ਤਿਉਹਾਰਾਂ ਤੋਂ ਪਹਿਲਾਂ ਕੰਪਨੀਆਂ ਅਤੇ ਹਲਵਾਈਆਂ ਨੂੰ ਝਟਕਾ! ਸਰਕਾਰ ਨੇ ਖੰਡ ਸਟਾਕ ਦੀ ਲਿਮਿਟ ਚ ਰਾਹਤ ਦੇਣ ਤੋਂ ਕੀਤਾ ਇਨਕਾਰ

Published: 

27 Aug 2026 13:17 PM IST

Sugar Stock Limit: ਸਰਕਾਰ ਨੇ ਖੰਡ ਦਾ ਵਾਧੂ ਸਟਾਕ ਵੇਚਣ ਲਈ ਹੋਰ ਸਮਾਂ ਦੇਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਖੰਡ ਦੀ ਵੱਡੇ ਪੱਧਰ ਤੇ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਹੁਣ 31 ਅਗਸਤ ਤੱਕ ਆਪਣਾ ਵਾਧੂ ਸਟਾਕ ਵੇਚਣਾ ਹੋਵੇਗਾ।

ਤਿਉਹਾਰਾਂ ਤੋਂ ਪਹਿਲਾਂ ਕੰਪਨੀਆਂ ਅਤੇ ਹਲਵਾਈਆਂ ਨੂੰ ਝਟਕਾ! ਸਰਕਾਰ ਨੇ ਖੰਡ ਸਟਾਕ ਦੀ ਲਿਮਿਟ ਚ ਰਾਹਤ ਦੇਣ ਤੋਂ ਕੀਤਾ ਇਨਕਾਰ

ਖੰਡ ਦੇ ਵੱਡੇ ਖਰੀਦਦਾਰਾਂ ਲਈ ਵੱਡੀ ਖ਼ਬਰ

ਸਰਕਾਰ ਨੇ ਬਿਸਕੁਟ ਅਤੇ ਬ੍ਰੈੱਡ ਬਣਾਉਣ ਵਾਲੀਆਂ ਕੰਪਨੀਆਂ ਦੀ ਉਸ ਮੰਗ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸਟਾਕ ਰੱਖਣ ਦੀ ਤੈਅ ਹੱਦ ਤੋਂ ਵੱਧ ਮੌਜੂਦ ਸਟਾਕ ਨੂੰ ਵੇਚਣ ਲਈ ਹੋਰ ਸਮਾਂ ਮੰਗਿਆ ਸੀ। ਸਰਕਾਰ ਨੇ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ 31 ਅਗਸਤ ਤੱਕ ਆਪਣਾ ਸਾਰਾ ਵਾਧੂ ਸਟਾਕ ਵੇਚ ਦੇਣ। ਹਾਲ ਹੀ ਵਿੱਚ ਸਟਾਕ ਰੱਖਣ ਦੀ ਸਮਾਂ-ਸੀਮਾ ਨੂੰ 30 ਦਿਨ ਤੋਂ ਘਟਾ ਕੇ 15 ਦਿਨ ਕਰ ਦਿੱਤਾ ਗਿਆ ਹੈ। ਇਸ ਤਹਿਤ, ਵੱਡੀ ਮਾਤਰਾ ਵਿੱਚ ਚੀਨੀ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਆਪਣੀ ਆਮ ਲੋੜ ਮੁਤਾਬਕ ਸਿਰਫ਼ 15 ਦਿਨਾਂ ਦਾ ਸਟਾਕ ਰੱਖਣ ਦੀ ਇਜਾਜ਼ਤ ਹੈ। ਖੁਰਾਕ ਸਕੱਤਰ ਨਾਲ ਹੋਈ ਬੈਠਕ ਵਿੱਚ ਦੇਸ਼ ਦੀਆਂ ਕੁਝ ਵੱਡੀਆਂ ਕੰਪਨੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਹੁਣ ਆਪਣਾ ਸਟਾਕ ਵੇਚ ਦਿੰਦੀਆਂ ਹਨ ਅਤੇ ਬਾਅਦ ਵਿੱਚ ਬਾਜ਼ਾਰ ਤੋਂ ਖੰਡ ਖਰੀਦਦੀਆਂ ਹਨ ਤਾਂ ਖੰਡ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ। ਉਨ੍ਹਾਂ ਨੇ ਸਪਲਾਈ ਘੱਟ ਹੋਣ ਦੀ ਸਥਿਤੀ ਵਿੱਚ ਐਕਸਪੋਰਟ ਆਰਡਰ ਪੂਰੇ ਕਰਨ ਵਿੱਚ ਆਉਣ ਵਾਲੀਆਂ ਦਿੱਕਤਾਂ ਤੇ ਵੀ ਚਿੰਤਾ ਜਤਾਈ।

