AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

NEET PG 2026 Result: NBEMS ਨੇ ਜਾਰੀ ਕੀਤਾ NEET PG ਰਿਜ਼ਲਟ, 1 ਅਕਤੂਬਰ ਤੋਂ ਬਾਅਦ ਆ ਸਕਦੀ ਹੈ Answer Key, Cutoff Percentile ਦੀ ਪੂਰੀ ਡਿਟੇਲ ਇੱਥੇ ਕਰੋ ਚੈੱਕ

NEET PG 2026: ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (NBEMS) ਨੇ NEET PG 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਅਜੇ ਤੱਕ NEET PG 2026 ਦੀ Answer Key ਜਾਰੀ ਨਹੀਂ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ, ਜਦੋਂ NEET PG ਦੀ Answer Key ਵੀ ਜਾਰੀ ਕੀਤੀ ਜਾਵੇਗੀ।

NEET PG 2026 Result: NBEMS ਨੇ ਜਾਰੀ ਕੀਤਾ NEET PG ਰਿਜ਼ਲਟ, 1 ਅਕਤੂਬਰ ਤੋਂ ਬਾਅਦ ਆ ਸਕਦੀ ਹੈ Answer Key, Cutoff Percentile ਦੀ ਪੂਰੀ ਡਿਟੇਲ ਇੱਥੇ ਕਰੋ ਚੈੱਕ
NEET PG 2026 ਦਾ ਰਿਜ਼ਲਟ ਜਾਰੀ
tv9-punjabi
| Updated On: 24 Sep 2026 16:06 PM IST
Share

NEET PG 2026 Result: ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (NBEMS) ਨੇ ਨੈਸ਼ਨਲ ਐਲਿਜਿਬਿਲਿਟੀ ਕਮ ਐਂਟਰੈਂਸ ਟੈਸਟ (NEET) PG 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। NBEMS ਵੱਲੋਂ ਮੈਡੀਕਲ ਦੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ NEET PG 2026 ਪ੍ਰੀਖਿਆ ਕਰਵਾਈ ਜਾਂਦੀ ਹੈ, ਜਿਸ ਦਾ ਨਤੀਜਾ NBEMS ਨੇ ਵੀਰਵਾਰ, 24 ਸਤੰਬਰ ਨੂੰ ਜਾਰੀ ਕੀਤਾ ਹੈ। NBEMS ਨੇ ਆਪਣੀ ਅਧਿਕਾਰਤ ਵੈੱਬਸਾਈਟ natboard.edu.in ‘ਤੇ NEET PG 2026 ਦਾ ਰਿਜ਼ਲਟ ਜਾਰੀ ਕੀਤਾ ਹੈ। NBEMS ਨੇ ਪਹਿਲੀ ਵਾਰ NEET PG ਦੇ ਰਿਜ਼ਲਟ ਦੇ ਨਾਲ ਹੀ Raw Score ਅਤੇ Rank ਵੀ ਜਾਰੀ ਕੀਤੀ ਹੈ। ਉੱਥੇ ਹੀ NBEMS ਹੁਣ NEET PG 2026 ਦੀ Answer Key 1 ਅਕਤੂਬਰ ਜਾਂ ਉਸ ਤੋਂ ਬਾਅਦ ਜਾਰੀ ਕਰੇਗਾ।

ਆਓ, ਜਾਣਦੇ ਹਾਂ ਕਿ NEET PG 2026 ਦਾ ਆਯੋਜਨ ਕਦੋਂ ਕੀਤਾ ਗਿਆ ਸੀ। ਨਾਲ ਹੀ ਜਾਣਦੇ ਹਾਂ ਕਿ NEET PG 2026 ਦਾ ਰਿਜ਼ਲਟ ਕਿਵੇਂ ਚੈੱਕ ਕਰ ਸਕਦੇ ਹੋ ਅਤੇ ਰਿਜ਼ਲਟ ਦੇ ਨਾਲ ਹੀ Raw Score ਅਤੇ Rank ਕਿਉਂ ਜਾਰੀ ਕੀਤੀ ਗਈ ਹੈ।

30 ਅਗਸਤ ਨੂੰ ਹੋਇਆ ਸੀ NEET PG 2026 ਦਾ ਐਗਜ਼ਾਮ

NBEMS ਵੱਲੋਂ ਦੇਸ਼ ਭਰ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ‘ਤੇ 30 ਅਗਸਤ ਨੂੰ NEET PG 2026 ਦਾ ਐਗਜ਼ਾਮ ਕਰਵਾਇਆ ਗਿਆ ਸੀ। NBEMS ਵੱਲੋਂ ਲਗਭਗ 2.65 ਲੱਖ ਕੈਂਡੀਡੇਟਸ ਲਈ NEET PG 2026 ਦੀ ਪ੍ਰੀਖਿਆ ਕਰਵਾਈ ਗਈ ਸੀ। ਹਾਲਾਂਕਿ, 30 ਅਗਸਤ ਨੂੰ ਦੇਸ਼ ਦੇ ਦੋ ਪ੍ਰੀਖਿਆ ਕੇਂਦਰਾਂ ‘ਤੇ ਐਗਜ਼ਾਮ ਨਹੀਂ ਹੋ ਸਕਿਆ ਸੀ।

