ਈਰਾਨ-ਇਜ਼ਰਾਈਲ ਜੰਗ ਨੇ ਸ਼ੇਅਰ ਬਾਜ਼ਾਰ 'ਚ ਮਚਾਇਆ ਭੂਚਾਲ, 15 ਮਿੰਟਾਂ 'ਚ ਡੁੱਬਿਆ ਨਿਵੇਸ਼ਕਾਂ ਦਾ 5 ਲੱਖ ਕਰੋੜ | share market crash iran israel war sensex fall by 700 points know full detail in punjabi Punjabi news - TV9 Punjabi

ਈਰਾਨ-ਇਜ਼ਰਾਈਲ ਜੰਗ ਨੇ ਸ਼ੇਅਰ ਬਾਜ਼ਾਰ ‘ਚ ਮਚਾਇਆ ਭੂਚਾਲ, 15 ਮਿੰਟਾਂ ‘ਚ ਡੁੱਬਿਆ ਨਿਵੇਸ਼ਕਾਂ ਦਾ 5 ਲੱਖ ਕਰੋੜ

Updated On: 

22 Apr 2024 12:58 PM

Share Market Update : ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ 'ਚ ਹਾਹਾਕਾਰ ਮੱਚਿਆ ਹੋਇਆ ਹੈ। ਈਰਾਨ-ਇਜ਼ਰਾਈਲ ਜੰਗ ਦੇ ਵਿਚਕਾਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਗਿਰਾਵਟ ਦੇ ਦੌਰਾਨ, ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦੇ ਮਾਰਕੀਟ ਕੈਪ ਵਿੱਚ 4.98 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ। ਸੈਂਸੈਕਸ 'ਚ ਸੂਚੀਬੱਧ 30 ਸ਼ੇਅਰਾਂ 'ਚੋਂ ਸਿਰਫ ਦੋ ਹੀ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਹਨ। ਜਦਕਿ ਬਾਕੀ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ।

ਈਰਾਨ-ਇਜ਼ਰਾਈਲ ਜੰਗ ਨੇ ਸ਼ੇਅਰ ਬਾਜ਼ਾਰ ਚ ਮਚਾਇਆ ਭੂਚਾਲ, 15 ਮਿੰਟਾਂ ਚ ਡੁੱਬਿਆ ਨਿਵੇਸ਼ਕਾਂ ਦਾ 5 ਲੱਖ ਕਰੋੜ

ਸ਼ੇਅਰ ਮਾਰਕੀਟ 'ਚ ਭੂਚਾਲ

Follow Us On

ਗਲੋਬਲ ਬਾਜ਼ਾਰ ਤੋਂ ਮਿਲ ਰਹੇ ਚਿੰਤਾਜਨਕ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ‘ਚ ਹਫੜਾ-ਦਫੜੀ ਹੈ। ਸਵੇਰੇ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ 727 ਅੰਕਾਂ ਦੀ ਗਿਰਾਵਟ ਨਾਲ 73,531.14 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। ਵਪਾਰਕ ਸੈਸ਼ਨ ਦੇ ਦੌਰਾਨ ਵਿਕਵਾਲੀ ਹਾਵੀ ਹੈ। ਨਿਫਟੀ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 200 ਤੋਂ ਜ਼ਿਆਦਾ ਅੰਕ ਡਿੱਗ ਕੇ 22,315.20 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਗਿਰਾਵਟ ਦੇ ਦੌਰਾਨ, ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਸਿਰਫ 15 ਮਿੰਟਾਂ ਵਿੱਚ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਹੈ ਕਾਰਨ

ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਅੱਜ ਲਗਾਤਾਰ ਦੂਜੇ ਦਿਨ ਡਿੱਗ ਰਿਹਾ ਹੈ। ਇਸ ਗਿਰਾਵਟ ਦੇ ਦੌਰਾਨ, BSE ‘ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 5 ਲੱਖ ਕਰੋੜ ਰੁਪਏ ਤੋਂ ਘੱਟ ਕੇ 394.68 ਲੱਖ ਰੁਪਏ ‘ਤੇ ਆ ਗਿਆ ਹੈ। ਆਖਰੀ ਕਾਰੋਬਾਰੀ ਦਿਨ ਸੈਂਸੈਕਸ 74,244.90 ‘ਤੇ ਅਤੇ ਨਿਫਟੀ 22,519.40 ‘ਤੇ ਬੰਦ ਹੋਇਆ ਸੀ। ਅੱਜ ਸੈਂਸੈਕਸ ‘ਚ ਸੂਚੀਬੱਧ 30 ਸ਼ੇਅਰਾਂ ‘ਚੋਂ ਸਿਰਫ ਦੋ ਹੀ ਹਰੇ ਰੰਗ ‘ਚ ਕਾਰੋਬਾਰ ਕਰ ਰਹੇ ਹਨ। ਜਦਕਿ ਬਾਕੀ ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਟਾਟਾ ਮੋਟਰਜ਼, ਟਾਟਾ ਸਟੀਲ, ਐਸਬੀਆਈ, ਐਨਟੀਪੀਸੀ, ਪਾਵਰ ਗਰਿੱਡ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਕਮਜ਼ੋਰੀ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ – ਈਰਾਨ ਤੇ ਇਜ਼ਰਾਈਲ ਦੀ ਲੜਾਈ, ਕੀ ਫਿਰ ਵਧੇਗੀ ਮਹਿੰਗਾਈ?

ਇਨ੍ਹਾਂ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਗਿਰਾਵਟ

ਸੈਂਸੈਕਸ ‘ਚ ਸ਼ਾਮਲ ਕੰਪਨੀਆਂ ‘ਚ ਸਨ ਫਾਰਮਾ, ਮਾਰੂਤੀ ਸੁਜ਼ੂਕੀ, ਪਾਵਰ ਗਰਿੱਡ, ਟਾਈਟਨ, ਜੇਐੱਸਡਬਲਿਊ ਸਟੀਲ, ਟੇਕ ਮਹਿੰਦਰਾ, ਲਾਰਸਨ ਐਂਡ ਟੂਬਰੋ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ ਡਿੱਗ ਰਹੇ ਸਨ। ਜਦੋਂ ਕਿ ਟਾਟਾ ਮੋਟਰਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਅਤੇ ਨੇਸਲੇ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ। ਇਸ ਤੋਂ ਪਹਿਲਾਂ ਵੀਰਵਾਰ ਨੂੰ ਈਦ-ਉਲ-ਫਿਤਰ ਦੇ ਮੌਕੇ ‘ਤੇ ਬਾਜ਼ਾਰ ਬੰਦ ਰਹੇ। ਉਥੇ ਹੀ ਬੁੱਧਵਾਰ ਨੂੰ ਬੀਐੱਸਈ ਦਾ ਸੈਂਸੈਕਸ 354.45 ਅੰਕ ਜਾਂ 0.47 ਫੀਸਦੀ ਵਧ ਕੇ 75,038.15 ਅੰਕਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਇਆ ਸੀ।

ਏਸ਼ੀਆਈ ਬਾਜ਼ਾਰ ਦਾ ਹਾਲ

ਏਸ਼ੀਆਈ ਬਾਜ਼ਾਰਾਂ ‘ਚ ਵੀ ਚਾਰੇ ਪਾਸੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੋਸਪੀ, ਹੈਂਗ ਸੇਂਗ, ਸ਼ੰਘਾਈ ਕੰਪੋਜ਼ਿਟ, ਨਿੱਕੇਈ ਸਭ ਵਿੱਚ ਕਮਜ਼ੋਰੀ ਦਾ ਲਾਲ ਨਿਸ਼ਾਨ ਹਾਵੀ ਹੈ। ਈਰਾਨ-ਇਜ਼ਰਾਈਲ ਤਣਾਅ ਅਤੇ ਕੱਚੇ ਤੇਲ ‘ਚ ਵਾਧੇ ਦਾ ਏਸ਼ੀਆਈ ਬਾਜ਼ਾਰਾਂ ‘ਤੇ ਮਾੜਾ ਅਸਰ ਪੈ ਰਿਹਾ ਹੈ।

Exit mobile version