ਨਿੱਜੀ ਸਕੂਲ ਦੀ ਬੱਸ ਥੱਲੇ ਆਉਣ ਕਾਰਨ 5 ਸਾਲ ਦੇ ਬੱਚੇ ਦੀ ਮੌਤ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ

Updated On: 

09 Sep 2023 14:35 PM

ਗੁਰਦਾਸਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸਦੇ ਦੇ ਤਹਿਤ ਇੱਕ ਬੱਸ ਥੱਲੇ ਆਉਣ ਕਾਰਨ ਇੱਕ ਨਿੱਜੀ ਸਕੂਲ ਦੇ 5 ਸਾਲ ਦੇ ਬੱਚੇ ਦੀ ਮੌਤ ਹੋ ਗਈ। ਸਕੂਲੀ ਬੱਸ ਨਾਲ ਇਹ ਕੋਈ ਪਹਿਲਾ ਹਾਦਸਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ। ਜਿਸ ਕਾਰਨ ਪੰਜਾਬ ਸਰਕਾਰ ਨੇ ਕਈ ਸਖਤ ਨਿਯਮ ਬਣਾਏ ਹਨ ਪਰ ਨਿੱਜੀ ਸਕੂਲ ਉਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ।

ਨਿੱਜੀ ਸਕੂਲ ਦੀ ਬੱਸ ਥੱਲੇ ਆਉਣ ਕਾਰਨ 5 ਸਾਲ ਦੇ ਬੱਚੇ ਦੀ ਮੌਤ, ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ
Follow Us On

ਗੁਰਦਾਸਪੁਰ। ਨਿੱਜੀ ਸਕੂਲਾਂ ਦੇ ਮਾਲਕ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲਦੇ ਹਨ ਪਰ ਬੱਚਿਆ ਦੀ ਸੁਰੱਖਿਆ ਯਕੀਨੀ ਨਹੀ ਬਣਾਉਂਦੇ ਅਤੇ ਸਕੂਲੀ ਬਸਾ ਕਾਰਨ ਆਏ ਦਿਨ ਹੀ ਹਾਦਸੇ ਵਾਪਰਦੇ ਰਹਿੰਦੇ ਹਨ ਤਾਜ਼ਾ ਮਾਮਲਾ ਗੁਰਦਾਸਪੁਰ (Gurdaspur) ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਨਿੱਜੀ ਸਕੂਲ ਦੀ ਬੱਸ ਹੇਠਾਂ ਆਉਣ ਨਾਲ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋ ਬੱਸ ਉਸਨੂੰ ਸਕੂਲ਼ ਤੋ ਛੋਟੀ ਹੋਣ ਤੋਂ ਬਾਅਦ ਪਿੰਡ ਛੱਡਣ ਲਈ ਆਈ ਸੀ। ਬੱਚਾ ਜਦੋਂ ਬੱਸ ਵਿੱਚੋ ਉੱਤਰ ਗਿਆ ਤਾਂ ਡਰਾਈਵਰ ਨੇ ਪਿੱਛੇ ਦੇਖਿਆ ਤਕ ਨਹੀਂ ਅੱਤੇ ਬੱਸ ਬੱਚੇ ਉਪਰ ਚੜ੍ਹਾ ਦਿੱਤੀ ਦਿੱਤੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਕੀਰਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀਆਂ ਚੀਮਾ ਖੁੱਡੀ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 5 ਸਾਲ ਦੀ ਹੈ। ਉਹ ਸੈਂਟਰਲ ਪਬਲਿਕ ਸਕੂਲ (Public school) ਵਿੱਚ ਨਰਸਰੀ ਕਲਾਸ ਦਾ ਵਿਦਿਆਰਥੀ ਸੀ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕੀ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਿਆਂ ਨੂੰ ਘਰ ਵਿੱਚ ਘਰਾਂ ਵਿੱਚ ਛੱਡਣ ਲਈ ਬਸ ਚੀਮਾ ਖੁੱਡੀ ਵਿੱਚ ਪੁਜੀ ਤਾਂ ਬਦਕਿਸਮਤੀ ਹਰਕੀਰਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ।

ਬੱਸ ਡਰਾਈਵਰ ਖਿਲਾਫ ਹੋਵੇਗ ਸਖਤ ਕਾਰਵਾਈ

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਸਕੂਲ ਪ੍ਰਬੰਧਕਾਂ ਅਤੇ ਬੱਸ ਦੇ ਡਰਾਈਵਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕੀ ਇਸ ਸਕੂਲ ਦੀ ਬੱਸ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਦਸੇ ਨੂੰ ਅੰਜਾਮ ਦਿੱਤਾ ਸੀ ਜਿੱਸ ਇਕ ਬੱਚੇ ਦੀ ਮੌਤ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਘਟਨਾ ਵਾਲੀ ਥਾਂ ਪਿੰਡ ਚੀਮਾ ਖੁੱਡੀ ਪਹੁੰਚੇ ਐੱਸਪੀ ਰਜੇਸ਼ ਕੱਟੜ ਅਤੇ ਸ੍ਰੀ ਹਰਗੋਬਿੰਦਪੁਰ ਸਹਿਬ ਦੇ ਐੱਸਐੱਚਓ ਬਲਜੀਤ ਕੌਰ ਨੇ ਮਿਰਤਕ ਬੱਚੇ ਦੀ ਦੇਹ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਘਰ ਜਲਦ ਮੁਲਾਜਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version