Business News: ਰੂਸ-ਯੂਕਰੇਨ ਯੁੱਧ ਦੌਰਾਨ ਸਸਤੇ
ਰੂਸੀ ਤੇਲ (Russian Oil) ਦਾ ਫਾਇਦਾ ਉਠਾਉਣ ਲਈ ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵਧਾ ਦਿੱਤੀ ਸੀ। ਅਜਿਹੇ ‘ਚ ਭਾਰਤ ਰੂਸ ਨਾਲ ਰੁਪਏ ‘ਚ ਕਾਰੋਬਾਰ ਕਰਨ ਲਈ ਲਗਾਤਾਰ ਗੱਲਬਾਤ ਕਰ ਰਿਹਾ ਹੈ।
ਰੁਪਏ ਨੂੰ ਅੰਤਰਰਾਸ਼ਟਰੀ ਮੁਦਰਾ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਇੱਕ ਚੰਗੀ ਖ਼ਬਰ ਆਈ ਹੈ ਕਿ
ਭਾਰਤ (India) ਦਾ ਇੱਕ ਗੁਆਂਢੀ ਦੇਸ਼ ਰੁਪਏ ਵਿੱਚ ਵਪਾਰ ਕਰਨ ਲਈ ਤਿਆਰ ਹੋ ਗਿਆ ਹੈ।
‘ਦੋਹਾਂ ਦੇਸ਼ਾਂ ਦੇ ਰਿਸ਼ਤੇ ਹੋਣਗੇ ਮਜ਼ਬੂਤ’
ਆਰਥਿਕ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ
ਸ੍ਰੀਲੰਕਾ (Sri Lanka) ਨੇ ਭਾਰਤ ਨਾਲ ਰੁਪਏ ਵਿੱਚ ਵਪਾਰਕ ਗੱਲਬਾਤ ਨੂੰ ਅੱਗੇ ਵਧਾਇਆ ਹੈ। ਆਪਣੀ ਆਰਥਿਕ ਬਿਹਤਰੀ ਲਈ, ਸ਼੍ਰੀਲੰਕਾ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਵਧਾ ਰਿਹਾ ਹੈ, ਖਾਸ ਕਰਕੇ ਬਿਜਲੀ ਅਤੇ ਊਰਜਾ ਖੇਤਰ ਵਿੱਚ। ਇਸ ਦੇ ਨਾਲ ਹੀ ਰੁਪਏ ਦੇ ਵਪਾਰ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਹਨ।
‘ਕੋਲੰਬੋ ਦੀ ਹੋਵੇਗੀ ਆਰਥਿਕ ਤਰੱਕੀ’
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਦਾ ਮੋਰਗੋਡਾ ਨੇ ਸ਼ੁੱਕਰਵਾਰ ਨੂੰ ਇਸ ਸਬੰਧ ‘ਚ ਦਿੱਲੀ ‘ਚ ਮੋਦੀ ਸਰਕਾਰ ਦੇ ਕੈਬਨਿਟ ਰੈਂਕ ਦੇ ਅਧਿਕਾਰੀ ਡਾਕਟਰ ਪ੍ਰਮੋਦ ਕੁਮਾਰ ਮਿਸ਼ਰਾ ਨਾਲ ਗੱਲਬਾਤ ਕੀਤੀ। ਕੋਲੰਬੋ ਦੀ ਆਰਥਿਕ ਉੱਨਤੀ ਲਈ ਦੁਵੱਲੀ ਗੱਲਬਾਤ ਨੂੰ ਹੋਰ ਮਜ਼ਬੂਤ ਕਰਨ ‘ਤੇ ਦੋਵਾਂ ਵਿਚਾਲੇ ਚਰਚਾ ਹੋਈ। ਇਸ ਵਿੱਚ ਸ਼੍ਰੀਲੰਕਾ ਨੂੰ ਦਿੱਤੇ ਗਏ ਕਰਜ਼ੇ ਦੇ ਪੁਨਰਗਠਨ ਵਰਗੇ ਮੁੱਦੇ ਸ਼ਾਮਲ ਹਨ।
ਭਾਰਤ ਕੁੱਝ ਦੇਸ਼ਾਂ ਨਾਲ ਕਰ ਰਿਹਾ ਗੱਲਬਾਤ-ਮੰਤਰੀ
ਕੁੱਝ ਸਮਾਂ ਪਹਿਲਾਂ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਸੀ ਕਿ ਭਾਰਤ ਰੁਪਏ ‘ਚ ਕਾਰੋਬਾਰ ਕਰਨ ਲਈ ਕਈ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ। ਜਦੋਂ ਭਾਰਤ ਅਤੇ ਰੂਸ ਨਾਲ ਰੁਪਏ ਵਿੱਚ ਵਪਾਰ ਕਰਨ ਦੀ ਗੱਲ ਸਾਹਮਣੇ ਆਈ ਤਾਂ ਸਰਕਾਰ ਨੇ ਤੁਰੰਤ ਇਸ ਤੋਂ ਇਨਕਾਰ ਕਰ ਦਿੱਤਾ।
ਰੁਪਏ ਦੇ ਉਤਰਾਅ-ਚੜ੍ਹਾਅ ਤੋਂ ਵੀ ਮਿਲੇਗੀ ਰਾਹਤ
ਜੇਕਰ ਭਾਰਤ ਰੁਪਏ ‘ਚ ਦਰਾਮਦ-ਨਿਰਯਾਤ ਸ਼ੁਰੂ ਕਰਦਾ ਹੈ ਤਾਂ ਡਾਲਰ ‘ਤੇ ਉਸ ਦੀ ਨਿਰਭਰਤਾ ਘੱਟ ਜਾਵੇਗੀ। ਇਸ ਦੇ ਨਾਲ ਹੀ ਉਸ ਨੂੰ ਡਾਲਰ ਅਤੇ ਰੁਪਏ ਦੀ ਵਟਾਂਦਰਾ ਦਰ ‘ਚ ਉਤਰਾਅ-ਚੜ੍ਹਾਅ ਤੋਂ ਵੀ ਰਾਹਤ ਮਿਲੇਗੀ। ਇੰਨਾ ਹੀ ਨਹੀਂ ਕਈ ਦੇਸ਼ਾਂ ਦੇ ਨਾਲ ਵੋਸਕ੍ਰੋ ਖਾਤੇ ਖੋਲ੍ਹਣ ਨਾਲ ਉਨ੍ਹਾਂ ਦੇਸ਼ਾਂ ਨਾਲ ਕਾਰੋਬਾਰ ਕਰਨਾ ਆਸਾਨ ਹੋ ਜਾਵੇਗਾ।ਸ਼੍ਰੀਲੰਕਾ ਦੇ ਆਰਥਿਕ ਸੰਕਟ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ ਨੇ ਸ਼੍ਰੀਲੰਕਾ ਦੇ ਆਮ ਨਾਗਰਿਕਾਂ ਨੂੰ 10,000 ਰੁਪਏ ਦੀ ਰਕਮ ਰੱਖਣ ਦੀ ਇਜਾਜ਼ਤ ਦਿੱਤੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