NEET PG 2026 ਦੇ ਨਵੇਂ ਨਿਯਮ ਜਾਰੀ, ਆਧਾਰ ਵੈਰੀਫਿਕੇਸ਼ਨ ਨਾਲ ਮਿਲੇਗੀ ਐਂਟਰੀ; ਹੋਇਆ ਇਹ ਵੱਡਾ ਬਦਲਾਅ

Published: 

02 Aug 2026 13:39 PM IST

NEET PG 2026 ਦੀ ਪ੍ਰੀਖਿਆ ਵਿੱਚ ਇਸ ਵਾਰ ਕਈ ਅਹਿਮ ਅਤੇ ਵੱਡੇ ਬਦਲਾਅ ਕੀਤੇ ਗਏ ਹਨ। ਪ੍ਰੀਖਿਆ ਪ੍ਰਣਾਲੀ ਨੂੰ ਪਹਿਲਾਂ ਨਾਲੋਂ ਵੀ ਵੱਧ ਸੁਰੱਖਿਅਤ, ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਨਵੀਂ ਵਿਵਸਥਾ ਲਾਗੂ ਕੀਤੀ ਹੈ। ਹੁਣ ਪ੍ਰੀਖਿਆ ਕੇਂਦਰ ਵਿੱਚ ਦਾਖ਼ਲੇ ਤੋਂ ਪਹਿਲਾਂ ਆਧਾਰ ਅਧਾਰਿਤ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕੀਤੀ ਜਾਵੇਗੀ।

NEET PG 2026 ਦੇ ਨਵੇਂ ਨਿਯਮ ਜਾਰੀ, ਆਧਾਰ ਵੈਰੀਫਿਕੇਸ਼ਨ ਨਾਲ ਮਿਲੇਗੀ ਐਂਟਰੀ; ਹੋਇਆ ਇਹ ਵੱਡਾ ਬਦਲਾਅ

NEET PG 2026 ਦੀ ਪ੍ਰੀਖਿਆ ਵਿੱਚ ਇਸ ਵਾਰ ਕਈ ਅਹਿਮ ਅਤੇ ਵੱਡੇ ਬਦਲਾਅ ਕੀਤੇ ਗਏ ਹਨ। ਪ੍ਰੀਖਿਆ ਪ੍ਰਣਾਲੀ ਨੂੰ ਪਹਿਲਾਂ ਨਾਲੋਂ ਵੀ ਵੱਧ ਸੁਰੱਖਿਅਤ, ਪਾਰਦਰਸ਼ੀ ਅਤੇ ਸੁਚਾਰੂ ਬਣਾਉਣ ਲਈ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਨਵੀਂ ਵਿਵਸਥਾ ਲਾਗੂ ਕੀਤੀ ਹੈ। ਹੁਣ ਪ੍ਰੀਖਿਆ ਕੇਂਦਰ ਵਿੱਚ ਦਾਖ਼ਲੇ ਤੋਂ ਪਹਿਲਾਂ ਆਧਾਰ ਅਧਾਰਿਤ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰੀਖਿਆ ਸ਼ਹਿਰ ਦੀ ਵੰਡ (ਐਲੋਟਮੈਂਟ) ਦੀ ਪ੍ਰਕਿਰਿਆ ਵਿੱਚ ਵੀ ਬਦਲਾਅ ਕੀਤਾ ਗਿਆ ਹੈ, ਜਿਸ ਨਾਲ ਉਮੀਦਵਾਰਾਂ ਨੂੰ ਪਹਿਲਾਂ ਤੋਂ ਹੀ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਆਸਾਨੀ ਹੋਵੇਗੀ। ਇਸ ਸਾਲ 2.7 ਲੱਖ ਤੋਂ ਵੱਧ ਮੈਡੀਕਲ ਗ੍ਰੈਜੂਏਟਾਂ ਨੇ ਇਸ ਪ੍ਰੀਖਿਆ ਲਈ ਅਪਲਾਈ ਕੀਤਾ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।

