ਫਾਜ਼ਿਲਕਾ ਦੀ ਧੀ ਦਾ ਵੱਡਾ ਕਾਰਨਾਮਾ, ਮਹਿਜ਼ 26 ਸਕਿੰਟਾਂ ‘ਚ ਸੁਣਾਏ ਪੀਰੀਓਡਿਕ ਟੇਬਲ ਦੇ 118 ਐਲੀਮੈਂਟਸ; ਬਣਾਇਆ ਰਿਕਾਰਡ

Updated On: 

27 Nov 2026 17:36 PM IST

ਫਾਜ਼ਿਲਕਾ ਦੀ ਹੋਣਹਾਰ ਧੀ ਰਵਨੀਤ ਕੌਰ ਨੇ ਆਪਣੀ ਅਸਾਧਾਰਨ ਪ੍ਰਤਿਭਾ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਧਵਾਲਾ ਹਾਜ਼ਰ ਖਾਂ ਦੀ 7ਵੀਂ ਜਮਾਤ ਦੀ ਵਿਦਿਆਰਥਣ ਰਵਨੀਤ ਨੇ ਕੈਮਿਸਟਰੀ ਦੇ ਪੀਰੀਓਡਿਕ ਟੇਬਲ ਦੇ ਸਾਰੇ 118 ਐਲੀਮੈਂਟਸ ਮਹਿਜ਼ 26 ਸਕਿੰਟਾਂ ਵਿੱਚ ਸੁਣਾ ਕੇ 'ਇੰਡੀਆ ਬੁੱਕ ਆਫ਼ ਰਿਕਾਰਡਜ਼ 2026' ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।

ਫਾਜ਼ਿਲਕਾ ਦੀ ਧੀ ਦਾ ਵੱਡਾ ਕਾਰਨਾਮਾ, ਮਹਿਜ਼ 26 ਸਕਿੰਟਾਂ ਚ ਸੁਣਾਏ ਪੀਰੀਓਡਿਕ ਟੇਬਲ ਦੇ 118 ਐਲੀਮੈਂਟਸ; ਬਣਾਇਆ ਰਿਕਾਰਡ

ਫਾਜ਼ਿਲਕਾ ਦੀ ਹੋਣਹਾਰ ਧੀ ਰਵਨੀਤ ਕੌਰ ਨੇ ਆਪਣੀ ਅਸਾਧਾਰਨ ਪ੍ਰਤਿਭਾ ਅਤੇ ਸਖ਼ਤ ਮਿਹਨਤ ਦੇ ਬਲਬੂਤੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਧਵਾਲਾ ਹਾਜ਼ਰ ਖਾਂ ਦੀ 7ਵੀਂ ਜਮਾਤ ਦੀ ਵਿਦਿਆਰਥਣ ਰਵਨੀਤ ਨੇ ਕੈਮਿਸਟਰੀ ਦੇ ਪੀਰੀਓਡਿਕ ਟੇਬਲ ਦੇ ਸਾਰੇ 118 ਐਲੀਮੈਂਟਸ ਮਹਿਜ਼ 26 ਸਕਿੰਟਾਂ ਵਿੱਚ ਸੁਣਾ ਕੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼ 2026’ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।

ਰਵਨੀਤ ਦੀ ਇਸ ਸ਼ਾਨਦਾਰ ਪ੍ਰਾਪਤੀ ਕਾਰਨ ਪਰਿਵਾਰ, ਸਕੂਲ ਅਤੇ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਸ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਪਰਿਵਾਰਕ ਮੈਂਬਰ ਆਪਣੀ ਧੀ ਦੀ ਇਸ ਕਾਮਯਾਬੀ ‘ਤੇ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ।

ਦੂਜੀ ਜਮਾਤ ਤੋਂ ਸ਼ੁਰੂ ਕੀਤਾ ਸੀ ਯਾਦ ਕਰਨਾ

ਰਵਨੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਈ ਕਰ ਰਹੀ ਹੈ ਅਤੇ ਬਚਪਨ ਤੋਂ ਹੀ ਉਸ ਦੀ ਵਿਗਿਆਨ ਵਿਸ਼ੇ ਵਿੱਚ ਖ਼ਾਸ ਦਿਲਚਸਪੀ ਰਹੀ ਹੈ। ਪ੍ਰਾਇਮਰੀ ਜਮਾਤਾਂ ਦੌਰਾਨ ਹੀ ਉਸ ਨੇ ਪੀਰੀਓਡਿਕ ਟੇਬਲ ਦੇ ਐਲੀਮੈਂਟਸ ਯਾਦ ਕਰਨੇ ਸ਼ੁਰੂ ਕਰ ਦਿੱਤੇ ਸਨ।

