18 ਫੀਸਦ ਵਿਆਜ ਦਾ ਝਾਂਸਾ ਦੇ ਕੇ ਚੰਡੀਗੜ੍ਹ ਬੀਜੇਪੀ ਸਾਂਸਦ ਕਿਰਨ ਖੇਰ ਨਾਲ ਕੀਤੀ 8 ਕਰੋੜ ਦੀ ਠੱਗੀ

Updated On: 

14 Dec 2023 16:41 PM

ਚੰਡੀਗੜ੍ਹ ਦੀ ਐੱਮਪੀ ਕਿਰਨਖੇਰ ਨਾਲ 8 ਕਰੋੜ ਦੀ ਧੋਖਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧੋਖਾ ਸ਼ਹਿਰ ਦੇ ਇੱਕ ਚੈਤੰਨਿਆ ਨਾਂਅ ਦੇ ਵਪਾਰੀ ਨੇ ਕੀਤਾ ਹੈ। ਹੁਣ ਪੁਲਿਸ ਉਸਦੇ ਘਰ ਦੇ ਦੋ ਦਿਨਾਂ ਦੋ ਚੱਕਰ ਲਗਾ ਰਹੀ ਹੈ ਤੇ ਪਰ ਹਾਲੇ ਤੱਕ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਤੇ ਹੁਣ ਡੀਐੱਸਪੀ ਪੱਧਰ ਦੇ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

18 ਫੀਸਦ ਵਿਆਜ ਦਾ ਝਾਂਸਾ ਦੇ ਕੇ ਚੰਡੀਗੜ੍ਹ ਬੀਜੇਪੀ ਸਾਂਸਦ ਕਿਰਨ ਖੇਰ ਨਾਲ ਕੀਤੀ 8 ਕਰੋੜ ਦੀ ਠੱਗੀ
Follow Us On

ਪੰਜਾਬ ਨਿਊਜ। ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਬੀਜੇਪੀ ਸੰਸਦ ਮੈਂਬਰ ਕਿਰਨ ਖੇਰ ਨੇ ਨਾਲ 8 ਕਰੋੜ ਦੀ ਠੱਗੀ ਜਾ ਜਾਣਕਾਰੀ ਮਿਲੀ, ਜਿਸਦੀ ਸ਼ਿਕਾਇਤ ਉਨ੍ਹਾਂ ਨੇ ਚੰਡੀਗੜ੍ਹ ਪੁਲਿਸ (Chandigarh Police) ਨੂੰ ਦਿੱਤੀ ਹੈ। ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਵਪਾਰੀ ਚੈਤਨਿਆ ਨੇ ਅਗਸਤ 2023 ‘ਚ ਸੰਸਦ ਮੈਂਬਰ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ‘ਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ।

3 ਅਗਸਤ ਨੂੰ, ਸਾਂਸਦ ਕਿਰਨ ਖੇਰ (MP Kiran Kher) ਨੇ ਐਚਡੀਐਫਸੀ ਬੈਂਕ ਤੋਂ 8 ਕਰੋੜ ਰੁਪਏ ਦੇ ਆਰਟੀਜੀਐਸ ਚੈਤੰਨਿਆ ਦੇ ਪੰਚਕੂਲਾ ਆਈਸੀਆਈਸੀਆਈ ਬੈਂਕ ਨੂੰ ਜੁਹੂ ਸ਼ਾਖਾ ਰਾਹੀਂ ਟ੍ਰਾਂਸਫਰ ਕੀਤੇ ਸਨ। ਉਸ ਨੇ ਕਿਹਾ ਸੀ ਕਿ ਉਹ ਇਸ ਨੂੰ 18 ਫੀਸਦੀ ਵਿਆਜ ਸਮੇਤ ਇਕ ਮਹੀਨੇ ਦੇ ਅੰਦਰ ਵਾਪਸ ਕਰ ਦੇਣਗੇ। ਸੰਸਦ ਮੈਂਬਰ ਨੂੰ ਪਤਾ ਲੱਗਾ ਕਿ ਚੇਤਨ ਪੈਸਾ ਨਿਵੇਸ਼ ਕਰਨ ਦੀ ਬਜਾਏ ਨਿੱਜੀ ਵਰਤੋਂ ਲਈ ਵਰਤਦਾ ਹੈ। ਇਸ ‘ਤੇ ਉਹ ਉਸ ਪੈਸੇ ਦੀ ਮੰਗ ਕਰਨ ਲੱਗੇ ਪਰ ਹਾਲੇ ਤੱਕ ਵਪਾਰੀ ਨੇ ਸਾਂਸਦ ਦੇ ਪੈਸੇ ਨਹੀਂ ਦਿੱਤੇ।

