ਸ਼ੂਟਰ ਅਰੁਣ ਦੀ ਉਮਰ ਬਣੀ ਪਹੇਲੀ! ਉਮਰ ਦੇ ਤਿੰਨ ਵੱਖ- ਵੱਖ ਦਾਅਵੇ, ਹੁਣ ਪੁਲਿਸ ਕਰੇਗੀ ਮੈਡੀਕਲ ਜਾਂਚ
ਪ੍ਰਯਾਗਰਾਜ: ਅਤੀਕ ਅਹਿਮਦ ਅਤੇ ਅਸ਼ਰਫ ਦਾ 15 ਅਪ੍ਰੈਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤਿੰਨ ਅਪਰਾਧੀਆਂ ਨੇ ਮਿਲ ਕੇ ਇਸ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਦੇ ਨਾਮ ਲਵਲੇਸ਼ ਤਿਵਾੜੀ, ਸੰਨੀ ਸਿੰਘ ਅਤੇ ਅਰੁਣ ਮੌਰਿਆ ਹਨ, ਹੁਣ ਉਹ ਪੁਲਿਸ ਦੀ ਹਿਰਾਸਤ ਵਿੱਚ ਹਨ। ਇਸ ਦੌਰਾਨ ਇਸ ਕਤਲੇਆਮ ਨਾਲ ਜੁੜੇ ਅਪਰਾਧੀ ਅਰੁਣ ਮੌਰਿਆ ਦੀ ਉਮਰ ਪਹੇਲੀ ਬਣੀ ਹੋਈ ਹੈ। ਜਦ ਕਿ ਰਾਸ਼ਨ ਕਾਰਡ ‘ਚ ਦੋਸ਼ੀ ਦੀ ਉਮਰ 18 ਸਾਲ ਤੋਂ ਘੱਟ ਦੱਸੀ ਗਈ ਹੈ, ਯੂਪੀ ਪੁਲਿਸ ਉਸ ਨੂੰ ਬਾਲਗ ਦੱਸ ਰਹੀ ਹੈ।
ਹੁਣ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਰੁਣ ਮੌਰਿਆ ਦੀ
ਉਮਰ ਪਛਾਣ ਟੈਸਟ (Age identification test) ਕਰਵਾਏਗੀ, ਤਾਂ ਜੋ ਉਸ ਦੀ ਸਹੀ ਉਮਰ ਦਾ ਪਤਾ ਲਗਾਇਆ ਜਾ ਸਕੇ। ਰਾਸ਼ਨ ਕਾਰਡ ਮੁਤਾਬਕ ਘਟਨਾ ਵਾਲੇ ਦਿਨ ਅਰੁਣ ਨਾਬਾਲਗ ਸੀ। ਯੂਪੀ ਪੁਲਿਸ ਨੇ ਉਸ ਦੀ ਉਮਰ 18 ਸਾਲ ਦੱਸੀ ਹੈ। ਜਦ ਕਿ ਪਾਣਿਪਤ ਪੁਲਿਸ ਮੁਤਾਬਕ ਅਰੁਣ ਮੌਰਿਆ ਦੀ ਉਮਰ 31 ਸਾਲ ਹੈ। 3 ਵੱਖ-ਵੱਖ ਉਮਰਾਂ ਦਾ ਪਤਾ ਲਗਾਉਣ ਤੋਂ ਬਾਅਦ, ਹੁਣ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਅਰੁਣ ਦੀ ਅਸਲ ਉਮਰ ਕੀ ਹੈ।
ਕਾਸਗੰਜ ਤੋਂ ਬਣੇ ਰਾਸ਼ਨ ਕਾਰਡ ਵਿੱਚ ਅਰੁਣ ਮੌਰਿਆ ਦੀ ਉਮਰ 17 ਸਾਲ 3 ਮਹੀਨੇ 15 ਦਿਨ ਲਿਖੀ ਗਈ ਹੈ। ਇਸ ਦੇ ਨਾਲ ਹੀ
ਪ੍ਰਯਾਗਰਾਜ ਪੁਲਿਸ (Prayagraj Police)ਨੇ ਅਰੁਣ ਦੀ ਉਮਰ 18 ਸਾਲ ਦੱਸੀ ਹੈ। ਅਰੁਣ ਨੂੰ ਪਾਣਿਪਤ ‘ਚ ਆਰਮਜ਼ ਐਕਟ ਮਾਮਲੇ ‘ਚ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਦਸਤਾਵੇਜ਼ਾਂ ਅਨੁਸਾਰ ਅਰੁਣ ਦੀ ਉਮਰ ਹੁਣ 31 ਸਾਲ ਹੈ। ਇਸ ਕਾਰਨ ਪ੍ਰਯਾਗਰਾਜ ਪੁਲਿਸ ਅਰੁਣ ਦੀ ਉਮਰ ਦਾ ਪਤਾ ਲਗਾਉਣ ਲਈ ਉਸ ਦਾ ਮੈਡੀਕਲ ਟੈਸਟ ਕਰਵਾਏਗੀ।
ਯੋਜਨਾ ਤਹਿਤ ਦਿੱਤਾ ਘਟਨਾ ਨੂੰ ਅੰਜਾਮ
ਅਰੁਣ ਨੇ ਅਤੀਕ ਅਤੇ ਅਸ਼ਰਫ ‘ਤੇਗੋਲੀਆਂ ਚਲਾਈਆਂ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਅਰੁਣ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਨੇ ਤਿੰਨਾਂ ਸ਼ੂਟਰਾਂ ਦੇ ਮੋਬਾਈਲ ਵੀ ਜ਼ਬਤ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੋਸ਼ੀਆਂ ਨੇ ਪੂਰੀ ਯੋਜਨਾ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਲਈ ਉਹ ਪਹਿਲਾਂ ਵੀ ਮਾਫੀਆ ਬ੍ਰਦਰਜ਼ ਦੀ ਰੇਕੀ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਅਤੀਕ ਦੇ ਭਰਾ ਅਸਦ ਦੁਆਰਾ ਬਣਾਏ ਗਏ ਵਟਸਐਪ ਗਰੁੱਪ ਸ਼ੇਰੇ ਅਤੀਕ ਦੇ 200 ਮੈਂਬਰ
ਐਸਆਈਟੀ (SIT) ਦੇ ਰਡਾਰ ਵਿੱਚ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੂਹ ਵਿੱਚ ਜ਼ਿਆਦਾਤਰ ਲੋਕ ਕੌਸ਼ਾਂਬੀ ਅਤੇ ਫਤਿਹਪੁਰ ਦੇ ਸਨ। ਇਸ ‘ਤੇ ਕਾਫੀ ਗੱਲਬਾਤ ਹੋਈ। ਪਰ, ਉਮੇਸ਼ ਪਾਲ ਕਤਲ ਕਾਂਡ ਤੋਂ ਕੁਝ ਦਿਨ ਪਹਿਲਾਂ, ਸਮੂਹ ਤੋਂ ਸਾਰੀਆਂ ਚੈਟਾਂ ਨੂੰ ਡਿਲੀਟ ਕਰ ਦਿੱਤਾ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