Police Raid: ਅੰਮ੍ਰਿਤਸਰ ‘ਚ ਡਿਸਕਸ ਦੀ ਆੜ ‘ਚ ਹੁੱਕਾ ਬਾਰ, ਪੁਲਿਸ ਨੇ ਕੀਤੀ ਰੇਡ

Updated On: 

06 May 2023 13:00 PM

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਪੁਲਿਸ ਨੇ ਡਿਸਕ ਤੇ ਰੇਡ ਕੀਤੀ। ਜਿੱਥੇ ਹੁੱਕਾ ਬਾਰ ਚੱਲ ਰਿਹਾ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਇਆ ਡਿਸਕ ਦੇ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ ਹੈ।

Police Raid: ਅੰਮ੍ਰਿਤਸਰ ਚ ਡਿਸਕਸ ਦੀ ਆੜ ਚ ਹੁੱਕਾ ਬਾਰ, ਪੁਲਿਸ ਨੇ ਕੀਤੀ ਰੇਡ
Follow Us On

ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਦੇਰ ਰਾਤ ਪੁਲਿਸ ਨੇ ਡਿਸਕ ਦੀ ਆੜ ‘ਚ ਚੱਲ ਰਹੇ ਹੁੱਕਾ ਬਾਰ ‘ਤੇ ਰੇਡ (Raid) ਕੀਤੀ ਹੈ। ਜਿੱਥੇ ਕਾਫੀ ਛੋਟੀ ਉਮਰ ਦੇ ਕੁੜੀਆਂ ਮੁੰਡੇ ਹੁੱਕੇ ਦਾ ਸੇਵਨ ਕਰ ਰਹੇ ਸਨ। ਪੁਲਿਸ ਨੇ ਬਲਾਇੰਡ ਟਾਈਗਰ ਨਾਮ ਦੇ ਰੈਸਟੋਰੈਂਟ ਵਿੱਚ ਚੱਲ ਰਹੇ ਹੁੱਕ ਬਾਰ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਅੰਦਰ ਮੌਜੂਦ ਗਾਹਕ ਰੌਲਾ ਸੁਣ ਕੇ ਭੱਜਣ ‘ਚ ਕਾਮਯਾਬ ਹੋ ਗਏ।

ਪੁਲਿਸ ਨੇ ਛਾਪੇਮਾਰੀ ਦੌਰਾਨ ਚਾਲੂ ਹਲਾਤ ਵਿੱਚ ਪੰਜ ਦੇ ਕਰੀਬ ਹੁੱਕੇ ਕਾਬੂ ਕੀਤੇ ਹਨ। ਪੁਲਿਸ ਦੇ ਹੱਥ ਕੁਝ ਇਤਰਾਜ਼ਯੋਗ ਵੀਡੀਓਜ਼ (Videos) ਵੀ ਲੱਗੀਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਸ਼ਰਾਬ ਆਦਿ ਉਡਾਉਂਦੇ ਨਜ਼ਰ ਆ ਰਹੇ ਹਨ।

5 ਹੁੱਕੇ ਤੇ 10 ਫਲੇਵਰ ਤੰਬਾਕੂ ਦੇ ਬਾਕਸ ਜ਼ਬਤ

ਪੁਲਿਸ ਨੇ ਰੈਸਟੋਰੈਂਟ ਮਾਲਕ ਖ਼ਿਲਾਫ਼ ਥਾਣਾ ਰਣਜੀਤ ਐਵੇਨਿਊ ਵਿਖੇ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਸਮੇਂ ਰੈਸਟੋਰੈਂਟ ਵਿੱਚ 5 ਹੁੱਕੇ ਚੱਲ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਤਲਾਸ਼ੀ ਦੌਰਾਨ 10 ਫਲੇਵਰਡ ਤੰਬਾਕੂ ਦੇ ਬਾਕਸ ਵੀ ਜ਼ਬਤ ਕੀਤੇ ਗਏ ਹਨ। ਇਸ ਦੇ ਨਾਲ ਹੀ ਰੈਸਟੋਰੈਂਟ (Resturant) ਦੇ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਹੁੱਕਾ ਬਾਰ ਮਾਲਿਕ ਖਿਲਾਫ ਕਾਰਵਾਈ

ਥਾਣਾ ਰਣਜੀਤ ਐਵਨਿਉ ਦੀ ਪੁਲੀਸ ਅਧਿਕਾਰੀ ਅਮਨਦੀਪ ਕੌਰ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਕਿਹਾ ਕਿ ਇਸ ਹੁੱਕਾ ਬਾਰ ਦੇ ਉਪਰ ਪਿਹਲਾਂ ਵੀ ਦੋ ਮਾਮਲੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਹੁੱਕਾ ਬਾਰ ਦੇ ਮਾਲਿਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