Chandigarh ਤੋਂ Sharjah Flight: ਵਿੰਟਰ ਸ਼ਡਿਊਲ ‘ਚ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, ਜਾਣੋ ਟਿਕਟਾਂ ਦਾ ਕਿਰਾਇਆ ਅਤੇ ਉਡਾਣਾਂ ਦਾ ਸਮਾਂ

Updated On: 

16 Oct 2026 14:16 PM IST

Chandigarh Airport: ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਵਿੰਟਰ ਸ਼ਡਿਊਲ ਦੌਰਾਨ ਖਾੜੀ ਦੇਸ਼ਾਂ ਲਈ ਹਵਾਈ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਏਅਰਪੋਰਟ ਅਥਾਰਟੀ ਮੁਤਾਬਕ, ਸ਼ਾਰਜਾਹ ਰੂਟ ਲਈ ਚੰਡੀਗੜ੍ਹ ਹਵਾਈ ਅੱਡੇ 'ਤੇ ਸਲਾਟ ਮਿਲ ਚੁੱਕਾ ਹੈ। ਹਾਲਾਂਕਿ, ਸਲਾਟ ਨਾਲ ਜੁੜੀਆਂ ਕੁਝ ਰਸਮੀ ਕਾਰਵਾਈਆਂ ਅਜੇ ਬਾਕੀ ਹਨ।

Chandigarh ਤੋਂ Sharjah Flight: ਵਿੰਟਰ ਸ਼ਡਿਊਲ ਚ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, ਜਾਣੋ ਟਿਕਟਾਂ ਦਾ ਕਿਰਾਇਆ ਅਤੇ ਉਡਾਣਾਂ ਦਾ ਸਮਾਂ

ਚੰਡੀਗੜ੍ਹ ਤੋਂ ਸ਼ਾਰਜਾਹ ਤੇ ਅਬੂ ਧਾਬੀ ਜਾਣਾ ਹੋਵੇਗਾ ਆਸਾਨ Photo Credit : Meta AI

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਵਿੰਟਰ ਸ਼ਡਿਊਲ ਦੌਰਾਨ ਖਾੜੀ ਦੇਸ਼ਾਂ ਲਈ ਹਵਾਈ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਏਅਰ ਇੰਡੀਆ ਐਕਸਪ੍ਰੈੱਸ ਲਗਭਗ 3 ਸਾਲ ਬਾਅਦ ਚੰਡੀਗੜ੍ਹ ਤੋਂ ਸ਼ਾਰਜਾਹ ਲਈ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ। ਦੋਵਾਂ ਰੂਟਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਏਅਰਪੋਰਟ ਅਥਾਰਟੀ ਮੁਤਾਬਕ, ਸ਼ਾਰਜਾਹ ਰੂਟ ਲਈ ਚੰਡੀਗੜ੍ਹ ਹਵਾਈ ਅੱਡੇ ‘ਤੇ ਸਲਾਟ ਮਿਲ ਚੁੱਕਾ ਹੈ। ਹਾਲਾਂਕਿ, ਸਲਾਟ ਨਾਲ ਜੁੜੀਆਂ ਕੁਝ ਰਸਮੀ ਕਾਰਵਾਈਆਂ ਅਜੇ ਬਾਕੀ ਹਨ। ਅਧਿਕਾਰੀਆਂ ਨੂੰ ਉਮੀਦ ਹੈ ਕਿ 26 ਅਕਤੂਬਰ ਤੱਕ ਸਥਿਤੀ ਸਪੱਸ਼ਟ ਹੋ ਜਾਵੇਗੀ। ਸ਼ਾਰਜਾਹ ਲਈ ਉਡਾਣ ਹਫ਼ਤੇ ਵਿੱਚ ਚਾਰ ਦਿਨ—ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚਲਾਉਣ ਦੀ ਯੋਜਨਾ ਹੈ।

3 ਨੁਕਤਿਆਂ ਵਿੱਚ ਜਾਣੋ, ਕੀ ਹੈ ਨਿਰਧਾਰਤ ਸ਼ਡਿਊਲ

1. ਟਿਕਟ ਦਾ ਕਿਰਾਇਆ ਲਗਭਗ 23,169 ਰੁਪਏ: ਨਿਰਧਾਰਤ ਸ਼ਡਿਊਲ ਮੁਤਾਬਕ, ਚੰਡੀਗੜ੍ਹ ਤੋਂ ਉਡਾਣ ਦੁਪਹਿਰ 1:50 ਵਜੇ ਰਵਾਨਾ ਹੋ ਕੇ ਸ਼ਾਰਜਾਹ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ 4:50 ਵਜੇ ਪਹੁੰਚੇਗੀ। ਵਾਪਸੀ ਵਿੱਚ ਉਡਾਣ ਸ਼ਾਮ 5:50 ਵਜੇ ਸ਼ਾਰਜਾਹ ਤੋਂ ਰਵਾਨਾ ਹੋ ਕੇ ਰਾਤ 11:05 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਰੂਟ ‘ਤੇ ਫਲੈਕਸੀ ਫੇਅਰ ਦੇ ਆਧਾਰ ‘ਤੇ ਟਿਕਟ ਦਾ ਕਿਰਾਇਆ ਲਗਭਗ 23,169 ਰੁਪਏ ਦੱਸਿਆ ਗਿਆ ਹੈ।

