ਕਿੱਥੇ ਹੈ ਮਹਿੰਗਾਈ? 3.29 ਲੱਖ ਰੁਪਏ ਦੇ iPhone ਲਈ ਰਾਤ ਤੋਂ ਲਾਈਨ ‘ਚ ਲੱਗੇ ਲੋਕ, ਆਖਿਰ ਕਿਉਂ ਮਚੀ ਹੈ ਹੋੜ?

Updated On: 

18 Sep 2026 16:23 PM IST

iPhone 18 Pro Max: ਦੇਸ਼ ਵਿੱਚ ਥੋਕ ਮਹਿੰਗਾਈ ਦਰ 9.92 ਫੀਸਦੀ ਤੱਕ ਪਹੁੰਚ ਗਈ ਹੈ, ਪਰ 3.29 ਲੱਖ ਰੁਪਏ ਦੀ ਕੀਮਤ ਵਾਲੇ iPhone 18 Pro Max ਨੂੰ ਲੈ ਕੇ ਲੋਕਾਂ ਵਿੱਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। ਸਟੋਰਾਂ ਦੇ ਬਾਹਰ ਘੰਟਿਆਂ ਤੋਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜੋ ਬਾਜ਼ਾਰ ਦੀ ਇੱਕ ਵੱਖਰੀ ਤਸਵੀਰ ਪੇਸ਼ ਕਰ ਰਹੀਆਂ ਹਨ।

ਕਿੱਥੇ ਹੈ ਮਹਿੰਗਾਈ? 3.29 ਲੱਖ ਰੁਪਏ ਦੇ iPhone ਲਈ ਰਾਤ ਤੋਂ ਲਾਈਨ ਚ ਲੱਗੇ ਲੋਕ, ਆਖਿਰ ਕਿਉਂ ਮਚੀ ਹੈ ਹੋੜ?

3.29 ਲੱਖ ਦੇ iPhone ਲਈ ਰਾਤ ਤੋਂ ਲਾਈਨ

iPhone 18 Pro Max 2TB: ਇੱਕ ਪਾਸੇ ਦੇਸ਼ ਵਿੱਚ ਆਮ ਆਦਮੀ ਵਧਦੀ ਮਹਿੰਗਾਈ ਤੋਂ ਪਰੇਸ਼ਾਨ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਇਸੇ ਦੌਰਾਨ ਦੇਸ਼ ਦੇ ਵੱਡੇ ਸ਼ਹਿਰਾਂ ਤੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਸੋਚਣ ਲਈ ਮਜਬੂਰ ਕਰਦੀ ਹੈ। ਦਿੱਲੀ, ਮੁੰਬਈ, ਨੋਇਡਾ ਤੋਂ ਲੈ ਕੇ ਬੈਂਗਲੁਰੂ ਤੱਕ Apple ਸਟੋਰਾਂ ਦੇ ਬਾਹਰ ਭਾਰੀ ਭੀੜ ਇਕੱਠੀ ਹੈ। ਇਹ ਭੀੜ 3.29 ਲੱਖ ਰੁਪਏ ਦੀ ਕੀਮਤ ਵਾਲੇ iPhone 18 Pro Max ਨੂੰ ਖਰੀਦਣ ਲਈ ਲੱਗੀ ਹੈ। ਕਈ ਲੋਕ ਤਾਂ ਰਾਤ ਤੋਂ ਹੀ ਲਾਈਨ ਵਿੱਚ ਲੱਗ ਗਏ ਸਨ। ਸਵਾਲ ਉੱਠਣਾ ਲਾਜ਼ਮੀ ਹੈ ਕਿ ਜਦੋਂ ਦੇਸ਼ ਵਿੱਚ ਮਹਿੰਗਾਈ ਦਰ ਲਗਾਤਾਰ ਵੱਧ ਰਹੀ ਹੈ, ਤਾਂ 3 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਵਾਲਾ ਗੈਜੇਟ ਖਰੀਦਣ ਲਈ ਅਜਿਹੀ ਹੋੜ ਕਿਉਂ ਮਚੀ ਹੋਈ ਹੈ?

