ਹੁਣ ਜਿਆਦਾ ਖੰਡ-ਨਮਕ ਅਤੇ ਫੈਟ ਵਾਲੇ ਫੂਡ ਪੈਕੇਟ ‘ਤੇ ਹੋਣਗੇ ਵੱਖਰੇ ਨਿਸ਼ਾਨ, ਸੁਪਰੀਮ ਕੋਰਟ ਨੇ ਦਿੱਤਾ ਵੱਡਾ ਆਦੇਸ਼
Supreme Court on Packaged Food: ਸੁਪਰੀਮ ਕੋਰਟ ਨੇ ਸੰਵਿਧਾਨ ਦਿਵਸ 'ਤੇ, ਪੈਕੇਟਬੰਦ ਫੂਡ ਨੂੰ ਲੈ ਵੱਡਾ ਹੁਕਮ ਜਾਰੀ ਕੀਤਾ ਹੈ। ਹੁਣ ਜਿਆਦਾ ਚੀਨੀ, ਨਮਕ ਅਤੇ ਫੈਟ ਵਾਲੇ ਭੋਜਨ ਪੈਕੇਟਾਂ 'ਤੇ ਹੁਣ ਇੱਕ ਵੱਖਰੀ ਲਾਲ ਹੈਕਸਾਗਨ ਚੇਤਾਵਨੀ ਜ਼ਰੂਰੀ ਹੋਵੇਗੀ। FSSAI ਨੂੰ 4 ਮਹੀਨਿਆਂ ਦੇ ਅੰਦਰ ਨਿਯਮ ਬਣਾਉਣੇ ਹੋਣਗੇ।
ਬਾਜਾਰ ਤੋਂ ਚਿਪਸ, ਬਿਸਕੁਟ, ਜਾਂ ਕੋਈ ਹੋਰ ਪੈਕਡ ਫੂਡ ਖਰੀਦਣ ਵੇਲੇ, ਤੁਹਾਨੂੰ ਹੁਣ ਪਿਛਲੇ ਪਾਸੇ ਬਾਰੀਕ ਪ੍ਰਿੰਟ ਪੜ੍ਹਨ ਦੀ ਜ਼ਰੂਰਤ ਨਹੀਂ ਹੋਵੇਗੀ। ਦੇਸ਼ ਦੀ ਸਰਵਉੱਚ ਅਦਾਲਤ ਨੇ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਇਤਿਹਾਸਕ ਫੈਸਲਾ ਜਾਰੀ ਕੀਤਾ ਹੈ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਸਾਫ਼ ਕਰ ਦਿੱਤਾ ਹੈ ਕਿ ਜਿਆਦਾ ਚੀਨੀ, ਨਮਕ ਅਤੇ ਸੈਚੁਰੇਟੇਡ ਫੈਟ ਵਾਲੇ ਪੈਕਡ ਫੂਡ ਦੇ ਸਾਹਮਣੇ ਸਪੱਸ਼ਟ ਚੇਤਾਵਨੀ ਲਿੱਖਣੀ ਹੋਵੇਗੀ।
ਇਹ ਵੀ ਪੜ੍ਹੋ
26 ਨਵੰਬਰ ਯਾਨੀ ਸੰਵਿਧਾਨ ਦਿਵਸ ‘ਤੇ ਇਹ ਫੈਸਲਾ ਸੁਣਾਉਂਦੇ ਹੋਏ, ਅਦਾਲਤ ਨੇ ਕਿਹਾ ਕਿ ਸੰਵਿਧਾਨ ਸਿਹਤ ਦੇ ਅਧਿਕਾਰ ਨੂੰ ਦਰਸਾਉਂਦਾ ਹੈ। ਇਸ ਲਈ, ਇਸ ਫੈਸਲੇ ਲਈ ਹੋਰ ਕੋਈ ਢੁਕਵਾਂ ਦਿਨ ਨਹੀਂ ਹੋ ਸਕਦਾ ਸੀ। ਜੇਕਰ ਇਸਨੂੰ ਸਹੀ ਭਾਵਨਾ ਵਿੱਚ ਲਾਗੂ ਕੀਤਾ ਗਿਆ ਤਾਂ ਇਹ ਦੇਸ਼ ਨੂੰ ਇੱਕ ਸਿਹਤਮੰਦ ਭਵਿੱਖ ਵੱਲ ਲੈ ਜਾਵੇਗਾ।
Loading...
Unable to load recommendations.
Follow Us
