AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

SI Arrest in Bribe Case: ਰਿਸ਼ਵਤ ਮਾਮਲੇ ‘ਚ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ ਗ੍ਰਿਫਤਾਰ

Crime News: ਪੰਜਾਬ ਦੀ ਮਾਨ ਸਰਕਾਰ ਨੇ ਭ੍ਰਿਸਟਾਚਾਰ ਖਿਲਾਫ ਜੀਰੋ ਟਾਲਰੇਂਸ ਨੀਤੀ ਚਲਾਉਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਸੇ ਨੂੰ ਲੈ ਕੇ ਸਾਰੇ ਜਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਖਾਸ ਮੁਹਿੰਮ ਵਿੱਢੀ ਗਈ ਹੈ।

SI Arrest in Bribe Case: ਰਿਸ਼ਵਤ ਮਾਮਲੇ 'ਚ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ ਗ੍ਰਿਫਤਾਰ
Follow Us
lalit-sharma
| Updated On: 26 Apr 2023 22:02 PM IST
ਅੰਮ੍ਰਿਤਸਰ ਨਿਊਜ: ਪੁਲਿਸ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅਧਿਕਾਰੀਆ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਗਈ।ਡੀਸੀਪੀ ਪਰਮਿੰਦਰ ਸਿੰਘ ਭੰਡਾਲ ਲਾਅ ਐਂਡ ਆਰਡਰ ਵਲੋਂ ਮੀਡੀਆ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਉ ਵਾਈਰਲ ਹੋਈ ਸੀ, ਜਿਸਨੂੰ ਦੇਖਣ ਤੋ ਬਾਅਦ ਪਤਾ ਲੱਗਾ ਕਿ ਇੱਕ ਵਿਅਕਤੀ ਕਿਸੇ ਵਿਅਕਤੀ ਨੂੰ ਪੈਸੇ ਦੇ ਰਿਹਾ ਹੈ। ਪੈਸੇ ਲੈਣ ਵਾਲਾ ਵਿਅਕਤੀ ਕੋਈ ਹੋਰ ਨਹੀਂ, ਸਗੋਂ ਟਰੈਫਿਕ ਪੁਲਿਸ ਚ ਬਤੌਰ ਐਸਆਈ ਤਾਇਨਾਤ ਪਰਮਜੀਤ ਸਿੰਘ ਹੈ। ਵੀਡੀਓ ਚ ਉਹ ਕਹਿ ਰਿਹਾ ਹੈ ਕਿ ਕੋਈ ਕੰਮ ਹੋਵੇ ਤਾਂ ਦੱਸਿਓ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਦਾ ਅਕਸ ਕਾਫੀ ਖਰਾਬ ਹੋਇਆ ਹੈ। ਜਿਸਨੂੰ ਦੇਖਦੇ ਹੋਏ ਕਮਿਸ਼ਨਰ ਆਫ਼ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਰਿਸ਼ਵਤ ਖਿਲਾਫ ਜੀਰੋ ਟਾਲਰੇਂਸ ਨੀਤੀ ਦੇ ਤਹਿਤ ਐਸਆਈ ਪਰਮਜੀਤ ਸਿੰਘ ਖਿਲਾਫ਼ ਮਾਮਲਾ ਦਰਜ ਰਜਿਸਟਰ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਟਰੈਫਿਕ, ਥਾਣਾ ਜਾਂ ਵਿੰਗ ਵਿੱਚ ਤਾਇਨਾਤ ਕੋਈ ਵੀ ਪੁਲਿਸ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਤਾਂ ਉਸਦੀ ਵੀਡਿਓ ਰਿਕਾਡਿੰਗ ਕਰਕੇ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਦਾ ਜਾਵੇ। ਵੀਡੀਓ ਸਹੀ ਸਾਬਤ ਹੋਣ ਤੇ ਉਸ ਕਰਮਚਾਰੀ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੂਬੇ ਨੂੰ ਭ੍ਰਿਸ਼ਟਾਚਾਰ ਤੋ ਮੁਕਤ ਕਰਵਾਉਣ ਲਈ ਜੀਰੋ ਟਾਲਰੇਂਸ ਨੀਤੀ ਤੇ ਤਹਿਤ ਅੰਮ੍ਰਿਤਸਰ ਵਿੱਚ ਵੀ ਸਪੈਸ਼ਲ ਡਰਾਈਵ ਚਲਾਈ ਗਈ ਹੈ। ਇਸ ਦੇ ਤਹਿਤ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦਾ ਪਾਇਆ ਗਿਆ ਉਸਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

India AI Impact Summit 2026: PM ਮੋਦੀ ਦਾ AI ਵਿਜ਼ਨ, ਗਲੋਬਲ ਲੀਡਰਸ਼ਿਪ ਅਤੇ 5-ਪੱਧਰੀ ਰਣਨੀਤੀ
India AI Impact Summit 2026: PM ਮੋਦੀ ਦਾ AI ਵਿਜ਼ਨ, ਗਲੋਬਲ ਲੀਡਰਸ਼ਿਪ ਅਤੇ 5-ਪੱਧਰੀ ਰਣਨੀਤੀ...
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ...
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ...
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ...
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...