Today Gold Rate : ਵਿਆਹ ਦੇ ਸੀਜ਼ਨ ‘ਚ ਸੋਨਾ ਹੋਇਆ ਸਸਤਾ, ਕੀਮਤ 91,605 ਤੱਕ ਪਹੁੰਚੀ, ਚਾਂਦੀ ‘ਚ ਵੀ ਭਾਰੀ ਗਿਰਾਵਟ
Today Gold Rate : ਵਿਸ਼ਵ ਪੱਧਰ 'ਤੇ ਬਾਜ਼ਾਰ ਦੇ ਸਥਿਰ ਹੋਣ ਅਤੇ ਤਣਾਅ ਘੱਟ ਹੋਣ ਕਾਰਨ ਸੋਨੇ ਦੀ ਕੀਮਤ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ, ਇਸਦਾ ਅਸਰ ਭਾਰਤੀ ਬਾਜ਼ਾਰ 'ਚ ਵੀ ਦੇਖਣ ਨੂੰ ਮਿਲਿਆ। ਸੋਨਾ ਲਗਾਤਾਰ ਸਸਤਾ ਹੋ ਰਿਹਾ ਹੈ, ਇਸ ਨਾਲ ਖਰੀਦਦਾਰਾਂ ਨੂੰ ਰਾਹਤ ਮਿਲੀ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਨਿਵੇਸ਼ਕ ਸਾਵਧਾਨ ਰਹਿਣ।

Today Gold Rate : ਵਿਸ਼ਵ ਪੱਧਰ ਤਣਾਅ ਘੱਟ ਹੋਣ ਅਤੇ ਅਮਰੀਕਾ-ਚੀਨ ਵਪਾਰ ਸਮਝੌਤੇ ਦੇ ਚੰਗੇ ਸੰਕੇਤਾਂ ਦੇ ਵਿਚਾਲੇ ਸੋਨੇ ਦੀਆਂ ਕੀਮਤ ‘ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਤਿੰਨ ਦਿਨਾਂ ‘ਚ ਸੋਨਾ 3,000 ਰੁਪਏ ਸਸਤਾ ਹੋ ਗਿਆ ਹੈ, ਨਹੀਂ ਤਾਂ ਇੱਕ ਸਮੇਂ ਸੋਨਾ ਇੱਕ ਲੱਖ ਦੇ ਨੇੜੇ ਪਹੁੰਚ ਗਿਆ ਸੀ। ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਝਾਨ 15 ਮਈ ਨੂੰ ਵੀ ਜਾਰੀ ਰਿਹਾ। 15 ਮਈ ਨੂੰ ਐਮਸੀਐਕਸ ‘ਤੇ ਸੋਨਾ 660 ਰੁਪਏ ਡਿੱਗ ਕੇ 91,605 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਸ ਦੇ ਨਾਲ ਹੀ ਚਾਂਦੀ ‘ਚ ਵੀ ਭਾਰੀ ਗਿਰਾਵਟ ਦੇਖੀ ਗਈ। ਵੀਰਵਾਰ ਨੂੰ ਇਹ 1047 ਰੁਪਏ ਡਿੱਗ ਕੇ 94,419 ਰੁਪਏ ‘ਤੇ ਪਹੁੰਚ ਗਿਆ। ਅਜਿਹੇ ‘ਚ ਵਿਆਹ ਦੇ ਸੀਜ਼ਨ ਦੌਰਾਨ ਸੋਨਾ ਖਰੀਦਣ ਵਾਲੇ ਲੋਕਾਂ ਨੂੰ ਰਾਹਤ ਮਿਲੀ ਹੈ।
ਰਿਟੇਲ ‘ਚ ਵੀ ਗਿਰਾਵਟ
ਤਨਿਸ਼ਕ ਦੀ ਵੈੱਬਸਾਈਟ ਦੇ ਅਨੁਸਾਰ, 15 ਮਈ ਨੂੰ 24 ਕੈਰੇਟ ਸੋਨੇ ਦੀ ਕੀਮਤ 96490 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ, ਜੋ ਕਿ 14 ਮਈ ਨੂੰ 97040 ਰੁਪਏ ਪ੍ਰਤੀ 10 ਗ੍ਰਾਮ ਸੀ। ਅੱਜ, 22 ਕੈਰੇਟ ਸੋਨੇ ਦੀ ਕੀਮਤ 88450 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਕੱਲ੍ਹ ਇਸਦੀ ਕੀਮਤ 88950 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਨਾਲ ਹੀ, ਅੱਜ ਪੇਟੀਐਮ ‘ਤੇ ਇੱਕ ਗ੍ਰਾਮ ਸੋਨਾ 9483 ਰੁਪਏ ‘ਚ ਉਪਲਬਧ ਹੈ।
ਵਿਆਹਾਂ ਦੇ ਸੀਜ਼ਨ ਵਿੱਚ ਰਾਹਤ
ਵਿਆਹਾਂ ਦਾ ਸੀਜ਼ਨ ਨੇੜੇ ਆਉਣ ਦੇ ਨਾਲ, ਖਰੀਦਦਾਰ ਗਹਿਣਿਆਂ ਦੀਆਂ ਦੁਕਾਨਾਂ ਵੱਲ ਮੁੜ ਰਹੇ ਹਨ। ਅਜਿਹੇ ‘ਚ ਸੋਨੇ ਦੀ ਕੀਮਤ ‘ਚ ਗਿਰਾਵਟ ਕਾਰਨ ਉਨ੍ਹਾਂ ਨੂੰ ਰਾਹਤ ਮਿਲੀ ਹੈ। ਹੁਣ ਉਹ ਆਪਣੇ ਬਜਟ ਦੇ ਅੰਦਰ ਹੋਰ ਖਰੀਦਦਾਰੀ ਕਰ ਸਕਣਗੇ। ਵਪਾਰੀਆਂ ਦੇ ਅਨੁਸਾਰ, ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਮੰਗ ‘ਚ ਭਾਰੀ ਵਾਧਾ ਹੋਇਆ ਹੈ। ਗਾਹਕ ਆਪਣਾ ਪੁਰਾਣਾ ਸੋਨਾ ਵੇਚ ਰਹੇ ਹਨ ਅਤੇ ਨਵੇਂ ਗਹਿਣੇ ਖਰੀਦ ਰਹੇ ਹਨ।
ਵਿਸ਼ਵ ਪੱਧਰ ‘ਤੇ ਵੀ ਕੀਮਤਾਂ ਡਿੱਗੀਆਂ
ਅੱਜ ਵਿਸ਼ਵ ਪੱਧਰ ‘ਤੇ ਸੋਨੇ ਦੀਆਂ ਕੀਮਤ ‘ਚ ਵੀ ਗਿਰਾਵਟ ਨਜ਼ਰ ਆਈ ਹੈ। ਸਪਾਟ ਸੋਨਾ 2.81% ਡਿੱਗ ਕੇ 3,152.84 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਇਸਦੀ ਕੀਮਤ ‘ਚ ਥੋੜ੍ਹਾ ਜਿਹਾ ਵਾਧਾ 14 ਮਈ ਨੂੰ ਵੀ ਦੇਖਿਆ ਗਿਆ ਸੀ, ਕੱਲ੍ਹ ਇਹ 0.15% ਦੇ ਵਾਧੇ ਨਾਲ $3,230.96 ਪ੍ਰਤੀ ਔਂਸ ‘ਤੇ ਵਪਾਰ ਕਰਦਾ ਦੇਖਿਆ ਗਿਆ ਸੀ।