Goindwal Jail: ਗੋਇੰਦਵਾਲ ਕੇਂਦਰੀ ਜੇਲ ‘ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
Goindwal Jail ਅਕਸਰ ਵਿਵਾਦਾਂ ਚ ਰਹਿੰਦੀ ਹੈ। ਇਸੇ ਜੇਲ੍ਹ ਵਿੱਚ ਹੀ ਅਮ੍ਰਿਤਪਾਲ ਦੀ ਕਰੀਬੀ ਲਵਦੀਪ ਸਿੰਘ ਤੂਫਾਨ ਬੰਦ ਸੀ, ਜਿਸਨੂੰ ਛੁਡਾਉਣ ਲਈ ਅਮ੍ਰਿਤਪਾਲ ਨੇ ਅਜਨਾਲਾ ਥਾਣੇ ਤੇ ਕਬਜਾ ਕਰ ਲਿਆ ਸੀ। ਜਿਸ ਤੋਂ ਬਾਅਦ ਉਸਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪ ਹੋ ਗਈ ਸੀ

ਤਰਨਤਾਰਨ ਨਿਊਜ: ਗੋਇੰਦਵਾਲ ਕੇਂਦਰੀ ਜੇਲ੍ਹ (Goindwal Jail) ‘ਚ ਇਕ ਹਵਾਲਾਤੀ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਮ੍ਰਿਤਕ ਹਵਾਲਾਤੀ ਖ਼ਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਕਾਰਵਾਈ ਚੱਲ ਰਹੀ ਸੀ। ਫਿਲਹਾਲ ਸਥਾਨਕ ਗੋਇੰਦਵਾਲ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿ੍ਤਕ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਪਿੰਡ ਮੱਲਾ ਮੋਹੜੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਦੋਸ਼ੀ ਨੇ ਵੀਰਵਾਰ ਸਵੇਰੇ ਜੇਲ੍ਹ ਦੀ ਬੈਰਕ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲਾਸ਼ ਨੂੰ ਲਟਕਦੀ ਦੇਖ ਸੁਰੱਖਿਆ ਗਾਰਡਾਂ ਚ ਭਾਜੜਾ ਪੈ ਗਈਆਂ। ਬਲਵਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।