ਪੁਲਿਸ ਦਾ ਮੁਲਜ਼ਮ ਨਾਲ ਨਹੀਂ ਹੋ ਰਿਹਾ ਸੰਪਰਕ

ਚੰਡੀਗੜ੍ਹ (Chandigarh) ਤੋਂ ਸੰਸਦ ਮੈਂਬਰ ਕਿਰਨ ਖੇਰ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਅੱਜ ਕਾਰੋਬਾਰੀ ਚੈਤੰਨਿਆ ਨੂੰ ਲਿਖਤੀ ਨੋਟਿਸ ਜਾਰੀ ਕਰ ਸਕਦੀ ਹੈ। ਕਿਉਂਕਿ ਪੁਲਿਸ 2 ਦਿਨਾਂ ਤੋਂ ਲਗਾਤਾਰ ਉਸਦੇ ਘਰ ਦੇ ਚੱਕਰ ਲਗਾ ਰਹੀ ਹੈ। ਉਹ ਘਰ ਨਹੀਂ ਹੈ। ਨਾ ਹੀ ਕੋਈ ਉਸ ਨਾਲ ਸੰਪਰਕ ਕਰ ਸਕਦਾ ਹੈ।

ਹਾਈ ਪ੍ਰਫਾਈਲ ਹੈ ਇਹ ਮਾਮਲਾ

ਸੂਤਰਾਂ ਦੀ ਮੰਨੀਏ ਤਾਂ ਉਹ ਫਿਲਹਾਲ ਦੁਬਈ ‘ਚ ਹੈ ਕਿਉਂਕਿ ਜਦੋਂ ਸਾਂਸਦ ਖੇਰ ਨੇ ਉਸ ਤੋਂ ਪੈਸੇ ਮੰਗੇ ਸਨ ਤਾਂ ਉਸ ਨੇ ਕਿਹਾ ਸੀ ਕਿ ਉਹ ਦੁਬਈ ‘ਚ ਹੈ ਅਤੇ ਇਕ ਮਹੀਨੇ ‘ਚ ਵਾਪਸ ਆ ਜਾਵੇਗਾ। ਉਸ ਨੇ ਕਿਹਾ ਸੀ ਕਿ ਉਹ ਦਸੰਬਰ ਵਿੱਚ ਵਾਪਸ ਆ ਜਾਵੇਗਾ। ਕਿਉਂਕਿ ਇਹ ਹਾਈ ਪ੍ਰੋਫਾਈਲ ਮਾਮਲਾ ਹੈ, ਇਸ ਲਈ ਪੁਲਿਸ ਵੀ ਇਸ ਵਿੱਚ ਕੋਈ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ।

ਡੀਐਸਪੀ ਪਲਕ ਦੀ ਅਗਵਾਈ ਵਿੱਚ ਜਾਂਚ ਕੀਤੀ ਜਾਵੇਗੀ।

ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ 8 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਸੀ। ਐਸਐਸਪੀ ਨੂੰ ਸ਼ਿਕਾਇਤ ਮਿਲਦੇ ਹੀ ਸੈਕਟਰ-26 ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਡੀਐਸਪੀ ਪਲਕ ਗੋਇਲ ਦੀ ਅਗਵਾਈ ਵਿੱਚ ਜਾਂਚ ਲਈ ਮਾਰਕ ਕੀਤਾ। ਇਸ ਦੀ ਸ਼ਿਕਾਇਤ ਸੈਕਟਰ-26 ਥਾਣੇ ਵਿੱਚ ਪਹੁੰਚ ਗਈ ਹੈ। ਪੁਲਿਸ ਅੱਜ ਇਸ ਮਾਮਲੇ ਵਿੱਚ ਸੰਸਦ ਮੈਂਬਰ ਕਿਰਨ ਖੇਰ ਦਾ ਬਿਆਨ ਵੀ ਦਰਜ ਕਰ ਸਕਦੀ ਹੈ।

ਸੁਰੱਖਿਆ ਆਦੇਸ਼ ਦੇ ਤੌਰ ‘ਤੇ ਉਸੇ ਦਿਨ ਸ਼ਿਕਾਇਤ

ਮਨੀਮਾਜਰਾ ਦੇ ਵਸਨੀਕ ਚੈਤਨਿਆ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੰਸਦ ਮੈਂਬਰ ਕਿਰਨ ਖੇਰ ਅਤੇ ਸਹਿਦੇਵ ਸਲਾਰੀਆ ਵਿਰੁੱਧ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 11 ਦਸੰਬਰ ਨੂੰ ਚੈਤੰਨਿਆ ਅਤੇ ਉਸ ਦੇ ਪਰਿਵਾਰ ਨੂੰ ਇਕ ਹਫ਼ਤੇ ਲਈ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਸਨ। ਉਸੇ ਦਿਨ ਸੰਸਦ ਮੈਂਬਰ ਖੇਰ ਨੇ ਚੈਤੰਨਿਆ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ ਸੀ।

Exit mobile version