ਦੁਬਈ ਤੋਂ ਨਜਾਇਜ਼ ਤਰੀਕੇ ਨਾਲ ਸੋਨਾ ਲਿਆਉਣ ਵਾਲਾ ਸ਼ਖਸ ਗ੍ਰਿਫਤਾਰ, 1.159 ਕਿਲੋ ਸੋਨਾ ਬਰਾਮਦ
ਦੁਬਈ ਤੋਂ ਆ ਰਹੇ ਅੰਮ੍ਰਿਤਸਰ ਦੇ ਰਹਿਣ ਵਾਲੇ ਯਾਤਰੀ ਤੋਂ 1 ਕਿਲੋ 158 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਸ ਮਾਮਲੇ ਦਾ ਪਰਦਾਫਾਸ਼ ਕਰ ਮੁਲਜਮ ਨੂੰ ਗ੍ਰਿਫਤਾਰ ਕੀਤਾ।
ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਤਹਿਤ ਦੁਬਈ ਤੋਂ ਆ ਰਹੇ ਇਕ ਯਾਤਰੀ ਕੋਲੋਂ 1 ਕਿਲੋ 159 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਕਸਟਮ ਵਿਭਾਗ ਵੱਲੋਂ ਜਦੋਂ ਜਦੋਂ ਯਾਤਰੀਆਂ ਦੀ ਫਿਜ਼ੀਕਲ ਚੈਕਿੰਗ ਕੀਤੀ ਗਈ ਤਾਂ ਇੱਕ ਯਾਤਰੀ ਦਸਤਾਰ ਚੋਂ ਦੋ ਪੈਕੇਟ ਬਰਾਮਦ ਹੋਏ।
ਦੋਵਾਂ ਪੈਕੇਟਾਂ ਦਾ ਵਜ਼ਨ 1632 ਗ੍ਰਾਮ (813+819) ਸੀ। ਜਦੋਂ ਸੋਨੇ ਨੂੰ ਪ੍ਰੋਸੈਸ ਕੀਤਾ ਗਿਆ ਤਾਂ ਉਸ ਚੋਂ 24 ਕੈਰੇਟ ਸ਼ੁੱਧਤਾ ਵਾਲਾ 1159 ਗ੍ਰਾਮ (578+581) ਸੋਨਾ ਬਰਾਮਦ ਹੋਇਆ। ਇਸ ਦੀ ਬਾਜ਼ਾਰ ਵਿੱਚ ਕੀਮਤ ਲਗਭਗ 68,67,654 ਰੁਪਏ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਯਾਤਰੀ ਨੂੰ ਗ੍ਰਿਫਤਾਰ ਕਰਕੇ ਧਾਰਾ 110 ਤਹਿਤ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


