ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ 8ਵੀਂ ਦਾ ਨਤੀਜਾ, ਪਹਿਲੇਂ ਤਿੰਨੋਂ ਸਥਾਨਾਂ ਤੇ ਕੁੜੀਆਂ ਦਾ ਕਬਜਾ

Updated On: 

10 Apr 2026 19:18 PM IST

PSEB 8th Class Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ ਵੀ ਕੁੜੀਆਂ ਹੀ ਪਹਿਲੇ ਤਿੰਨੋਂ ਸਥਾਨਾਂ ਤੇ ਅੱਵਲ ਆਈਆਂ ਹਨ। ਕੁੱਲ 10422 ਸਕੂਲਾਂ ਦੇ 262966 (ਦੋ ਲੱਖ ਬਾਹਠ ਹਜਾਰ ਨੌ ਸੌ ਛਿਆਹਠ ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 253789 (ਦੋ ਲੱਖ ਤਰਵੰਜਾ ਹਜਾਰ ਸੱਤ ਸੌ ਉਣਾਨਵੇ) ਪ੍ਰਮੋਟ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 96.51 ਰਹੀ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ 8ਵੀਂ ਦਾ ਨਤੀਜਾ, ਪਹਿਲੇਂ ਤਿੰਨੋਂ ਸਥਾਨਾਂ ਤੇ ਕੁੜੀਆਂ ਦਾ ਕਬਜਾ

PSEB

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਪਹਿਲੇਂ ਤਿੰਨੋਂ ਸਥਾਨਾਂ ਤੇ ਕੁੜੀਆਂ ਦਾ ਕਬਜਾ ਰਿਹਾ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੇਅਰਮੈਨ, ਡਾ. ਅਮਰਪਾਲ ਸਿੰਘ, ਜੀ ਦੀ ਯੋਗ ਅਗਵਾਈ ਹੇਠ ਮਿਤੀ 10.04.2026 ਨੂੰ ਅਕਾਦਮਿਕ ਸਾਲ 2025-2026 ਅੱਠਵੀਂ ਸ਼੍ਰੇਣੀ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 10422 ਸਕੂਲਾਂ ਦੇ 262966 (ਦੋ ਲੱਖ ਬਾਹਠ ਹਜਾਰ ਨੌ ਸੌ ਛਿਆਹਠ ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 253789 (ਦੋ ਲੱਖ ਤਰਵੰਜਾ ਹਜਾਰ ਸੱਤ ਸੌ ਉਣਾਨਵੇ) ਪ੍ਰਮੋਟ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 96.51 ਰਹੀ ਹੈ।

ਘੋਸ਼ਿਤ ਕੀਤੇ ਨਤੀਜੇ ਅਨੁਸਾਰ ਤਮੰਨਾ ਪੁੱਤਰੀ ਸ੍ਰੀ ਨਰਿੰਦਰ ਕੁਮਾਰ / ਸੁਨੀਤਾ, (ਰੋਲ ਨੰ. 8026236105) ਸਰਸਵਤੀ ਸੀਨੀਅਰ ਸੈਕੰਡਰੀ ਸਕੂਲ , ਜੈਤੋਂ (ਫਰੀਦਕੋਟ) ਨੇ 600 ਵਿੱਚੋਂ 600 ਭਾਵ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਜਪਨੀਤ ਕੌਰ ਪੁੱਤਰੀ ਸ਼੍ਰੀ ਕੁਲਦੀਪ ਸਿੰਘ / ਜਗਦੀਪ ਕੌਰ (ਰੋਲ ਨੰ. 8026921281) ਸਰਕਾਰੀ ਮਿਡਲ ਸਕੂਲ , ਅਰਕਵਾਸ ( ਸੰਗਰੂਰ ) ਨੇ 600 ਵਿੱਚੋਂ 598 ਕੁੱਲ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਦੂਜਾ ਅਤੇ ਜਸ਼ਨਦੀਪ ਕੌਰ ਪੁੱਤਰੀ ਸ਼੍ਰੀ ਹਰਪ੍ਰੀਤ ਸਿੰਘ / ਕੁਲਵਿੰਦਰ ਕੌਰ (ਰੋਲ ਨੰ. 8026238728) ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ), ਨੇ 600 ਵਿੱਚੋਂ 598 ਕੁੱਲ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ।

