AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

UGC NET 2025 ਦਾ ਰਿਜਲਟ ਜਾਰੀ, ਜਾਣੋ ਪਾਸ ਹੋਣ ਵਾਲੇ ਕੀ-ਕੀ ਬਣ ਸਕਦੇ ਹਨ?

UGC NET Result 2025: ਨੈਸ਼ਨਲ ਟੈਸਟਿੰਗ ਏਜੰਸੀ ਨੇ UGC NET ਦਸੰਬਰ ਸੈਸ਼ਨ ਲਈ ਨਤੀਜੇ ਜਾਰੀ ਕੀਤੇ ਹਨ, ਜਿਸ ਨਾਲ ਹਜ਼ਾਰਾਂ ਉਮੀਦਵਾਰਾਂ ਲਈ ਨਵੇਂ ਕਰੀਅਰ ਦੇ ਰਾਹ ਖੁੱਲ੍ਹ ਗਏ ਹਨ। ਜਾਣੋ NET ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਕੀ-ਕੀ ਬਣ ਸਕਦੇ ਹੋ।

UGC NET 2025 ਦਾ ਰਿਜਲਟ ਜਾਰੀ, ਜਾਣੋ ਪਾਸ ਹੋਣ ਵਾਲੇ ਕੀ-ਕੀ ਬਣ ਸਕਦੇ ਹਨ?
UGC NET 2025 ਦਾ ਰਿਜਲਟ ਜਾਰੀ
Follow Us
tv9-punjabi
| Updated On: 05 Feb 2026 13:24 PM IST

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC NET ਦਸੰਬਰ ਸੈਸ਼ਨ ਲਈ ਨਤੀਜੇ ਅਧਿਕਾਰਤ ਵੈੱਬਸਾਈਟ, ugcnet.nta.ac.in ‘ਤੇ ਜਾਰੀ ਕਰ ਦਿੱਤੇ ਹਨ। ਦਸੰਬਰ ਸੈਸ਼ਨ ਵਿੱਚ, 5,108 ਉਮੀਦਵਾਰਾਂ ਨੇ JRF ਅਤੇ ਅਸਿਸਟੈਂਟ ਪ੍ਰੋਫੈਸਰ ਦੋਵਾਂ ਅਹੁਦਿਆਂ ਲਈ ਯੋਗਤਾ ਪ੍ਰਾਪਤ ਕੀਤੀ ਹੈ। 54,713 ਉਮੀਦਵਾਰਾਂ ਨੂੰ ਸਹਾਇਕ ਪ੍ਰੋਫੈਸਰ ਅਤੇ ਪੀਐਚਡੀ ਦਾਖਲਿਆਂ ਲਈ ਸਫਲ ਘੋਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ, 1,17,058 ਉਮੀਦਵਾਰਾਂ ਨੂੰ ਸਿਰਫ਼ ਪੀਐਚਡੀ ਦਾਖਲਿਆਂ ਲਈ ਯੋਗ ਘੋਸ਼ਿਤ ਕੀਤਾ ਗਿਆ ਸੀ। ਇਸ ਲਈ ਇਹ ਜਾਣਨਾ ਜਰੂਰੀ ਹੈ ਕਿ UGC NET ਪਾਸ ਕਰਨ ਤੋਂ ਬਾਅਦ ਉਪਲਬਧ ਕਰੀਅਰ ਦੇ ਕਿਹੜੇ-ਕਿਹੜੇ ਰਾਹ ਖੁੱਲਦੇ ਹਨ ਅਤੇ ਕੀ-ਕੀ ਮੌਕੇ ਮਿਲਦੇ ਹਨ।

JRF: ਰਿਸਰਟ ਵਿੱਚ ਇੱਕ ਕਰੀਅਰ ਆਪਸ਼ਨ

JRF ਉਹਨਾਂ ਉਮੀਦਵਾਰਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਰਿਸਰਚ ਅਤੇ ਅਕਾਦਮਿਕ ਕਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। JRF ਲਈ ਯੋਗਤਾ ਪੂਰੀ ਕਰਨ ਨਾਲ ਪੀਐਚਡੀ ਦੌਰਾਨ ਲਗਭਗ 37,000 ਦਾ ਮਹੀਨਾਵਾਰ ਸਟਾਈਪੈਂਡ ਮਿਲਦਾ ਹੈ। ਪਹਿਲਾਂ, ਇਹ ਰਕਮ 31,000 ਸੀ। ਇਹ ਵਿੱਤੀ ਸਹਾਇਤਾ ਰਿਸਰਚ ਕੰਮਾਂ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਹੁੰਦੀ ਹੈ।

