'ਟੀਵੀ 9 ਫੈਸਟੀਵਲ ਆਫ ਇੰਡੀਆ' ਦਾ ਚੌਥਾ ਦਿਨ ਅੱਜ, ਰੰਗਾਰੰਗ ਪ੍ਰੋਗਰਾਮ ਮਚਾ ਰਿਹਾ ਧਮਾਲ | tv9 festival of india fourth day of the programme today know full detail in punjabi Punjabi news - TV9 Punjabi

‘ਟੀਵੀ 9 ਫੈਸਟੀਵਲ ਆਫ ਇੰਡੀਆ’ ਦਾ ਚੌਥਾ ਦਿਨ ਅੱਜ, ਰੰਗਾਰੰਗ ਪ੍ਰੋਗਰਾਮ ਮਚਾ ਰਿਹਾ ਧਮਾਲ

Updated On: 

23 Oct 2023 12:17 PM

TV9 Festival of India: ਰਾਜਧਾਨੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਚੱਲ ਰਹੇ 'TV9 ਫੈਸਟੀਵਲ ਆਫ ਇੰਡੀਆ' ਦਾ ਅੱਜ ਚੌਥਾ ਦਿਨ ਹੈ। ਇਸ ਪ੍ਰੋਗਰਾਮ ਵਿੱਚ ਦਿੱਗਜ ਹਸਤੀਆਂ ਹਿੱਸਾ ਲੈ ਰਹੀਆਂ ਹਨ। ਇੱਥੇ ਇਟਲੀ, ਤੁਰਕੀ, ਈਰਾਨ, ਅਫਗਾਨਿਸਤਾਨ, ਥਾਈਲੈਂਡ ਸਮੇਤ ਕਈ ਦੇਸ਼ਾਂ ਦੇ ਸਟਾਲ ਲੱਗੇ ਹੋਏ ਹਨ, ਜਿੱਥੇ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਹੋ। ਨਾਲ ਹੀ ਇੱਥੇ ਰੰਗਾਰੰਗ ਪ੍ਰੋਗਰਾਮ ਵੀ ਲੋਕਾਂ ਦੀ ਵੱਡੀ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਟੀਵੀ 9 ਫੈਸਟੀਵਲ ਆਫ ਇੰਡੀਆ ਦਾ ਚੌਥਾ ਦਿਨ ਅੱਜ, ਰੰਗਾਰੰਗ ਪ੍ਰੋਗਰਾਮ ਮਚਾ ਰਿਹਾ ਧਮਾਲ

Photo : TV9 Hindi.com

Follow Us On

‘TV9 ਫੈਸਟੀਵਲ ਆਫ ਇੰਡੀਆ’ ਦਾ ਅੱਜ ਚੌਥਾ ਦਿਨ ਹੈ। ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਚੱਲ ਰਹੇ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਨਾਮੀ ਸ਼ਖ਼ਸੀਅਤਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਤੀਜੇ ਦਿਨ ਕੇਂਦਰੀ ਮੰਤਰੀ ਪੀਯੂਸ਼ ਗੋਇਲ ਸਮੇਤ ਕਈ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਦੁਰਗਾ ਪੰਡਾਲ ਵਿੱਚ ਜਾ ਕੇ ਮਾਂ ਦੁਰਗਾ ਦਾ ਆਸ਼ੀਰਵਾਦ ਲਿਆ। ਇਹ ਪ੍ਰੋਗਰਾਮ 24 ਅਕਤੂਬਰ ਯਾਨੀ ਕੱਲ੍ਹ ਤੱਕ ਚੱਲਣਾ ਹੈ। ਅਜਿਹੇ ਵਿੱਚ ਅਸੀਂ ਆਪਣੇ ਪਾਠਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ।