ਵਰਤੀ ਗਈ ਸੀ ਵੱਧ ਸਖ਼ਤੀ ਅਤੇ ਪਾਰਦਰਸ਼ਤਾ

ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਨੇ ਨਤੀਜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਅਯੋਜਿਤ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ ਨਾਲ ਪਾਠਕ੍ਰਮ ਵਿੱਚ ਲੋੜੀਂਦੇ ਸੁਧਾਰ ਕਰਦੇ ਹੋਏ ਕਈ ਹੋਰ ਵੀ ਉਪਰਾਲੇ ਕੀਤੇ ਜਾਣਗੇ।

ਇੰਝ ਚੈੱਕ ਕਰੋ ਨਤੀਜਾ

ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ਤੇ ਅਪਲੋਡ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪ੍ਰਮੋਟ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ 2026 ਵਿੱਚ ਕੰਡਕਟ ਕਰਵਾਈ ਜਾਵੇਗੀ, ਜਿਸਦੇ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਭਰਨਗੇ। ਇਸ ਸਬੰਧੀ ਸ਼ਡਿਊਲ ਵੱਖਰੇ ਤੌਰ ਤੇ School login ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

ਨਤੀਜੇ ਦੀ ਘੋਸ਼ਣਾ ਕਰਨ ਸਮੇਂ ਸ਼੍ਰੀ ਕੇਸ਼ਵ ਗੋਇਲ ,ਪੀ.ਸੀ.ਐਸ, ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸ਼੍ਰੀ ਲਵਿਸ਼ ਚਾਵਲਾ, ਕੰਟਰੋਲਰ (ਪ੍ਰੀਖਿਆਵਾਂ ) ,ਸੰਦੀਪ ਵਰਮਾ ਉੱਪ-ਸਕੱਤਰ (ਅਕਾਦਮਿਕ)ਅਤੇ ਸਬੰਧਤ ਸ਼ਾਖਾ ਅਧਿਕਾਰੀ ਮੌਜੂਦ ਸਨ।

Follow Us
Related Stories
NEET UG 2026: MBBS ਦੀਆਂ ਸੀਟਾਂ ‘ਚ ਹੋਵੇਗਾ ਬੰਪਰ ਵਾਧਾ! ਨਵੇਂ ਮੈਡੀਕਲ ਕਾਲਜ ਖੋਲ੍ਹਣਾ ਹੋਵੇਗਾ ਆਸਾਨ, NMC ਨੇ ਕਈ ਨਿਯਮਾਂ ਵਿੱਚ ਕੀਤਾ ਬਦਲਾਅ
Career Guidance: 12ਵੀਂ ਤੋਂ ਬਾਅਦ ਕਿਹੜੇ ਹਨ ਡਿਮਾਂਡਿੰਗ ਕੋਰਸ? ਕਰੀਅਰ ਕੌਂਸਲਰ ਪ੍ਰਵੀਨ ਮਲਹੋਤਰਾ ਨੇ ਦੱਸੀ ਭਵਿੱਖ ਬਾਰੇ ਸੱਚਾਈ
CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਰਿਜ਼ਲਟ
NEET UG 2026: ਨੀਟ ਯੂਜੀ 2026 ਪ੍ਰੀਖਿਆ ਤੋਂ ਪਹਿਲਾਂ ਬਾਇਓਮੈਟ੍ਰਿਕ ਜਾਂਚ ਹੋਈ ਲਾਜ਼ਮੀ, ਫੇਲ ਹੋਣ ‘ਤੇ ਵੀ ਮਿਲੇਗੀ ਐਂਟਰੀ
ICSE, ISC Result 2026 LIVE: CISCE ਬੋਰਡ ਦਾ 10ਵੀਂ-12ਵੀਂ ਦਾ ਨਤੀਜਾ ਜਾਰੀ, ਇੱਕ ਕਲਿੱਕ ‘ਚ ਕਰੋ ਆਪਣਾ ਸਕੋਰਕਾਰਡ ਡਾਊਨਲੋਡ
ਸੁਪਰੀਮ ਕੋਰਟ ਨੇ ਸਖ਼ਤ ਨਿਰਦੇਸ਼ ਕੀਤੇ ਜਾਰੀ… ਪ੍ਰਾਈਵੇਟ ਸਕੂਲ RTE ਅਧੀਨ ਬੱਚਿਆਂ ਨੂੰ ਦਾਖਲੇ ਤੋਂ ਇਨਕਾਰ ਨਹੀਂ ਕਰ ਸਕਦੇ