‘ਆਪ’ ਵਿਧਾਇਕ ਗੱਜਣਮਾਜਰਾ ਦੀ ਮੁਹਾਲੀ ਕੋਰਟ ‘ਚ ਪੇਸ਼ੀ, ਵਧਿਆ 3 ਦਿਨ ਦਾ ਰਿਮਾਂਡ, ਬੈਂਕ ਫਰਾਡ ਮਾਮਲੇ ‘ਚ ਹੋਈ ਸੀ ਗ੍ਰਿਫਤਾਰੀ
ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਸੰਗਰੂਰ ਜ਼ਿਲ੍ਹੇ ਦੀ ਅਮਰਗੜ੍ਹ ਸੀਟ ਤੋਂ ਵਿਧਾਇਕ ਹਨ। ਵਿਧਾਇਕ ਗੱਜਣਮਾਜਰਾ ਉਦੋਂ ਸੁਰਖੀਆਂ 'ਚ ਆਏ ਸਨ,ਜਦੋਂ ਉਨ੍ਹਾਂ ਐਲਾਨ ਕੀਤਾ ਕਿ ਉਹ ਸਿਰਫ਼ ਇਕ ਰੁਪਇਆ ਤਨਖਾਹ ਲੈਣਗੇ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਲਈ ਮੈਂ ਵਿਧਾਇਕ ਹੋਣ ਦੇ ਨਾਤੇ ਇਕ ਰੁਪਏ ਦੀ ਤਨਖਾਹ ਲਵਾਂਗਾ। ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ।
ਫਾਈਲ ਫੋਟੋ
ਘਰ ਅਤੇ ਦਫ਼ਤਰ ਦੀ ਲਈ ਗਈ ਤਲਾਸ਼ੀ
ਵਿਧਾਇਕ ਨੂੰ 40 ਕਰੋੜ ਰੁਪਏ ਦੇ ਪੁਰਾਣੇ ਲੈਣ-ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਈਡੀ ਨੇ ਪਿਛਲੇ ਸਾਲ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਸੀ। ਹਾਲਾਂਕਿ ਉਸ ਸਮੇਂ ਵਿਧਾਇਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਪਹਿਲਾਂ ਸੂਚਨਾ ਸੀ ਕਿ ਵਿਧਾਇਕ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਪਰ, ਬਾਅਦ ਵਿੱਚ ਈਡੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।ਗੱਜਣਮਾਜਰਾ ਦੇ ਘਰ ਸਤੰਬਰ ਵਿੱਚ ਹੋਈ ਸੀ ਰੇਡ
Follow Us