ਉਸ ਨੇ ਦੱਸਿਆ ਕਿ ਦੂਜੀ ਜਮਾਤ ਵਿੱਚ ਉਸ ਨੂੰ 118 ਵਿੱਚੋਂ 25 ਐਲੀਮੈਂਟਸ ਯਾਦ ਸਨ। ਤੀਜੀ ਜਮਾਤ ਤੱਕ ਇਹ ਗਿਣਤੀ 60 ਅਤੇ ਚੌਥੀ ਜਮਾਤ ਤੱਕ 80 ਤੱਕ ਪਹੁੰਚ ਗਈ ਸੀ। ਪੰਜਵੀਂ ਜਮਾਤ ਤੱਕ ਉਸ ਨੇ ਸਾਰੇ 118 ਐਲੀਮੈਂਟਸ ਪੂਰੀ ਤਰ੍ਹਾਂ ਯਾਦ ਕਰ ਲਏ ਸਨ, ਪਰ ਉਸ ਸਮੇਂ ਇਨ੍ਹਾਂ ਨੂੰ ਸੁਣਾਉਣ ਵਿੱਚ 1 ਮਿੰਟ 20 ਸਕਿੰਟ ਦਾ ਸਮਾਂ ਲੱਗਦਾ ਸੀ।

ਲਗਾਤਾਰ ਅਭਿਆਸ ਸਦਕਾ 26 ਸਕਿੰਟ ਕੀਤਾ ਸਮਾਂ

ਰਵਨੀਤ ਨੇ ਦੱਸਿਆ ਕਿ ਛੇਵੀਂ ਜਮਾਤ ਵਿੱਚ ਵੀ ਉਸ ਨੇ ਆਪਣਾ ਅਭਿਆਸ ਨਿਰੰਤਰ ਜਾਰੀ ਰੱਖਿਆ ਅਤੇ ਬੋਲਣ ਦੀ ਰਫ਼ਤਾਰ ਵਿੱਚ ਸੁਧਾਰ ਕੀਤਾ। ਹਾਲ ਹੀ ਵਿੱਚ ਪੀਰੀਓਡਿਕ ਟੇਬਲ ਸਬੰਧੀ ਕਰਵਾਏ ਗਏ ਇੱਕ ਆਨਲਾਈਨ ਮੁਕਾਬਲੇ ਵਿੱਚ ਉਸ ਨੇ ਸਿਰਫ਼ 26 ਸਕਿੰਟਾਂ ਵਿੱਚ ਸਾਰੇ 118 ਐਲੀਮੈਂਟਸ ਸੁਣਾ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਇਸ ਉਪਰੰਤ ਉਸ ਦਾ ਨਾਮ ‘ਇੰਡੀਆ ਬੁੱਕ ਆਫ਼ ਰਿਕਾਰਡਜ਼ 2026’ ਵਿੱਚ ਦਰਜ ਕੀਤਾ ਗਿਆ। ਰਵਨੀਤ ਦਾ ਸੁਪਨਾ ਭਵਿੱਖ ਵਿੱਚ ਇੱਕ ਵਿਗਿਆਨੀ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ।

ਧੀ ਦੀ ਇਸ ਉਪਲਬਧੀ ‘ਤੇ ਮਾਣ: ਪਿਤਾ

ਰਵਨੀਤ ਦੇ ਪਿਤਾ ਗੁਰਮੀਤ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਦੋ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ, ਜਦਕਿ ਤੀਜੀ ਧੀ ਰਵਨੀਤ ਨੇ ਵਿਗਿਆਨ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਧੀ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਰਵਨੀਤ ਨੇ ਨਾ ਸਿਰਫ਼ ਪਰਿਵਾਰ, ਸਗੋਂ ਪਿੰਡ, ਸਕੂਲ, ਇਲਾਕੇ ਅਤੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਾਂ ਨਾਲੋਂ ਘੱਟ ਨਹੀਂ