ਜੈਪੁਰ ਵਿੱਚ ਹੋਇਆ ਸੀ ਰੀ-ਐਗਜ਼ਾਮ

NEET PG 2026 ਦੀ ਮੁੱਖ ਪ੍ਰੀਖਿਆ 30 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਇੱਕ ਸ਼ਿਫਟ ਵਿੱਚ ਹੋਈ ਸੀ। ਇਸ ਪ੍ਰੀਖਿਆ ਲਈ 2,73,096 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਦਕਿ 2,65,980 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ। ਜੈਪੁਰ ਦੇ iON Digital Zone, ਸੀਤਾਪੁਰਾ ਸਥਿਤ ਦੋ ਪ੍ਰੀਖਿਆ ਕੇਂਦਰਾਂ ‘ਤੇ ਤਕਨੀਕੀ ਸਮੱਸਿਆ ਸਾਹਮਣੇ ਆਈ ਸੀ। ਇਨ੍ਹਾਂ ਪ੍ਰੀਖਿਆ ਕੇਂਦਰਾਂ ਤੋਂ ਪ੍ਰਭਾਵਿਤ ਉਮੀਦਵਾਰਾਂ ਲਈ NBEMS ਨੇ 5 ਸਤੰਬਰ ਨੂੰ ਦੁਬਾਰਾ ਪ੍ਰੀਖਿਆ ਕਰਵਾਈ ਸੀ।

ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਰਿਜ਼ਲਟ

NEET PG 2026 ਵਿੱਚ ਸ਼ਾਮਲ ਹੋਏ ਉਮੀਦਵਾਰ ਅਧਿਕਾਰਤ ਵੈੱਬਸਾਈਟ natboard.edu.in ਰਾਹੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। ਰਿਜ਼ਲਟ ਦੇਖਣ ਲਈ ਉਮੀਦਵਾਰਾਂ ਨੂੰ ਆਪਣੇ Login Credentials ਦੀ ਲੋੜ ਹੋਵੇਗੀ। ਇਸ ਲਈ ਉਮੀਦਵਾਰ Application Number ਅਤੇ Date of Birth ਜਾਂ Password ਦੀ ਵਰਤੋਂ ਕਰਕੇ ਵੈੱਬਸਾਈਟ ‘ਤੇ ਸਾਈਨ ਇਨ ਕਰ ਸਕਦੇ ਹਨ ਅਤੇ ਆਪਣਾ ਰਿਜ਼ਲਟ ਦੇਖ ਸਕਦੇ ਹਨ।

1 ਅਕਤੂਬਰ ਨੂੰ ਜਾਰੀ ਹੋਵੇਗੀ Answer Key, ਪਹਿਲੀ ਵਾਰ, SC ਦਾ ਨਿਰਦੇਸ਼

NEET PG 2026 ਦੀ ਪ੍ਰਕਿਰਿਆ ਵਿੱਚ ਇਸ ਵਾਰ ਪਾਰਦਰਸ਼ਤਾ ‘ਤੇ ਖਾਸ ਜ਼ੋਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ NBEMS Answer Key ਦੇ ਨਾਲ ਉਮੀਦਵਾਰਾਂ ਦੀ Response Sheet ਵੀ ਉਪਲਬਧ ਕਰਵਾਉਣ ਜਾ ਰਿਹਾ ਹੈ। ਇਸ ਨਾਲ ਉਮੀਦਵਾਰ ਆਪਣੇ ਦਰਜ ਕੀਤੇ ਜਵਾਬਾਂ ਨੂੰ ਬੋਰਡ ਵੱਲੋਂ ਜਾਰੀ ਸਹੀ ਜਵਾਬਾਂ ਨਾਲ ਮਿਲਾ ਸਕਣਗੇ। ਇਸੇ ਤਹਿਤ 1 ਅਕਤੂਬਰ ਜਾਂ ਉਸ ਤੋਂ ਬਾਅਦ Answer Key ਜਾਰੀ ਕੀਤੀ ਜਾ ਸਕਦੀ ਹੈ। Answer Key ਵਿੱਚ ਸਵਾਲਾਂ ਦੀ ID Number, ਦਿੱਤੇ ਗਏ ਜਵਾਬਾਂ ਦੀ ID ਅਤੇ Evaluation Scheme ਦੇ ਅਨੁਸਾਰ ਹਰੇਕ ਸਵਾਲ ਲਈ ਦਿੱਤੇ ਗਏ ਅੰਕ ਸ਼ਾਮਲ ਹੋਣਗੇ।

ਕਿੰਨੀ ਰਹੀ Cutoff?

NEET PG 2026 ਦੀ Cutoff ਦੀ ਗੱਲ ਕਰੀਏ ਤਾਂ 50ਵਾਂ Percentile Qualifying Percentile ਨਿਰਧਾਰਤ ਕੀਤਾ ਗਿਆ ਹੈ। NEET PG 2026 ਵਿੱਚ General ਅਤੇ EWS ਲਈ Cutoff ਯਾਨੀ 50ਵਾਂ Percentile 262 ਅੰਕ ਰਿਹਾ ਹੈ। ਇਸੇ ਤਰ੍ਹਾਂ General PwBD ਲਈ 45ਵਾਂ Percentile 244 ਅੰਕ, ਜਦਕਿ SC, ST ਅਤੇ OBC ਲਈ 40ਵਾਂ Percentile 226 ਅੰਕ ਰਿਹਾ ਹੈ।

Source:TV9Hindi.com

Follow Us
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...