ਆਧਾਰ ਅਧਾਰਿਤ ਵੈਰੀਫਿਕੇਸ਼ਨ ਅਤੇ ਆਇਰਿਸ ਸਕੈਨ

NEET PG 2026 ਵਿੱਚ ਉਮੀਦਵਾਰਾਂ ਦੀ ਸਹੀ ਪਛਾਣ ਯਕੀਨੀ ਬਣਾਉਣ ਲਈ ਆਧਾਰ ਅਧਾਰਿਤ ਆਥੈਂਟੀਕੇਸ਼ਨ (ਅਧਿਕਾਰਤ ਪਛਾਣ) ਨੂੰ ਲਾਜ਼ਮੀ ਬਣਾਇਆ ਗਿਆ ਹੈ। ਰਜਿਸਟ੍ਰੇਸ਼ਨ ਦੇ ਸਮੇਂ ਅਤੇ ਪ੍ਰੀਖਿਆ ਵਾਲੇ ਦਿਨ ਸ਼ਰਧਾਲੂਆਂ/ਉਮੀਦਵਾਰਾਂ ਦੀ ਬਾਇਓਮੈਟ੍ਰਿਕ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਉਮੀਦਵਾਰ ਦੇ ਉਂਗਲਾਂ ਦੇ ਨਿਸ਼ਾਨ (ਫਿੰਗਰਪ੍ਰਿੰਟ) ਦੀ ਵੈਰੀਫਿਕੇਸ਼ਨ ਸਫ਼ਲ ਨਹੀਂ ਹੁੰਦੀ, ਤਾਂ ਉਸ ਦੀ ਪਛਾਣ ਆਇਰਿਸ (ਅੱਖਾਂ ਦੀ ਪੁਤਲੀ) ਸਕੈਨ ਰਾਹੀਂ ਕੀਤੀ ਜਾਵੇਗੀ। ਇਸ ਕਦਮ ਦਾ ਮੁੱਖ ਮਕਸਦ ਫ਼ਰਜ਼ੀ ਉਮੀਦਵਾਰਾਂ ਬੈਠਣ ਵਰਗੀਆਂ ਧਾਂਦਲੀਆਂ ਨੂੰ ਰੋਕਣਾ ਹੈ।

ਐਗਜ਼ਾਮ ਸਿਟੀ ਐਲੋਟਮੈਂਟ ਦੇ ਨਵੇਂ ਨਿਯਮ

ਪ੍ਰੀਖਿਆ ਕੇਂਦਰ ਦੀ ਵੰਡ ਪ੍ਰਕਿਰਿਆ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਅਰਜ਼ੀ ਭਰਨ ਦੌਰਾਨ ਉਮੀਦਵਾਰਾਂ ਨੂੰ ਤਿੰਨ ਪਸੰਦੀਦਾ ਰਾਜਾਂ ਦੀ ਚੋਣ ਕਰਨੀ ਪਵੇਗੀ। ਇਹਨਾਂ ਵਿੱਚੋਂ ਪੱਤਰ-ਵਿਹਾਰ ਵਾਲਾ ਰਾਜ ਪਹਿਲੀ ਪ੍ਰਾਥਮਿਕਤਾ ਵਜੋਂ ਚੁਣਨਾ ਜ਼ਰੂਰੀ ਹੋਵੇਗਾ। ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਪ੍ਰੀਖਿਆ ਤੋਂ ਲਗਭਗ ਤਿੰਨ ਹਫ਼ਤੇ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ ਤਾਂ ਜੋ ਉਮੀਦਵਾਰਾਂ ਨੂੰ ਯਾਤਰਾ ਅਤੇ ਰਹਿਣ-ਠਹਿਰਨ ਦਾ ਪ੍ਰਬੰਧ ਕਰਨ ਲਈ ਪੂਰਾ ਸਮਾਂ ਮਿਲ ਸਕੇ। ਦੱਸ ਦੇਈਏ ਕਿ NEET PG 2026 ਦੀ ਪ੍ਰੀਖਿਆ 30 ਅਗਸਤ ਨੂੰ ਆਯੋਜਿਤ ਕੀਤੀ ਜਾਵੇਗੀ।

