Study Abroad: ਕੈਨੇਡਾ ‘ਚ ਪੜ੍ਹਾਈ ਕਰਨਾ ਹੋਇਆ ਸੌਖਾ, IELTS ਸਕੋਰ ਦੇ ਨਿਯਮਾਂ ‘ਚ ਬਦਲਾਅ, ਹੁਣ ਇੰਝ ਮਿਲੇਗਾ ਐਡਮਿਸ਼ਨ
IELTS Score New Rules:ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨ ਕੈਨੇਡਾ IRCC ਵੱਲੋਂ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ IELTS ਸਕੋਰ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਨਾਲ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ।
Study in Canada: ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਰਾਹਤ ਦੀ ਖ਼ਬਰ ਹੈ। ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (IELTS) ਨਿਯਮਾਂ ਨੂੰ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਜ਼ ਕੈਨੇਡਾ (IRCC) ਵੱਲੋਂ ਬਦਲਾਅ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਵਿਦੇਸ਼ ‘ਚ ਪੜ੍ਹਾਈ ਲਈ ਬਣੇ IDP Education ਦੇ ਸਹਿ-ਮਾਲਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਈਲੈਟਸ ਸਕੋਰ ਸਬੰਧੀ ਨਿਯਮਾਂ ਵਿੱਚ ਬਦਲਾਅ 10 ਅਗਸਤ ਤੋਂ ਲਾਗੂ ਹੋ ਜਾਵੇਗਾ।
ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਜ਼ ਕੈਨੇਡਾ (IRCC) ਦੇ ਨਵੇਂ ਨਿਯਮਾਂ ਅਨੁਸਾਰ ਹੁਣ ਆਈਲੈਟਸ ਸਕੋਰ ਲਈ 6.0 ਬੈਂਡ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਤੁਹਾਡਾ IELTS ਬੈਂਡ ਸਕੋਰ ਅੰਗਰੇਜ਼ੀ ਭਾਸ਼ਾ ਵਿੱਚ ਤੁਹਾਡੀ ਯੋਗਤਾ ਦਾ ਪੱਧਰ ਨਿਰਧਾਰਤ ਕਰਦਾ ਹੈ। ਇਹ ਦੱਸਦਾ ਹੈ ਕਿ ਤੁਸੀਂ ਅੰਗਰੇਜ਼ੀ ਬੋਲਣਾ, ਸੁਣਨਾ, ਪੜ੍ਹਨਾ ਅਤੇ ਲਿਖਣਾ ਕਿੰਨੀ ਚੰਗੀ ਤਰ੍ਹਾਂ ਸਮਝਦੇ ਹੋ। ਆਈਲੈਟਸ ਦੇ ਨਿਯਮਾਂ ਨਾਲ ਸਬੰਧਤ ਜਾਣਕਾਰੀ ਲਈ, ਅਧਿਕਾਰਤ ਵੈੱਬਸਾਈਟ ielts.org ‘ਤੇ ਜਾਓ।