2. ਸਵੇਰੇ 9:40 ਵਜੇ ਚੰਡੀਗੜ੍ਹ ਪਹੁੰਚੇਗੀ ਉਡਾਣ: ਨਿਰਧਾਰਤ ਸਮੇਂ ਮੁਤਾਬਕ, ਚੰਡੀਗੜ੍ਹ ਤੋਂ ਉਡਾਣ ਸਵੇਰੇ 11:59 ਵਜੇ ਰਵਾਨਾ ਹੋ ਕੇ ਅਬੂ ਧਾਬੀ ਦੇ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਪਹੁੰਚੇਗੀ। ਵਾਪਸੀ ਵਿੱਚ ਉਡਾਣ ਅਬੂ ਧਾਬੀ ਤੋਂ ਸਵੇਰੇ 4:30 ਵਜੇ ਰਵਾਨਾ ਹੋ ਕੇ ਸਵੇਰੇ 9:40 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਰੂਟ ‘ਤੇ ਫਲੈਕਸੀ ਫੇਅਰ ਦੇ ਆਧਾਰ ‘ਤੇ ਟਿਕਟ ਦਾ ਕਿਰਾਇਆ ਲਗਭਗ 21,150 ਰੁਪਏ ਦੱਸਿਆ ਗਿਆ ਹੈ।

3. ਹਵਾਈ ਸੰਪਰਕ ਬਿਹਤਰ ਹੋਣ ਦੀ ਉਮੀਦ: ਦੋਵਾਂ ਹਵਾਈ ਸੇਵਾਵਾਂ ਦੀ ਬਹਾਲੀ ਨਾਲ ਚੰਡੀਗੜ੍ਹ ਹਵਾਈ ਅੱਡੇ ਤੋਂ ਖਾੜੀ ਦੇਸ਼ਾਂ ਲਈ ਸਿੱਧੀ ਹਵਾਈ ਕਨੈਕਟੀਵਿਟੀ ਬਿਹਤਰ ਹੋਣ ਦੀ ਉਮੀਦ ਹੈ। ਹਾਲਾਂਕਿ, ਸ਼ਾਰਜਾਹ ਲਈ ਉਡਾਣ ਸ਼ੁਰੂ ਹੋਣ ਦੀ ਅੰਤਿਮ ਸਥਿਤੀ ਉੱਥੋਂ ਦੇ ਹਵਾਈ ਅੱਡੇ ‘ਤੇ ਸਲਾਟ ਨਾਲ ਜੁੜੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ‘ਤੇ ਨਿਰਭਰ ਕਰੇਗੀ।

ਅਕਤੂਬਰ 2023 ਵਿੱਚ ਬੰਦ ਹੋਈ ਸੀ ਸ਼ਾਰਜਾਹ ਦੀ ਉਡਾਣ

ਏਅਰ ਇੰਡੀਆ ਐਕਸਪ੍ਰੈੱਸ ਨੇ ਯਾਤਰੀਆਂ ਦੀ ਘਾਟ ਦਾ ਹਵਾਲਾ ਦਿੰਦਿਆਂ ਅਕਤੂਬਰ 2023 ਵਿੱਚ ਚੰਡੀਗੜ੍ਹ-ਸ਼ਾਰਜਾਹ ਉਡਾਣ ਬੰਦ ਕਰ ਦਿੱਤੀ ਸੀ। ਉਸ ਸਮੇਂ ਹਵਾਈ ਅੱਡੇ ਦੇ ਤਤਕਾਲੀ ਸੀਈਓ ਨੇ ਏਅਰਲਾਈਨ ਨੂੰ ਇਹ ਸੇਵਾ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ, ਪਰ ਉਡਾਣ ਬਹਾਲ ਨਹੀਂ ਹੋ ਸਕੀ।

ਜੰਗ ਵਰਗੇ ਹਾਲਾਤ ਕਾਰਨ ਬੰਦ ਹੋਈ ਸੀ ਅਬੂ ਧਾਬੀ ਸੇਵਾ

ਖਾੜੀ ਦੇਸ਼ਾਂ ਵਿੱਚ ਜੰਗ ਵਰਗੀ ਸਥਿਤੀ ਕਾਰਨ 28 ਮਾਰਚ ਤੋਂ ਚੰਡੀਗੜ੍ਹ-ਅਬੂ ਧਾਬੀ ਉਡਾਣ ਮੁਅੱਤਲ ਕਰ ਦਿੱਤੀ ਗਈ ਸੀ। ਉਸ ਦੌਰਾਨ ਦਿੱਲੀ, ਮੁੰਬਈ, ਚੇਨਈ ਅਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਤੋਂ ਵੀ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ। ਹੁਣ ਏਅਰ ਇੰਡੀਆ ਐਕਸਪ੍ਰੈੱਸ ਨੇ ਅਬੂ ਧਾਬੀ ਰੂਟ ਨੂੰ ਵਿੰਟਰ ਸ਼ਡਿਊਲ ਵਿੱਚ ਮੁੜ ਸ਼ਾਮਲ ਕਰ ਲਿਆ ਹੈ।

Loading...
Unable to load recommendations.
Follow Us