3.5 ਘੰਟੇ ਦੀ ਹੋਵੇਗੀ ਪ੍ਰੀਖਿਆ

ਇਸ ਵਾਰ ਪ੍ਰੀਖਿਆ ਵਿੱਚ 180 ਬਹੁ-ਵਿਕਲਪੀ ਪ੍ਰਸ਼ਨ (MCQs) ਪੁੱਛੇ ਜਾਣਗੇ, ਜਿਨ੍ਹਾਂ ਨੂੰ ਹੱਲ ਕਰਨ ਲਈ 210 ਮਿੰਟ ਯਾਨੀ 3 ਘੰਟੇ 30 ਮਿੰਟ ਦਾ ਸਮਾਂ ਮਿਲੇਗਾ। ਪ੍ਰੀਖਿਆਰਥੀਆਂ ਦੀ ਲਗਾਤਾਰ ਵਧਦੀ ਗਿਣਤੀ ਨੂੰ ਦੇਖਦਿਆਂ ਪ੍ਰੀਖਿਆ ਦੀ ਸੁਰੱਖਿਆ ਵਿਵਸਥਾ ਨੂੰ ਵੀ ਪਹਿਲਾਂ ਨਾਲੋਂ ਕਿਤੇ ਵੱਧ ਪੁਖ਼ਤਾ ਅਤੇ ਮਜ਼ਬੂਤ ਬਣਾਇਆ ਗਿਆ ਹੈ।

ਸਖ਼ਤ ਸੁਰੱਖਿਆ ਪ੍ਰਬੰਧ

ਪ੍ਰੀਖਿਆ ਕੇਂਦਰਾਂ ‘ਤੇ ਸੀ.ਸੀ.ਟੀ.ਵੀ. (CCTV) ਨਿਗਰਾਨੀ, ਬਾਇਓਮੈਟ੍ਰਿਕ ਜਾਂਚ, ਉਮੀਦਵਾਰਾਂ ਦੀ ਤਲਾਸ਼ੀ, ਸਿਗਨਲ ਜੈਮਰ, ਡਾਇਨਾਮਿਕ ਕੰਪਿਊਟਰ ਐਲੋਕੇਸ਼ਨ ਅਤੇ ਕੇਂਦਰੀ ਤੇ ਖੇਤਰੀ ਕਮਾਂਡ ਸੈਂਟਰਾਂ ਤੋਂ ਲਾਈਵ ਮਾਨੀਟਰਿੰਗ ਦੀ ਵਿਵਸਥਾ ਰਹੇਗੀ। ਪੂਰੀ ਪ੍ਰੀਖਿਆ ਪ੍ਰਕਿਰਿਆ ਦੀ ਨਿਗਰਾਨੀ ਲਈ 60 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਪ੍ਰਸ਼ਨ ਪੱਤਰ ਦੀ ਸੁਰੱਖਿਆ ਲਈ ਮਲਟੀ-ਲੇਅਰ ਐਨਕ੍ਰਿਪਸ਼ਨ ਅਤੇ ਨਿਰਧਾਰਿਤ ਸਮੇਂ ‘ਤੇ ਡਿਜੀਟਲ ਡੀਕ੍ਰਿਪਸ਼ਨ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ।

ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਪੱਖ ਅਤੇ ਤਕਨਾਲੋਜੀ-ਅਧਾਰਿਤ ਪ੍ਰੀਖਿਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੇਪਰ ਲੀਕ ਜਾਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਵਿਸ਼ਵਾਸ ਨਾ ਕਰਨ, ਕਿਉਂਕਿ ਪ੍ਰਸ਼ਨ ਪੱਤਰ ਤਿਆਰ ਕਰਨ ਅਤੇ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਬੇਹੱਦ ਸੁਰੱਖਿਅਤ ਪ੍ਰਣਾਲੀ ਹੇਠ ਸੰਚਾਲਿਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, NBEMS ਨੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ, ਵਿਚੋਲਿਆਂ ਦੀਆਂ ਗਤੀਵਿਧੀਆਂ ਅਤੇ ਹੋਰ ਅਨਿਯਮਿਤਤਾਵਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਇੱਕ ਵਿਸ਼ੇਸ਼ ਈਮੇਲ ਸੁਵਿਧਾ ਵੀ ਸ਼ੁਰੂ ਕੀਤੀ ਹੈ।

Loading...
Unable to load recommendations.
Follow Us