ਮੰਡੀ ਗੋਬਿੰਦਗੜ੍ਹ : ਕਬਾੜ ਦੇ ਗੋਦਾਮ ‘ਚ ਅਮੋਨੀਆ ਗੈਸ ਸਿਲੰਡਰ ਲੀਕ ਹੋਣ ਨਾਲ ਦਹਿਸ਼ਤ, ਬਚਾਅ ਲਈ ਮੌਕੇ ‘ਤੇ ਪਹੁੰਚੇ ਚਾਰ ਮਜ਼ਦੂਰ ਬੇਹੋਸ਼

tv9-punjabi
Updated On: 

11 Jul 2023 13:31 PM

Amonia Gas Leak: ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਦੇ ਗਿਆਸਪੁਰਾ ਵਿੱਚ ਵੀ ਗੈਸ ਲੀਕ ਹੋਈ ਸੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਡੇਰਾਬੱਸੀ ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ, ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਮੰਡੀ ਗੋਬਿੰਦਗੜ੍ਹ : ਕਬਾੜ ਦੇ ਗੋਦਾਮ ਚ ਅਮੋਨੀਆ ਗੈਸ ਸਿਲੰਡਰ ਲੀਕ ਹੋਣ ਨਾਲ ਦਹਿਸ਼ਤ, ਬਚਾਅ ਲਈ ਮੌਕੇ ਤੇ ਪਹੁੰਚੇ ਚਾਰ ਮਜ਼ਦੂਰ ਬੇਹੋਸ਼

ਸੰਕੇਤਿਕ ਤਸਵੀਰ

Follow Us On

ਪੰਜਾਬ ‘ਚ ਮੰਡੀ ਗੋਬਿੰਦਗੜ੍ਹ ਦੇ ਕੁੱਕਰ ਮਾਜਰਾ ਗੁਰਦੁਆਰਾ ਸਾਹਿਬ ਦੇ ਪਿੱਛੇ ਬਣੇ ਸਕਰੈਪ ਦੇ ਗੋਦਾਮ ‘ਚ ਅਮੋਨੀਆ ਗੈਸ (Amonia Gas) ਦਾ ਵੱਡਾ ਸਿਲੰਡਰ ਲੀਕ ਹੋਣ ਕਾਰਨ ਹੜਕੰਪ ਮਚ ਗਿਆ ਹੈ। ਗੈਸ ਲੀਕ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ।

ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀਆਂ ਤਿੰਨ ਗੱਡੀਆਂ ਨੇ ਹਰਕਤ ਵਿੱਚ ਆਉਂਦਿਆਂ ਮੌਕੇ ਤੇ ਪਹੁੰਚ ਕੇ ਸਿਲੰਡਰ ਵਿੱਚੋਂ ਲੀਕ ਹੋ ਰਹੀ ਗੈਸ ਨੂੰ ਰੁੱਕਵਾਇਆ। ਕੌਂਸਲ ਦੇ ਤਿੰਨ ਮੈਂਬਰ ਅਤੇ ਇੱਕ ਫਾਇਰ ਬ੍ਰਿਗੇਡ ਜੋ ਬਚਾਅ ਟੀਮ ਦਾ ਹਿੱਸਾ ਸਨ, ਗੈਸ ਚੱੜਣ ਤੋਂ ਬਾਅਦ ਬੇਹੋਸ਼ ਹੋ ਗਏ। ਇਨ੍ਹਾਂ ਵਿੱਚ ਜਸਕੀਰਤ ਸਿੰਘ ਫਾਇਰਮੈਨ, ਤਰਲੋਚਨ ਸਿੰਘ ਡਰਾਈਵਰ, ਸੁਖਵਿੰਦਰ ਸਿੰਘ ਅਤੇ ਰੋਹਿਤ ਕੁਮਾਰ ਸ਼ਾਮਲ ਹਨ।

ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਗੈਸ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਉਹ ਬਚਾਅ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਸਿਲੰਡਰ ‘ਚੋਂ ਅਮੋਨੀਆ ਗੈਸ ਲੀਕ ਹੋਣ ‘ਤੇ ਕਾਬੂ ਪਾ ਲਿਆ ਗਿਆ | ਨਾਲ ਹੀ ਤੁਰੰਡ ਟੋਆ ਪੁੱਟ ਕੇ ਸਿਲੰਡਰ ਨੂੰ ਜ਼ਮੀਨ ਹੇਠ ਦੱਬ ਦਿੱਤਾ ਗਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