9.92 ਫੀਸਦੀ ‘ਤੇ ਪਹੁੰਚੀ WPI

ਹਾਲ ਹੀ ਵਿੱਚ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਅਗਸਤ 2026 ਵਿੱਚ ਥੋਕ ਮਹਿੰਗਾਈ ਦਰ (WPI) ਵਧ ਕੇ 9.92 ਫੀਸਦੀ ‘ਤੇ ਪਹੁੰਚ ਗਈ ਹੈ। ਜੁਲਾਈ ਵਿੱਚ ਇਹ ਅੰਕੜਾ 9.78 ਫੀਸਦੀ ਸੀ। ਵਣਜ ਮੰਤਰਾਲੇ ਦੀ ਰਿਪੋਰਟ ਮੁਤਾਬਕ ਵਿਸ਼ਵ ਪੱਧਰ ‘ਤੇ ਕੱਚੇ ਤੇਲ, ਈਂਧਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਕਾਰਨ ਆਮ ਲੋਕਾਂ ਦਾ ਬਜਟ ਪ੍ਰਭਾਵਿਤ ਹੋਇਆ ਹੈ। ਪਰ Apple ਸਟੋਰਾਂ ਦੇ ਬਾਹਰ ਦਾ ਨਜ਼ਾਰਾ ਕੁਝ ਵੱਖਰੀ ਹੀ ਕਹਾਣੀ ਬਿਆਨ ਕਰ ਰਿਹਾ ਹੈ।

ਅਰਥਸ਼ਾਸਤਰੀ ਇਸ ਨੂੰ ਕੇ-ਸ਼ੇਪਡ ਰਿਕਵਰੀ (K-Shaped Recovery) ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਸਮਾਜ ਦਾ ਇੱਕ ਵਰਗ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਮੱਧਮ-ਉੱਚ ਵਰਗ ਕੋਲ ਖਰਚ ਕਰਨ ਲਈ ਚੰਗੀ-ਖਾਸੀ ਡਿਸਪੋਜ਼ੇਬਲ ਇਨਕਮ ਮੌਜੂਦ ਹੈ। ਪ੍ਰੀਮੀਅਮ ਸਮਾਰਟਫੋਨ ਮਾਰਕੀਟ ਵਿੱਚ ਆਈ ਤੇਜ਼ੀ ਵੀ ਇਸੇ ਗੱਲ ਦਾ ਸੰਕੇਤ ਦਿੰਦੀ ਹੈ।

ਅੱਜ ਭਾਰਤ ਵਿੱਚ ਵਿਕਣ ਵਾਲਾ ਹਰ ਪੰਜਵਾਂ ਸਮਾਰਟਫੋਨ ਪ੍ਰੀਮੀਅਮ ਸੈਗਮੈਂਟ ਦਾ ਹੈ, ਜਿਸ ਵਿੱਚ Apple ਸਭ ਤੋਂ ਅੱਗੇ ਹੈ। ਜਿੱਥੇ ਇੱਕ ਆਮ ਵਿਅਕਤੀ ਲਈ ਤਿੰਨ ਲੱਖ ਰੁਪਏ ਕਈ ਮਹੀਨਿਆਂ ਦਾ ਘਰੇਲੂ ਖਰਚ ਹੋ ਸਕਦੇ ਹਨ, ਉੱਥੇ ਇੱਕ ਖਾਸ ਵਰਗ ਲਈ ਇਹ ਸਿਰਫ਼ ਇੱਕ ਗੈਜੇਟ ਦੀ ਕੀਮਤ ਹੈ।

ਕਿਉਂ ਮਚੀ ਹੈ iPhone ਲਈ ਹੋੜ?

ਦਰਅਸਲ, ਅੱਜਕੱਲ੍ਹ ਸਮਾਰਟਫੋਨ ਸਿਰਫ਼ ਗੱਲਬਾਤ ਕਰਨ ਦਾ ਸਾਧਨ ਨਹੀਂ ਰਿਹਾ। ਇਹ ਹੁਣ ਸਮਾਜ ਵਿੱਚ ਰੁਤਬਾ ਦਿਖਾਉਣ ਦਾ ਇੱਕ ਵੱਡਾ ਜ਼ਰੀਆ ਵੀ ਬਣ ਚੁੱਕਾ ਹੈ। ਬਾਜ਼ਾਰ ਵਿੱਚ ਨੋ-ਕੋਸਟ EMI, ਕ੍ਰੈਡਿਟ ਕਾਰਡ ਆਫਰ ਅਤੇ ਆਸਾਨ ਲੋਨ ਵਰਗੀਆਂ ਸਹੂਲਤਾਂ ਨੇ ਮਹਿੰਗੇ ਫੋਨ ਖਰੀਦਣਾ ਕਾਫ਼ੀ ਆਸਾਨ ਬਣਾ ਦਿੱਤਾ ਹੈ। ਕਈ ਲੋਕ ਆਪਣੀ ਤਨਖਾਹ ਦਾ ਇੱਕ ਵੱਡਾ ਹਿੱਸਾ ਸਿਰਫ਼ ਇਸ ਲਈ ਖਰਚ ਕਰ ਰਹੇ ਹਨ ਤਾਂ ਜੋ ਉਹ ਸਮਾਜ ਵਿੱਚ ਖੁਦ ਨੂੰ ਅਪਡੇਟਿਡ ਦਿਖਾ ਸਕਣ।

ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਫੋਨ ਹਾਸਲ ਕਰਨ ਦਾ ਕ੍ਰੇਜ਼ ਵੀ ਲੋਕਾਂ ‘ਤੇ ਹਾਵੀ ਹੈ। ਇਸ ਨੂੰ ਇੱਕ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਤੁਰੰਤ ਸੁਰਖੀਆਂ ਬਟੋਰਨ ਦੀ ਇੱਛਾ ਨੇ ਇਸ ਹੋੜ ਨੂੰ ਕਈ ਗੁਣਾ ਵਧਾ ਦਿੱਤਾ ਹੈ।

ਕਈ ਵਾਰ ਸ਼ੁਰੂਆਤੀ ਦਿਨਾਂ ਵਿੱਚ ਪ੍ਰੀਮੀਅਮ ਮਾਡਲਾਂ ਦਾ ਸਟਾਕ ਸੀਮਤ ਹੁੰਦਾ ਹੈ। ਗਾਹਕਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਪਹਿਲੇ ਦਿਨ ਫੋਨ ਨਾ ਮਿਲਿਆ ਤਾਂ ਉਨ੍ਹਾਂ ਨੂੰ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਬੈਂਕ ਡਿਸਕਾਊਂਟ ਦਾ ਫਾਇਦਾ ਲੈਣ ਲਈ ਵੀ ਲੋਕ ਸਵੇਰੇ-ਸਵੇਰੇ ਲਾਈਨ ਵਿੱਚ ਲੱਗਣ ਲਈ ਤਿਆਰ ਹਨ।

Apple ਸਟੋਰਾਂ ਦੇ ਬਾਹਰ ਲਾਈਨ ਵਿੱਚ ਕਈ ਲੋਕ

ਦੇਸ਼ ਭਰ ਦੇ ਛੇ ਰਿਟੇਲ ਆਊਟਲੈਟਸ ‘ਤੇ ਅੱਜ ਸਵੇਰੇ 8 ਵਜੇ ਤੋਂ ਹੀ ਨਵੇਂ ਮਾਡਲਾਂ ਦੀ ਵਿਕਰੀ ਸ਼ੁਰੂ ਹੋ ਗਈ। ਬੈਂਗਲੁਰੂ ਵਿੱਚ ਇੱਕ ਗਾਹਕ ਰਾਹੁਲ ਸਵੇਰੇ 5 ਵਜੇ ਤੋਂ ਹੀ ਲਾਈਨ ਵਿੱਚ ਲੱਗ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ iPhone 7 ਦੇ ਸਮੇਂ ਤੋਂ ਲਗਾਤਾਰ Apple ਦੇ ਫੋਨ ਖਰੀਦ ਰਹੇ ਹਨ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਲਈ ਨਵਾਂ iPhone ਆਉਣਾ ਕਿਸੇ ਵੱਡੇ ਤਿਉਹਾਰ ਤੋਂ ਘੱਟ ਨਹੀਂ ਹੈ।

ਦਿੱਲੀ-NCR ਨਾਲ ਲੱਗਦੇ ਨੋਇਡਾ ਦੇ DLF ਮਾਲ ਵਿੱਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਮਥਪਰਾ ਤੋਂ ਆਇਆ ਇੱਕ ਖਰੀਦਦਾਰ ਸਵੇਰੇ 6 ਵਜੇ ਤੋਂ ਲਾਈਨ ਵਿੱਚ ਖੜ੍ਹਾ ਸੀ। ਉਸ ਨੇ ਦੱਸਿਆ ਕਿ ਉਸ ਨੇ ਦੋ iPhone 18 Pro Max ਖਰੀਦੇ ਹਨ ਅਤੇ ਸਭ ਤੋਂ ਪਹਿਲਾਂ ਬੁਕਿੰਗ ਹੋਣ ਕਾਰਨ ਉਸ ਨੂੰ ਪਹਿਲਾ ਫੋਨ ਮਿਲ ਗਿਆ।

