ਅੰਮ੍ਰਿਤਸਰ ‘ਚ 5 ਕਿਲੋ ਹੈਰੋਇਨ ਨਾਲ 3 ਮੁਲਜ਼ਮ ਗ੍ਰਿਫ਼ਤਾਰ, ਨਕਦੀ ਵੀ ਕੀਤੀ ਬਰਾਮਦ
ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਉਰਫ ਜੱਜ, ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਸੈਮੁਅਲ ਮਸੀਹ ਉਰਫ ਸੈਮ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਤਿੰਨੇ ਪਿੰਡ ਮੋਦੇ ਧਨੋਏ ਸਾਇਡ ਤੋ ਡਿਫੈਂਸ ਡਰੇਨ ਦੇ ਨਾਲ ਨਾਲ ਪਟੜੀ ਰਸਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਲੈ ਕੇ ਸਪਲਾਈ ਕਰਨ ਜਾ ਰਹੇ ਹਨ। ਉਹ ਤਿੰਨੋਂ ਅਟਾਰੀ ਸਾਇਡ ਨੂੰ ਜਾ ਰਹੇ ਸਨ।

ਅਮਿਤਸਰ ਪੁਲਿਸ ਦਿਹਾਤੀ ਨੇ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਹਨ। ਥਾਣਾ ਘਰਿੰਡਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੂੰ ਗੁਪਤ ਸੂਚਨਾ ਦੇ ਰਾਹੀਂ ਇਨ੍ਹਾਂ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਗਈ ਸੀ।
ਜਾਣਕਾਰੀ ਮੁਤਾਬਕ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਉਰਫ ਜੱਜ, ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਸੈਮੁਅਲ ਮਸੀਹ ਉਰਫ ਸੈਮ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਤਿੰਨੇ ਪਿੰਡ ਮੋਦੇ ਧਨੋਏ ਸਾਇਡ ਤੋ ਡਿਫੈਂਸ ਡਰੇਨ ਦੇ ਨਾਲ ਨਾਲ ਪਟੜੀ ਰਸਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਲੈ ਕੇ ਸਪਲਾਈ ਕਰਨ ਜਾ ਰਹੇ ਹਨ। ਉਹ ਤਿੰਨੋਂ ਅਟਾਰੀ ਸਾਇਡ ਨੂੰ ਜਾ ਰਹੇ ਸਨ।
ਇਨ੍ਹਾਂ ‘ਤੇ ਤੁਰੰਤ ਕਾਰਵਾਈ ਕਰਦਿਆ ਧਨੋਏ ਸਾਈਡ ਧੂਸੀ ‘ਤੇ ਨਾਕਾ ਬੰਦੀ ਦੌਰਾਨ ਦਿਲਬਾਗ ਸਿੰਘ ਉਰਫ ਜੱਜ, ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਸੈਮੁਅਲ ਮਸੀਹ ਉਰਫ ਸੈਮ ਨੂੰ 5 ਕਿੱਲੋ ਹੈਰੋਇੰਨ ਅਤੇ 10 ਹਜ਼ਾਰ ਰੁਪਏ ਡਰੱਗ ਮਨੀ, 3 ਮੋਬਾਇਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।ਇਹਨਾਂ ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕੀਤੀ।
ਸੈਮੂਅਲ ਮਸੀਹ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨਾਂ ਦਾ ਬੱਚੇ ਕੋਈ ਵਰਗਲਾ ਕੇ ਲੈ ਗਿਆ ਸੀ ਉਹ ਤਾਂ ਲੋਕਾਂ ਦੇ ਘਰਾਂ ਚ ਕੰਮ ਕਰਕੇ ਘਰ ਦਾ ਗੁਜਾਰਾ ਕਰਦੇ ਹਨ। ਸਾਡੇ ਕੋਲ 50 ਕਰੌੜ ਕਿੱਥੋ ਆ ਜਾਣਾ ਸੀ ਅਸੀਂ ਤਾਂ ਬਹੁਤ ਸਾਰਾ ਕਰਜਾ ਦੇਣਾ ਹੈ।