ਟਾਟਾ ਦਾ ਮੈਗਾਪਲਾਨ: ਹੁਣ ਤੁਹਾਡੇ ਹੱਥਾਂ ‘ਚ ਹੋਵੇਗਾ ਭਾਰਤ ਦਾ iPhone, 28000 ਲੋਕਾਂ ਨੂੰ ਮਿਲੇਗੀ ਨੌਕਰੀ
ਭਾਰਤ ਨੇ ਚੀਨ ਨੂੰ ਝਟਕਾ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ। ਹੁਣ ਟਾਟਾ ਗਰੁੱਪ ਭਾਰਤ 'ਚ ਮੇਡ ਇਨ ਇੰਡੀਆ ਆਈਫੋਨ ਬਣਾਏਗਾ ਅਤੇ ਵਿਦੇਸ਼ੀ ਫੋਨ ਨਿਰਮਾਤਾ ਕੰਪਨੀਆਂ ਨੂੰ ਬਾਹਰ ਦਾ ਰਸਤਾ ਦਿਖਾਏਗਾ। ਇਸ ਦੇ ਲਈ ਟਾਟਾ ਨੇ ਇੱਕ ਮਾਸਟਰ ਪਲਾਨ ਵੀ ਤਿਆਰ ਕੀਤਾ ਹੈ। ਕੰਪਨੀ ਦੀ ਯੋਜਨਾ ਦੇ ਤਹਿਤ ਟਾਟਾ ਜਲਦ ਹੀ 28,000 ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰੇਗੀ। ਆਓ ਤੁਹਾਨੂੰ ਟਾਟਾ ਦੇ ਮੈਗਾ ਪਲਾਨ ਦੀ ਪੂਰੀ ਜਾਣਕਾਰੀ ਦਿੰਦੇ ਹਾਂ।
ਦੇਸ਼ ਦੀ ਪ੍ਰਮੁੱਖ ਤਕਨੀਕੀ ਕੰਪਨੀ ਟਾਟਾ ਗਰੁੱਪ (Tata Group) ਹਮੇਸ਼ਾ ਕੁਝ ਵੱਡਾ ਕਰਨ ਲਈ ਜਾਣੀ ਜਾਂਦੀ ਹੈ। ਹਾਲ ਹੀ ‘ਚ ਟਾਟਾ ਨੇ ਆਪਣੇ ਮੈਗਾ ਪਲਾਨ ਦਾ ਖੁਲਾਸਾ ਕੀਤਾ ਹੈ ਜਿਸ ਦੇ ਤਹਿਤ ਹੁਣ ਹਰ ਕੋਈ ਆਈਫੋਨ ਲੈ ਸਕਦਾ ਹੈ। ਜੀ ਹਾਂ, ਹੁਣ ਤੁਸੀਂ ਭਾਰਤ ਤੋਂ ਆਈਫੋਨ ਲੈ ਸਕਦੇ ਹੋ। ਦਰਅਸਲ, ਭਾਰਤੀ ਕੰਪਨੀ ਟਾਟਾ ਹੁਣ ਦੇਸ਼ ਵਿੱਚ ਹੀ ਆਈਫੋਨ ਬਣਾਏਗੀ। ਕੰਪਨੀ ਭਾਰਤ ‘ਚ ਆਈਫੋਨ ਨਿਰਮਾਣ ਦੀ ਰਫਤਾਰ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ। ਇਸਦੇ ਲਈ ਟਾਟਾ ਘਰੇਲੂ ਅਤੇ ਗਲੋਬਲ ਮਾਰਕੀਟ ਲਈ ਭਾਰਤ ਵਿੱਚ ਐਪਲ ਆਈਫੋਨ ਦਾ ਨਿਰਮਾਣ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਹੀ ਟਾਟਾ ਦੇ ਮਾਸਟਰ ਪਲਾਨ ਦੇ ਤਹਿਤ ਆਈਫੋਨ ਬਣਾਉਣ ਵਾਲੀ ਕੰਪਨੀ ਵਿਸਟ੍ਰੋਨ ਦੀ ਵੀ ਭਾਰਤ ਤੋਂ ਵਿਦਾਈ ਹੋ ਜਾਵੇਗੀ। ਆਓ ਜਾਣਦੇ ਹਾਂ ਕਿਵੇਂ