ਮਹਾਰਾਸ਼ਟਰ ਵਿੱਚ ਤਾਂ ਕੁਝ ਗਾਹਕਾਂ ਨੇ ਫੋਨ ਹਾਸਲ ਕਰਨ ਲਈ 10 ਤੋਂ 12 ਘੰਟਿਆਂ ਤੱਕ ਲੰਬਾ ਇੰਤਜ਼ਾਰ ਕੀਤਾ। iPhone 13 ਤੋਂ ਸਿੱਧੇ ਨਵੇਂ ਮਾਡਲ ‘ਤੇ ਅਪਗ੍ਰੇਡ ਕਰਨ ਵਾਲੇ ਬੈਂਗਲੁਰੂ ਦੇ ਇੱਕ ਹੋਰ ਗਾਹਕ ਨੇ ਦੱਸਿਆ ਕਿ ਉਸ ਨੂੰ ਸਿਰਫ਼ ਪੰਜ ਮਿੰਟਾਂ ਵਿੱਚ ਫੋਨ ਮਿਲ ਗਿਆ, ਜਿਸ ਨਾਲ ਉਹ ਬੇਹੱਦ ਖੁਸ਼ ਹੈ। ਇਹ ਸਾਰੀਆਂ ਘਟਨਾਵਾਂ ਦੱਸਦੀਆਂ ਹਨ ਕਿ ਮਹਿੰਗਾਈ ਦੇ ਅੰਕੜੇ ਆਪਣੀ ਜਗ੍ਹਾ ਹਨ, ਪਰ ਜਦੋਂ ਗੱਲ ਲਗਜ਼ਰੀ, ਦਿਖਾਵੇ ਅਤੇ ਨਵੇਂ ਟੈਕ ਫੀਚਰਾਂ ਦੀ ਆਉਂਦੀ ਹੈ ਤਾਂ ਇੱਕ ਵੱਡਾ ਵਰਗ ਕੀਮਤ ਦੀ ਬਜਾਏ ਆਪਣਾ ਸ਼ੌਕ ਪੂਰਾ ਕਰਨ ਨੂੰ ਤਰਜੀਹ ਦਿੰਦਾ ਹੈ।

ਸਭ ਤੋਂ ਸਸਤਾ iPhone ਵੀ 1.64 ਲੱਖ ਦਾ

iPhone 18 Pro 256GB ਦੀ ਕੀਮਤ 1.64 ਲੱਖ, 512GB ਮਾਡਲ ਦੀ 1.89 ਲੱਖ ਅਤੇ 1TB ਮਾਡਲ ਦੀ 2.39 ਲੱਖ ਰੁਪਏ ਹੈ। ਉੱਥੇ ਹੀ iPhone 18 Pro Max 256GB ਦੀ ਕੀਮਤ 1.79 ਲੱਖ, 512GB ਦੀ 2.04 ਲੱਖ ਅਤੇ 1TB ਦੀ 2.54 ਲੱਖ ਰੁਪਏ ਹੈ। ਸਭ ਤੋਂ ਟਾਪ ਮਾਡਲ iPhone 18 Pro Max 2TB ਲਈ ਗਾਹਕਾਂ ਨੂੰ 3.29 ਲੱਖ ਰੁਪਏ ਚੁਕਾਉਣੇ ਪੈ ਰਹੇ ਹਨ।

ਇਸ ਵਾਰ Apple ਨੇ ਆਪਣਾ ਪਹਿਲਾ ਫੋਲਡੇਬਲ ਫੋਨ iPhone Duo ਵੀ ਪੇਸ਼ ਕੀਤਾ ਹੈ। ਇਸ ਦੀ ਪਹਿਲੀ ਸੇਲ 23 ਸਤੰਬਰ ਤੋਂ ਸ਼ੁਰੂ ਹੋਣ ਦੀ ਜਾਣਕਾਰੀ ਹੈ। ਇਸ ਦੇ ਬੇਸ ਵੇਰੀਐਂਟ ਦੀ ਕੀਮਤ ਲਗਭਗ 2.99 ਲੱਖ ਰੁਪਏ ਦੱਸੀ ਗਈ ਹੈ, ਜਦਕਿ ਟਾਪ ਵੇਰੀਐਂਟ ਦੀ ਕੀਮਤ ਕਰੀਬ 4.5 ਲੱਖ ਰੁਪਏ ਹੋ ਸਕਦੀ ਹੈ।

Source:TV9Hindi.com

Loading...
Unable to load recommendations.
Follow Us