Goindwal Jail: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਚੋਂ 6 ਮੋਬਾਇਲ ਸਮੇਤ ਹੋਰ ਸਾਮਾਨ ਬਰਾਮਦ
Goindwal Jail ਅਕਸਰ ਵਿਵਾਦਾਂ ਚ ਰਹਿੰਦੀ ਹੈ। ਇਸੇ ਜੇਲ੍ਹ ਵਿੱਚ ਹੀ ਅਮ੍ਰਿਤਪਾਲ ਦੀ ਕਰੀਬੀ ਲਵਦੀਪ ਸਿੰਘ ਤੂਫਾਨ ਬੰਦ ਸੀ, ਜਿਸਨੂੰ ਛੁਡਾਉਣ ਲਈ ਅਮ੍ਰਿਤਪਾਲ ਨੇ ਅਜਨਾਲਾ ਥਾਣੇ ਤੇ ਕਬਜਾ ਕਰ ਲਿਆ ਸੀ। ਜਿਸ ਤੋਂ ਬਾਅਦ ਉਸਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪ ਹੋ ਗਈ ਸੀ

ਤਰਨਤਾਰਨ ਨਿਊਜ: ਤਰਨਤਾਰਨ ਦੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ (Goindwal Jail) ਇੱਕ ਵਾਰ ਮੁੱੜ ਤੋਂ ਵਿਵਾਦਾਂ ਚ ਹੈ। ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇਸ ਵਾਰ ਇਸ ਜੋਲ੍ਹ ਚੋਂ ਮੋਬਾਇਲ ਫੋਨ, ਐਕਸਸਰੀਜ ਦੇ ਨਾਲ-ਨਾਲ ਵੱਡੀ ਗਿਣਤੀ ਚ ਨਸ਼ਾ ਵੀ ਬਰਾਮਦ ਹੋਇਆ ਹੈ। ਇਨ੍ਹਾਂ ਚੀਜਾਂ ਦੀ ਬਰਾਮਦਗੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਇਕ ਵਾਰ ਮੁੜ ਤੋਂ ਸਵਾਲਾਂ ਚ ਆ ਗਿਆ ਹੈ।
ਜਾਣਕਾਰੀ ਮੁਤਾਬਕ, ਜੇਲ੍ਹ ਮੁਲਾਜਮਾਂ ਨੂੰ ਰੁਟੀਨ ਜਾਂਚ ਦੌਰਾਨ 6 ਮੋਬਾਈਲ ਫ਼ੋਨ, ਇੱਕ ਏਅਰ ਫ਼ੋਨ, ਇੱਕ ਡਾਟਾ ਕੇਬਲ, 200 ਗ੍ਰਾਮ ਅਫ਼ੀਮ, 1190 ਨਸ਼ੀਲੀਆਂ ਗੋਲੀਆਂ, ਦੋ ਸਿਗਰਟਾਂ ਦੇ ਡੱਬੇ ਅਤੇ 120 ਤੰਬਾਕੂ ਦੀਆਂ ਬੋਰੀਆਂ ਬਰਾਮਦ ਹੋਈਆਂ ਹਨ। ਇਨ੍ਹੀ ਵੱਡੀ ਮਾਤਰਾ ਵਿੱਚ ਇਸ ਬਰਾਮਦਗੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸੰਬੰਧਿਤ ਅਧਿਕਾਰੀਆਂ ਤੇ ਕਾਰਵਾਈ ਹੋ ਸਕਦੀ ਹੈ।