ਕੰਪਨੀਆਂ ਨੇ ਆਰੋਪੀਆਂ ਨੂੰ ਕੀਤਾ ਖਾਰਜ

ਟ੍ਰੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਸਟਾਕ 31 ਅਗਸਤ ਤੱਕ ਬਾਜ਼ਾਰ ਵਿੱਚ ਵਾਪਸ ਆ ਜਾਂਦਾ ਹੈ, ਤਾਂ ਇਸ ਨਾਲ ਖੰਡ ਦੀਆਂ ਕੀਮਤਾਂ ਵਿੱਚ ਕਾਫ਼ੀ ਕਮੀ ਆ ਸਕਦੀ ਹੈ। ਇਹ ਕਦਮ ਇੰਡਿਅਨ ਸ਼ੂਗਰ ਐਂਡ ਬਾਇਓ-ਐਨਰਜੀ ਮੈਨਿਊਫੈਕਚਰਰਜ਼ ਐਸੋਸੀਏਸ਼ਨ (ISMA) ਦੇ ਉਨ੍ਹਾਂ ਆਰੋਪਾਂ ਤੋਂ ਬਾਅਦ ਚੁੱਕਿਆ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਵੱਡੀ ਮਾਤਰਾ ਵਿੱਚ ਖੰਡ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਨੇ ਖੰਡ ਦਾ ਸਟਾਕ ਜਮ੍ਹਾ ਕਰਕੇ ਰੱਖਿਆ ਹੋਇਆ ਹੈ। ਕੰਪਨੀਆਂ ਨੇ ਇਨ੍ਹਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਹੈ।

ਬਿਸਕੁਟ ਬਣਾਉਣ ਵਾਲੀ ਇੱਕ ਲਿਸਟਿਡ ਕੰਪਨੀ ਦੇ ਇੱਕ ਵੱਡੇ ਅਧਿਕਾਰੀ ਨੇ ਕਿਹਾ ਕਿ ਅਸੀਂ ਆਪਣੀਆਂ ਉਤਪਾਦਨ ਦੀਆਂ ਲੋੜਾਂ ਮੁਤਾਬਕ ਮੌਸਮੀ ਸਟਾਕ ਇਕੱਠਾ ਕਰਦੇ ਹਾਂ, ਨਾ ਕਿ ਇਸ ਨੂੰ ਦੁਬਾਰਾ ਵੇਚਣ ਜਾਂ ਸੱਟੇਬਾਜ਼ੀ ਲਈ। ਮੈਂ ਇਹ ਸਾਬਤ ਕਰ ਸਕਦਾ ਹਾਂ ਕਿ ਸਾਡੇ ਵੱਲੋਂ ਖਰੀਦੀ ਗਈ ਖੰਡ ਦਾ ਹਰ ਕਿਲੋਗ੍ਰਾਮ ਬਿਸਕੁਟ ਜਾਂ ਕੈਂਡੀ ਵਰਗੇ ਖਾਣ-ਪੀਣ ਦੇ ਉਤਪਾਦਾਂ ਵਿੱਚ ਬਦਲਿਆ ਗਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਖੰਡ ਨੂੰ ਬਿਸਕੁਟ ਵਰਗੇ ਖਾਣ-ਪੀਣ ਦੇ ਉਤਪਾਦਾਂ ਵਿੱਚ ਬਦਲਦੇ ਹਾਂ, ਜਿਨ੍ਹਾਂ ਨੂੰ ਆਮ ਲੋਕ ਖਾਂਦੇ ਹਨ। ਜੇਕਰ ਅਸੀਂ ਹੁਣ ਆਪਣੀ ਹੇਜਡ (hedged) ਖੰਡ ਵੇਚ ਦਿੰਦੇ ਹਾਂ ਤਾਂ 15 ਦਿਨਾਂ ਬਾਅਦ ਅਸੀਂ ਮੁੜ ਤੇਜ਼ੀ ਨਾਲ ਬਾਜ਼ਾਰ ਵਿੱਚ ਆਵਾਂਗੇ, ਜਿਸ ਨਾਲ ਕੀਮਤਾਂ ਵਿੱਚ ਵਾਧੇ ਦਾ ਦਬਾਅ ਬਣ ਸਕਦਾ ਹੈ। ਕੁਝ FMCG ਕੰਪਨੀਆਂ ਇਸ ਗੱਲ ਤੋਂ ਖੁਸ਼ ਹਨ ਕਿ ਸਰਕਾਰ ਦੇ ਇਸ ਕਦਮ ਨਾਲ ਕੀਮਤਾਂ ਵਿੱਚ ਉਤਾਰ-ਚੜ੍ਹਾਅ ਘੱਟ ਹੋ ਸਕਦਾ ਹੈ, ਕਿਉਂਕਿ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਮੁਕਾਬਲੇ ਉਤਾਰ-ਚੜ੍ਹਾਅ ਉਨ੍ਹਾਂ ਦੇ ਕਾਰੋਬਾਰ ਲਈ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ।