ਗੁਰਮੀਤ ਸਿੰਘ ਨੇ ਕਿਹਾ ਕਿ ਰਵਨੀਤ ਦੀ ਇਸ ਸਫ਼ਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਾਂ ਨਾਲੋਂ ਘੱਟ ਨਹੀਂ ਹਨ। ਸਮਾਜ ਵਿੱਚ ਅੱਜ ਵੀ ਧੀਆਂ ਨੂੰ ਪੁੱਤਾਂ ਨਾਲੋਂ ਘੱਟ ਸਮਝਣ ਵਾਲੇ ਲੋਕਾਂ ਨੂੰ ਅਜਿਹੀਆਂ ਮਿਸਾਲੀ ਪ੍ਰਾਪਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਅਤੇ ਵਿਗਿਆਨ ਅਧਿਆਪਕ ਪੁਰਸ਼ੋਤਮ ਕੁਮਾਰ ਨੇ ਦੱਸਿਆ ਕਿ ਰਵਨੀਤ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਮੋਹਰੀ ਰਹੀ ਹੈ ਅਤੇ ਉਸ ਦੀ ਇਸ ਪ੍ਰਾਪਤੀ ਨੇ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਕਿੰਨੀ ਪ੍ਰਤਿਭਾ ਛੁਪੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੱਖਣੀ ਭਾਰਤ ਦੇ ਇੱਕ ਬੱਚੇ ਵੱਲੋਂ 30 ਸਕਿੰਟਾਂ ਵਿੱਚ ਪੀਰੀਓਡਿਕ ਟੇਬਲ ਦੇ ਸਾਰੇ ਐਲੀਮੈਂਟਸ ਸੁਣਾਉਣ ਦਾ ਰਿਕਾਰਡ ਬਣਾਇਆ ਗਿਆ ਸੀ, ਜਿਸ ਨੂੰ ਰਵਨੀਤ ਨੇ 26 ਸਕਿੰਟਾਂ ਵਿੱਚ ਸੁਣਾ ਕੇ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਸਟਾਫ਼ ਵੱਲੋਂ ਪੜ੍ਹਾਈ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੱਧਰ ‘ਤੇ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ।

ਕਾਂਗਰਸੀ ਆਗੂ ਵੱਲੋ ਵਿਸ਼ੇਸ ਸਨਮਾਨ

ਇਸ ਖ਼ੁਸ਼ੀ ਦੇ ਮੌਕੇ ‘ਤੇ ਪਿੰਡ ਵਾਸੀ ਅਤੇ ਕਾਂਗਰਸੀ ਆਗੂ ਰੂਬੀ ਗਿੱਲ ਵੀ ਵਿਸ਼ੇਸ਼ ਤੌਰ ‘ਤੇ ਰਵਨੀਤ ਨੂੰ ਵਧਾਈ ਦੇਣ ਪਹੁੰਚੇ। ਉਨ੍ਹਾਂ ਨੇ ਰਵਨੀਤ ਦੇ ਗਲੇ ਵਿੱਚ ਹਾਰ ਪਾ ਕੇ ਉਸ ਦਾ ਸਨਮਾਨ ਕੀਤਾ ਅਤੇ ਇਸ ਸ਼ਾਨਦਾਰ ਉਪਲਬਧੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

Loading...
Unable to load recommendations.
Follow Us
Related Stories
ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਹੋਇਆ ਸਮਝੌਤਾ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲਣਗੇ ਵੱਡੇ ਲਾਭ
ਚੰਡੀਗੜ੍ਹ ‘ਚ ਸਰਕਾਰੀ ਭਰਤੀ ਦੇ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਕਲਰਕ ਤੇ ਸਟੈਨੋ ਭਰਤੀ ਲਈ UPSC ਦੀ ਸਲਾਹ ਲੈਣੀ ਨਹੀਂ ਹੋਵੇਗੀ ਲਾਜ਼ਮੀ
ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ‘ਚ 2027-28 ਦੇ ਦਾਖ਼ਲਿਆਂ ਦਾ ਸ਼ਡਿਊਲ ਜਾਰੀ, 9 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਹੁਣ ਪੜ੍ਹਾਈ ਦੇ ਨਾਲ ਮਿਲੇਗੀ ਸਿਹਤ ਸਿੱਖਿਆ, ਹਰ ਸਾਲ ਡੇਢ ਲੱਖ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
ASRB Recruitment 2026: ਖੇਤੀਬਾੜੀ ਵਿਗਿਆਨਕ ਭਰਤੀ ਬੋਰਡ ‘ਚ 1,393 ਅਸਾਮੀਆਂ ਲਈ ਨਿਕਲੀ ਭਰਤੀ, 17 ਦਸੰਬਰ ਤੱਕ ਕਰੋ ਅਪਲਾਈ
ਲਾਅ ਕਾਲਜ ‘ਚ ਦਾਖਲਾ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, BCI ਨੇ ਜਾਰੀ ਕੀਤੀ ਐਡਵਾਈਜ਼ਰੀ