ਅਬੋਹਰ ‘ਚ ਹੰਨੀ ਟਰੈਪ ਦਾ ਪੁਲਿਸ ਨੇ ਫੋੜਿਆ ਭਾਂਡਾ, 2 ਔਰਤਾਂ ਨੂੰ ਕੀਤਾ ਕਾਬੂ
ਸਿਟੀ ਟੂ ਇੰਚਾਰਜ ਪ੍ਰੋਮਿਲਾ ਸਿੱਧੂ ਨੇ ਦੱਸਿਆ ਕਿ ਸਥਾਨਕ ਪੰਜਪੀਰ ਟਿੱਬਾ ਨਿਵਾਸੀ, ਲਗਭਗ 50 ਸਾਲਾ ਅਮਰੀਕ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੁਮਿਤਰਾ ਉਰਫ਼ ਸ਼ਾਲੂ ਪਤਨੀ ਭਗਵੰਤ ਸਿੰਘ ਰਾਜਪੂਤ ਵਾਸੀ ਸਾਦੁਲਸ਼ਹਿਰ, ਗੁਰਮੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਹਿੰਮਤਪੁਰਾ ਅਤੇ ਗੁਰਸੇਵਕ ਸਿੰਘ ਉਰਫ਼ ਸੇਵਕ ਜਖੜ ਪੁੱਤਰ ਬਖਤਾਵਰ ਸਿੰਘ ਵਾਸੀ ਜ਼ਿਲ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।

Abohar Police: ਸੋਸ਼ਲ ਮੀਡੀਆ ਰਾਹੀਂ ਭੋਲੇ-ਭਾਲੇ ਲੋਕਾਂ ਨਾਲ ਦੋਸਤੀ ਕਰਕੇ ਉਨ੍ਹਾਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਫਿਰ ਹਨੀ ਟ੍ਰੈਪ ਰਾਹੀਂ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟਣ ਵਾਲੇ ਗਿਰੋਹ ਦੀਆਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਅਬੋਹਰ ਦੇ ਸਿਟੀ ਦੋ ਦੀ ਪੁਲਿਸ ਵੱਲੋਂ ਕੀਤੀ ਗਈ ਹੈ। ਜਦੋਂ ਕਿ ਉਸਦਾ ਇੱਕ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਟੀ ਟੂ ਇੰਚਾਰਜ ਪ੍ਰੋਮਿਲਾ ਸਿੱਧੂ ਨੇ ਦੱਸਿਆ ਕਿ ਸਥਾਨਕ ਪੰਜਪੀਰ ਟਿੱਬਾ ਨਿਵਾਸੀ, ਲਗਭਗ 50 ਸਾਲਾ ਅਮਰੀਕ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੁਮਿਤਰਾ ਉਰਫ਼ ਸ਼ਾਲੂ ਪਤਨੀ ਭਗਵੰਤ ਸਿੰਘ ਰਾਜਪੂਤ ਵਾਸੀ ਸਾਦੁਲਸ਼ਹਿਰ, ਗੁਰਮੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਹਿੰਮਤਪੁਰਾ ਅਤੇ ਗੁਰਸੇਵਕ ਸਿੰਘ ਉਰਫ਼ ਸੇਵਕ ਜਖੜ ਪੁੱਤਰ ਬਖਤਾਵਰ ਸਿੰਘ ਵਾਸੀ ਜ਼ਿਲ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਉਨ੍ਹਾਂ ‘ਤੇ ਆਈਪੀਸੀ ਦੀਆਂ ਧਾਰਾਵਾਂ 389, 388, 120-ਬੀ ਲਗਾਈਆਂ ਗਈਆਂ। ਇਸ ਤੋਂ ਇਲਾਵਾ, ਆਈਟੀ ਐਕਟ 2000 ਦੀ ਧਾਰਾ 66ਡੀ, 66ਈ, 67 ਅਤੇ 67ਏ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁਲਜ਼ਮ ਔਰਤਾਂ ਦਾ ਮਿਲਿਆ ਰਿਮਾਂਡ
ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਪੁਲਿਸ ਟੀਮ ਨੇ ਸੁਮਿਤਰਾ ਨੂੰ ਰਾਜਪੁਰਾ ਬੈਰੀਅਰ ਤੋਂ ਅਤੇ ਗੁਰਮੀਤ ਕੌਰ ਨੂੰ ਹਿੰਮਤਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਨ੍ਹਾਂ ਦਾ ਸਾਥੀ ਗੁਰਸੇਵਕ ਸਿੰਘ ਅਜੇ ਵੀ ਫਰਾਰ ਹੈ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਗੁਰਮੀਤ ਕੌਰ ਦਾ ਤਿੰਨ ਦਿਨ ਅਤੇ ਸੁਮਿਤਰਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ, ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।