ਸਰਕਾਰ ਦਾ ਫੈਸਲਾ ਸਹੀ

ਪਾਰਲੇ ਦੇ ਚੀਫ਼ ਮਾਰਕੀਟਿੰਗ ਅਫ਼ਸਰ ਮਯੰਕ ਸ਼ਾਹ ਨੇ ET ਦੀ ਰਿਪੋਰਟ ਵਿੱਚ ਕਿਹਾ ਕਿ ਅਸੀਂ ਸਰਕਾਰੀ ਨਿਯਮਾਂ ਅਨੁਸਾਰ ਸਟਾਕ ਰੱਖਦੇ ਹਾਂ। ਸਾਡੀ ਲੋੜ ਬਹੁਤ ਜ਼ਿਆਦਾ ਹੈ, ਇਸ ਲਈ ਜੇਕਰ ਅਸੀਂ ਚਾਹੀਏ ਵੀ ਤਾਂ ਵਾਧੂ ਚੀਨੀ ਦਾ ਸਟਾਕ ਨਹੀਂ ਰੱਖ ਸਕਦੇ। ਸਰਕਾਰ ਦੇ ਕਦਮ ਤੋਂ ਬਾਅਦ ਚੀਨੀ ਦੀਆਂ ਕੀਮਤਾਂ ਘਟੀਆਂ ਹਨ। ਇਸ ਕਦਮ ਨਾਲ ਸੱਟੇਬਾਜ਼ੀ ਕਰਨ ਵਾਲਿਆਂ ਤੇ ਲਗਾਮ ਲੱਗੇਗੀ। ਇੰਡਸਟਰੀ ਨੂੰ ਉਮੀਦ ਹੈ ਕਿ ਜੇਕਰ ਥੋਕ ਖਰੀਦਦਾਰ ਸਟਾਕ ਰੱਖਣ ਦੀ ਸੀਮਾ ਦੀ ਪਾਲਣਾ ਕਰਦੇ ਹਨ ਤਾਂ ਖੰਡ ਦੀਆਂ ਕੀਮਤਾਂ ਹੋਰ ਘੱਟ ਸਕਦੀਆਂ ਹਨ। ਖੰਡ ਉਦਯੋਗ ਦੇ ਸੀਨੀਅਰ ਐਨਾਲਿਸਟ ਜੀਕੇ ਸੂਦ ਨੇ ਕਿਹਾ ਕਿ ਜੇਕਰ ਥੋਕ ਖਰੀਦਦਾਰ ਕਾਨੂੰਨੀ ਸੀਮਾ ਤੋਂ ਵੱਧ ਸਟਾਕ ਵੇਚ ਦਿੰਦੇ ਹਨ ਤਾਂ ਬਾਜ਼ਾਰ ਵਿੱਚ ਲਗਭਗ 3-4 ਲੱਖ ਟਨ ਵਾਧੂ ਖੰਡ ਉਪਲਬਧ ਹੋ ਸਕਦੀ ਹੈ।

ਮੁਸ਼ਕਲਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਕੁਝ ਐਨਾਲਿਸਟਾਂ ਨੇ ਦੱਸਿਆ ਕਿ MNC FMCG ਅਤੇ ਫਾਰਮਾ ਕੰਪਨੀਆਂ, ਜਿਨ੍ਹਾਂ ਨੂੰ ਮਨਜ਼ੂਰਸ਼ੁਦਾ ਮਿੱਲਾਂ ਤੋਂ ਖਾਸ ਗ੍ਰੇਡ ਦੀ ਚੀਨੀ ਦੀ ਲੋੜ ਹੁੰਦੀ ਹੈ, ਨੂੰ ਸਮੇਂ ਤੇ ਸਪਲਾਈ ਹਾਸਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਡਸਟਰੀ ਬਾਡੀ ISMA ਨੇ ਦਾਅਵਾ ਕੀਤਾ ਸੀ ਕਿ ਟ੍ਰੇਡਰਾਂ ਅਤੇ ਵੱਡੇ ਖਰੀਦਦਾਰਾਂ ਨੇ ਸੱਟੇਬਾਜ਼ੀ ਲਈ ਖਰੀਦਦਾਰੀ ਕੀਤੀ, ਜਿਸ ਨਾਲ ਬਾਜ਼ਾਰ ਵਿੱਚ ਖੰਡ ਦੀ ਬਣਾਵਟੀ ਕਮੀ ਪੈਦਾ ਹੋ ਗਈ। ਸੂਦ ਨੇ ਕਿਹਾ ਕਿ ਵਪਾਰਕ ਸੰਗਠਨ ਵੱਲੋਂ ਸਾਰਾ ਆਰੋਪ ਆਪਣੇ ਗਾਹਕਾਂ ਤੇ ਮੜ੍ਹਨਾ ਵਪਾਰਕ ਨੈਤਿਕਤਾ ਦੇ ਖ਼ਿਲਾਫ਼ ਹੈ। ਪੱਛਮੀ ਬੰਗਾਲ ਵਿੱਚ ਖੰਡ ਵਪਾਰੀਆਂ ਦੇ ਠਿਕਾਣਿਆਂ ਤੇ ਹੋਈ ਛਾਪੇਮਾਰੀ ਨਾਲ ਵਪਾਰੀ ਭਾਈਚਾਰੇ ਵਿੱਚ ਹੜਕੰਪ ਮਚ ਗਿਆ ਹੈ।

Source:TV9Hindi.com

Loading...
Unable to load recommendations.
Follow Us