ਫਰਜ਼ੀ ਇੰਸਟਾਗ੍ਰਾਮ ਪੋਸਟ ਤੇ ਰਤਨ ਟਾਟਾ ਦੀ ਚੇਤਾਵਨੀ, ਕਿਹਾ- ਨਾਂਅ ਦੀ ਕੀਤੀ ਜਾ ਰਹੀ ਦੁਰਵਰਤੋਂ
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਰਤਨ ਟਾਟਾ ਦੇ ਨਾਂਅ ਦੀ ਦੁਰਵਰਤੋਂ ਕਰ ਕੇ ਜੋਖਿਮ-ਮੁਕਤ ਅਤੇ 100 ਫੀਸਦੀ ਗਾਰੰਟੀ ਨਾਲ ਵਧਾ-ਚੜ੍ਹਾ ਕੇ ਨਿਵੇਸ਼ ਕੀਤਾ ਜਾ ਰਿਹਾ ਹੈ। ਹੁਣ ਰਤਨ ਟਾਟਾ ਨੇ ਖੁਦ ਇਸ ਵੀਡੀਓ ਦੇ ਨਿਰਮਾਤਾ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਲੋਕਾਂ ਨੂੰ ਅਜਿਹੇ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ...
ਵੱਡੀਆਂ ਸ਼ਖਸੀਅਤਾਂ ਦੇ ਨਾਂਅ ‘ਤੇ ਡੀਪਫੇਕ ਵੀਡੀਓਜ਼ ਰਾਹੀਂ ਠੱਗੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ, ਦਿੱਗਜ ਕਾਰੋਬਾਰੀ ਰਤਨ ਟਾਟਾ ਇਸ ਡੀਪਫੇਕ ਦਾ ਸ਼ਿਕਾਰ ਹੋ ਗਏ ਹਨ। ਦਰਅਸਲ, ਰਤਨ ਟਾਟਾ ਦੇ ਇੰਟਰਵਿਊ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜੋਖਮ ਮੁਕਤ ਅਤੇ 100 ਪ੍ਰਤੀਸ਼ਤ ਗਾਰੰਟੀ ਦੇ ਨਾਲ “ਵਧਾ ਚੜ੍ਹਾ ਕੇ ਨਿਵੇਸ਼” ਕਰਨ ਦਾ ਸੁਝਾਅ ਦਿੱਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਰਤਨ ਟਾਟਾ ਨੇ ਖੁਦ ਇਸ ਇੰਟਰਵਿਊ ਨੂੰ ਫਰਜ਼ੀ ਦੱਸਿਆ ਹੈ। ਇਸ ਡੀਪਫੇਕ ਬਣਾਉਣ ਵਾਲਿਆਂ ਦੀ ਕਲਾਸ ਲਗਾਈ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀਡੀਓ ਦੇ ਸੁਝਾਵਾਂ ‘ਤੇ ਨਿਵੇਸ਼ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।
ਪੂਰਾ ਮਾਮਲਾ
ਦਰਅਸਲ ਸੋਸ਼ਲ ਮੀਡੀਆ ‘ਤੇ ਰਤਨ ਟਾਟਾ ਦੇ ਨਾਂਅ ਤੇ ਫਰਜ਼ੀ ਵੀਡੀਓ ਦੀ ਵਰਤੋਂ ਕਰਦੇ ਹੋਏ ਸੋਨਾ ਅਗਰਵਾਲ ਨਾਂਅ ਦੇ ਯੂਜ਼ਰ ਨੇ ਲੋਕਾਂ ਨੂੰ ਨਿਵੇਸ਼ ਕਰਨ ਦਾ ਸੁਝਾਅ ਦਿੱਤਾ ਹੈ। ਇਸ ਮਾਮਲੇ ‘ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵੀਡੀਓ ‘ਚ ਰਤਨ ਟਾਟਾ ਦੀ ਇਕ ਫਰਜ਼ੀ ਵੀਡੀਓ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਰਤਨ ਟਾਟਾ ਖੁਦ ਸੁਝਾਅ ਦੇ ਰਹੇ ਹਨ। ਪਰ, ਬੁੱਧਵਾਰ ਨੂੰ ਟਾਟਾ ਨੇ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਕੀਤਾ ਹੈ।
ਫਰਜ਼ੀ ਵੀਡੀਓ ‘ਚ ਟਾਟਾ ਸੋਨਾ ਅਗਰਵਾਲ ਨੂੰ ਆਪਣੀ ਮੈਨੇਜਰ ਦੱਸ ਰਹੇ ਹਨ। ਇਸ ਦੇ ਨਾਲ ਹੀ ਸ਼ੇਅਰ ਕੀਤੇ ਵੀਡੀਓ ਦੇ ਨਾਲ ਲਿਖਿਆ ਸੀ, ਭਾਰਤ ਵਿੱਚ ਹਰ ਕਿਸੇ ਲਈ ਰਤਨ ਟਾਟਾ ਦੀ ਇੱਕ ਸਿਫਾਰਿਸ਼, ਤੁਹਾਡੇ ਕੋਲ 100 ਫੀਸਦੀ ਗਾਰੰਟੀ ਦੇ ਨਾਲ ਜੋਖਮ ਮੁਕਤ ਹੋ ਕੇ ਅੱਜ ਹੀ ਆਪਣਾ ਨਿਵੇਸ਼ ਵਧਾਉਣ ਦਾ ਮੌਕਾ ਹੈ। ਇਸਦੇ ਲਈ ਹੁਣੇ ਚੈਨਲ ‘ਤੇ ਜਾਓ। ਇੰਨਾ ਹੀ ਨਹੀਂ ਵੀਡੀਓ ‘ਚ ਲੋਕਾਂ ਦੇ ਖਾਤਿਆਂ ‘ਚ ਪੈਸੇ ਜਮ੍ਹਾ ਹੋਣ ਦੇ ਮੈਸੇਜ ਵੀ ਦਿਖਾਈ ਦੇ ਰਹੇ ਹਨ।
ਟਾਟਾ ਨੇ ਕੀਤਾ ਅਲਰਟ
ਬੁੱਧਵਾਰ ਨੂੰ ਖੁਦ ਰਤਨ ਟਾਟਾ ਨੇ ਇਸ ਵੀਡੀਓ ‘ਤੇ ਲੋਕਾਂ ਨੂੰ ਸੁਚੇਤ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਇਹ ਵੀਡੀਓ ਫਰਜ਼ੀ ਹੈ। ਉਸ ਨੇ ਵੀਡੀਓ ‘ਤੇ FAKE ਲਿਖ ਕੇ ਅਤੇ ਵੀਡੀਓ ਦੇ ਕੈਪਸ਼ਨ ਦੇ ਸਕਰੀਨ ਸ਼ਾਟ ਰਾਹੀਂ ਆਪਣੇ ਫਾਲੋਅਰਜ਼ ਨੂੰ ਚੇਤਾਵਨੀ ਦਿੱਤੀ ਹੈ।