ਸੀਨੀਅਰ ਰਿਸਰਚ ਫੈਲੋਸ਼ਿਪ ਦਾ ਮੌਕਾ

JRF ਪੂਰਾ ਕਰਨ ਦੇ ਦੋ ਸਾਲਾਂ ਬਾਅਦ, ਸੀਨੀਅਰ ਰਿਸਰਚ ਫੈਲੋਸ਼ਿਪ (SRF) ਦਾ ਮੌਕਾ ਮਿਲਦਾ ਹੈ। SRF ਬਣਨ ਤੇ ਅਗਲੇ ਤਿੰਨ ਸਾਲਾਂ ਲਈ ਲਗਭਗ 42,000 ਪ੍ਰਤੀ ਮਹੀਨਾ ਗ੍ਰਾਂਟ ਮਿਲਦੀ ਹੈ। ਇਹ ਰਕਮ ਪਹਿਲਾਂ 35,000 ਰੁਪਏ ਸੀ, ਜਿਸ ਨੂੰ ਬਾਅਦ ਵਿੱਚ ਵਧਾ ਦਿੱਤਾ ਗਿਆ ਸੀ।

ਕੰਟੀਜੈਂਸੀ ਗ੍ਰਾਂਟਾਂ ਵੀ ਮਿਲਦੀ ਹੈ

ਰਿਸਰਚ ਸਕਾਲਰਸ ਨੂੰ ਸਟਾਈਪੈਂਡ ਤੋਂ ਇਲਾਵਾ ਕੰਟੀਜੈਂਸੀ ਗ੍ਰਾਂਟ ਵੀ ਦਿੱਤੀ ਜਾਂਦੀ ਹੈ। ਹਿਊਮੈਨਿਟੀਜ ਅਤੇ ਸੋਸ਼ਲ ਸਾਈਂਸ ਦੇ ਜੂਨੀਅਰ ਫੈਲੋ ਨੂੰ 10,000 ਅਤੇ ਸੀਨੀਅਰ ਫੈਲੋ 20,500 ਸਾਲਾਨਾ ਮਿਲਦੇ ਹਨ। ਵਿਗਿਆਨ ਵਿਸ਼ਿਆਂ ਵਿੱਚ ਜੂਨੀਅਰ ਫੈਲੋ 12,000 ਅਤੇ ਸੀਨੀਅਰ ਫੈਲੋ 25,000 ਰੁਪਏ ਪ੍ਰਤੀ ਸਾਲ ਅਦਾ ਕੀਤੇ ਜਾਂਦੇ ਹਨ।

ਟੀਚਿੰਗ ਫੀਲਡ ਵਿੱਚ ਨੌਕਰੀ ਦੇ ਮੌਕੇ

UGC NET ਪਾਸ ਕਰਨ ਤੋਂ ਬਾਅਦ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਜਾਂ ਲੈਕਚਰਾਰ ਬਣਨ ਦਾ ਮੌਕਾ ਮਿਲਦਾ ਹੈ। ਸਰਕਾਰੀ ਸੰਸਥਾਵਾਂ ਵਿੱਚ ਸ਼ੁਰੂਆਤੀ ਤਨਖਾਹ ਲਗਭਗ 57,000 ਤੋਂ 100,000 ਤੱਕ ਹੋ ਸਕਦੀ ਹੈ। ਪ੍ਰਾਈਵੇਟ ਕਾਲਜਾਂ ਵਿੱਚ, ਤਨਖਾਹਾਂ 40,000 ਤੋਂ 100,000 ਤੱਕ ਹੋ ਸਕਦੀ ਹੈ।

ਰਿਸਰਚ ਅਤੇ ਪਬਲਿਕ ਸੈਕਟਰ ਵਿੱਚ ਕਰੀਅਰ

NET-ਕੁਆਲੀਫਾਈ ਉਮੀਦਵਾਰ CSIR, ICAR, ICMR, ਅਤੇ DRDO ਵਰਗੇ ਅਦਾਰਿਆਂ ਵਿੱਚ ਰਿਸਰਚ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ। ONGC, NTPC, IOCL, ਅਤੇ BHEL ਵਰਗੀਆਂ ਸਰਕਾਰੀ ਕੰਪਨੀਆਂ ਵੀ NET-ਯੋਗ ਉਮੀਦਵਾਰਾਂ ਨੂੰ ਮੌਕੇ ਪ੍ਰਦਾਨ ਕਰਦੀਆਂ ਹਨ। ਬਹੁਤ ਸਾਰੀਆਂ ਨਿੱਜੀ ਕੰਪਨੀਆਂ ਵੀ ਅਜਿਹੇ ਉਮੀਦਵਾਰਾਂ ਨੂੰ ਤਰਜੀਹ ਦਿੰਦੀਆਂ ਹਨ।

Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ......
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ...
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ...
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ
ਹੁਣ ਮੁਹਾਲੀ ਦੇ ਸਕੂਲਾਂ ਨੂੰ ਮਿਲੀ ਧਮਕੀ, ਬੰਬ ਨਾਲ ਉਡਾਉਣ ਦੀ ਈ-ਮੇਲ ਤੋਂ ਬਾਅਦ ਪਈਆਂ ਭਾਜੜਾਂ...
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,