ਮੰਤਰੀ ਇਮਰਾਨ ਹੁਸੈਨ ਨੇ ਵੀ ਕੀਤੀ ਮਾਂ ਦੁਰਗਾ ਦੀ ਪੂਜਾ

ਟੀਵੀ9 ਫੈਸਟੀਵਲ ਆਫ ਇੰਡੀਆ ਵਿੱਚ ਦਿੱਲੀ ਦੀ ਸਭ ਤੋਂ ਵੱਡੀ ਮਾਂ ਦੁਰਗਾ ਦੀ ਮੂਰਤੀ ਲਗਾਈ ਗਈ ਹੈ। ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਆਯੋਜਿਤ TV9 ਦੇ ਫੈਸਟੀਵਲ ਆਫ ਇੰਡੀਆ ਵਿੱਚ ਮਾਂ ਦੁਰਗਾ ਦੇ ਦਰਸ਼ਨ ਕਰਨ ਲਈ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਅਤੇ ਬੀਜੇਪੀ ਸੰਸਦ ਸੁਧਾਂਸ਼ੂ ਤ੍ਰਿਵੇਦੀ ਪਰਿਵਾਰ ਸਮੇਤ ਪਹੁੰਚੇ। ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਨੇ ਵੀ ਦੁਰਗਾ ਦੀ ਪੂਜਾ ਕੀਤੀ।

ਗਾਇਕਾ ਮੈਥਿਲੀ ਠਾਕੁਰ ਵੀ ਆਪਣੇ ਭਰਾਵਾਂ ਨਾਲ ਪ੍ਰੋਗਰਾਮ ‘ਚ ਪਹੁੰਚੀ ਅਤੇ ਆਪਣੇ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਇੰਡੀਆ ਗੇਟ ਦੇ ਬਿਲਕੁਲ ਨੇੜੇ ਆਯੋਜਿਤ ਇਸ ਸ਼ਾਨਦਾਰ ਪ੍ਰੋਗਰਾਮ ‘ਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੁਰਗਾ ਪੂਜਾ ਮੌਕੇ ਲੋਕ ਦੇਵੀ ਦੁਰਗਾ ਦੀ ਪੂਜਾ ਕਰਨ ਤੋਂ ਬਾਅਦ ਡਾਂਡੀਆ ਖੇਡਦੇ ਵੀ ਦੇਖੇ ਗਏ।

Photo: Tv9 Hindi.com

ਕਿੱਥੇ ਹੋ ਰਿਹਾ ਹੈ ਫੈਸਟੀਵਲ?

ਸਥਾਨ : ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਇੰਡੀਆ ਗੇਟ ਨੇੜੇ, ਨਵੀਂ ਦਿੱਲੀ
ਐਂਟਰੀ: ਗੇਟ ਨੰਬਰ ਦੋ ਅਤੇ ਤਿੰਨ, ਪਾਰਕਿੰਗ ਮੁਫ਼ਤ ਹੈ।

ਤੁਸੀਂ ਇਹਨਾਂ ਲਿੰਕस ‘ਤੇ ਕਲਿੱਕ ਕਰਕੇ ਲੈ ਸਕਦੇ ਹੋ ਹੋਰ ਜਾਣਕਾਰੀ

1. https://insider.in/tv9-festival-of-india-durga-puja-2023/event

2. https://www.facebook.com/events/s/tv9-festival-of-india/707603687464379/

3. https://in.bookmyshow.com/activities/tv9-festival-of-india/ET00372862?webview=true

ਟੀਵੀ9 ਦੇ ਫੈਸਟੀਵਲ ਆਫ ਇੰਡੀਆ ਵਿੱਚ ਮਨੋਰੰਜਨ ਦੇ ਨਾਲ-ਨਾਲ ਲੋਕਾਂ ਨੂੰ ਭਾਰਤੀ ਸੱਭਿਆਚਾਰ ਤੋਂ ਜਾਣੂ ਹੋਣ ਦਾ ਮੌਕਾ ਵੀ ਮਿਲ ਰਿਹਾ ਹੈ। ਲਾਈਵ ਮਿਊਜ਼ਿਕ ਸ਼ੋਅ ‘ਚ ਲੋਕਾਂ ਦੀ ਡਿਮਾਂਡ ‘ਤੇ ਗੀਤ ਗਾਏ ਗਏ। ਛੋਟੇ ਬੱਚਿਆਂ ਦੇ ਡਾਂਸ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ। ਇਹ ਪ੍ਰੋਗਰਾਮ 24 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰਾਕਿੰਗ ਵਿੱਚ ਐਂਟਰੀ ਅਤੇ ਪਾਰਕਿੰਗ ਮੁਫਤ ਹੈ। ਅਜਿਹੀ ਸਥਿਤੀ ਵਿੱਚ, TV9 ਤੁਹਾਨੂੰ ਆਪਣੇ ਪਰਿਵਾਰ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਮਾਂ ਕੱਢਣ ਦੀ ਅਪੀਲ ਕਰਦਾ ਹੈ।

Exit mobile version