ਵੰਦੇ ਭਾਰਤ ਤੇ ਸ਼ਤਾਬਦੀ ‘ਚ ਮਿਲੇਗਾ ਪੰਜਾਬ ਦੇ ਟਮਾਟਰ ਦਾ ਸੂਪ, ਪੰਜਾਬ ਐਗਰੋ ਦਾ ਰੇਲਵੇ ਨਾਲ ਸਮਝੌਤਾ
ਸ਼ਤਾਬਦੀ ਅਤੇ ਵੰਦੇ ਭਾਰਤ ਵਰਗੀਆਂ ਰੇਲ ਗੱਡੀਆਂ ਵਿੱਚ ਯਾਤਰੀ ਪੰਜਾਬ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੇ ਲਾਲ ਟਮਾਟਰ ਦੇ ਸੂਪ ਦਾ ਆਨੰਦ ਮਾਣ ਸਕਣਗੇ। ਪੰਜਾਬ ਐਗਰੋ ਨੇ ਇਸ ਲਈ ਰੇਲਵੇ ਨਾਲ ਸਮਝੌਤਾ ਕੀਤਾ ਹੈ। ਪੰਜਾਬ ਐਗਰੋ ਦੇ ਜਨਰਲ ਮੈਨੇਜਰ ਰਣਬੀਰ ਸਿੰਘ ਅਨੁਸਾਰ ਇਹ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਹੈ। ਦੱਸ ਦਈਏ ਕੀ ਇਸ ਤੋਂ ਪਹਿਲਾਂ ਵੀ ਪੰਜਾਬ ਤੋਂ ਲਾਲ ਮਿਰਚ ਕਈ ਦੇਸ਼ਾਂ ਨੂੰ ਸਪਲਾਈ ਕੀਤੀ ਜਾਂਦੀ ਹੈ।
ਪੰਜਾਬ ਐਗਰੋ ਦੇ ਯਤਨਾਂ ਨਾਲ ਹੁਣ ਸ਼ਤਾਬਦੀ ਅਤੇ ਵੰਦੇ ਭਾਰਤ (Vande Bharat) ਵਰਗੀਆਂ ਰੇਲ ਗੱਡੀਆਂ ਵਿੱਚ ਯਾਤਰੀ ਪੰਜਾਬ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੇ ਲਾਲ ਟਮਾਟਰ ਦੇ ਸੂਪ ਦਾ ਆਨੰਦ ਮਾਣ ਸਕਣਗੇ। ਪੰਜਾਬ ਐਗਰੋ ਨੇ ਇਸ ਲਈ ਰੇਲਵੇ ਨਾਲ ਸਮਝੌਤਾ ਕੀਤਾ ਹੈ। ਪਹਿਲੇ ਪੜਾਅ ਵਿੱਚ ਇਹ ਸੂਪ ਦਿੱਲੀ ਤੋਂ ਵਾਰਾਣਸੀ ਤੱਕ ਚੱਲਣ ਵਾਲੀ ਚੰਡੀਗੜ੍ਹ ਸ਼ਤਾਬਦੀ ਅਤੇ ਵੰਦੇ ਭਾਰਤ ਵਿੱਚ ਉਪਲਬਧ ਹੋਵੇਗਾ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਉਹ ਆਪਣੀਆਂ ਰਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਬਾਹਰ ਆ ਜਾਵੇਗਾ।
ਪੰਜਾਬ (Punjab) ਐਗਰੋ ਦੇ ਜਨਰਲ ਮੈਨੇਜਰ ਰਣਬੀਰ ਸਿੰਘ ਅਨੁਸਾਰ ਇਹ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਹੈ। ਪੰਜਾਬ ਐਗਰੋ ਵੱਲੋਂ 200 ਗ੍ਰਾਮ ਸੂਪ ਪਾਉਚ 90 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ ਅਤੇ ਇਸ ਨਾਲ 15-20 ਕੱਪ ਸੂਪ ਬਣਾ ਸਕਦਾ ਹੈ ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਦੀ ਸਮਾਪਤੀ ਵਿੱਚ ਟਮਾਟਰ ਸੂਪ ਦਾ ਇੱਕ ਸਟਾਲ ਲਗਾਇਆ ਗਿਆ ਸੀ ਅਤੇ ਟਮਾਟਰ ਸੂਪ ਦੇ ਵੱਖ-ਵੱਖ ਪ੍ਰਕਾਰ ਜਲਦ ਹੀ ਪੇਸ਼ ਕੀਤੇ ਜਾਣਗੇ।
ਇਸ ਤੋਂ ਇਲਾਵਾ ਜਾਣਕਾਰੀ ਮਿਲੀ ਹੈ ਕਿ ਇੱਕ ਅੰਤਰਰਾਸ਼ਟਰੀ ਪ੍ਰਾਈਵੇਟ ਲਿਮਟਿਡ ਕੰਪਨੀ ਵੀ ਟਮਾਟਰ ਪਿਊਰੀ ਖਰੀਦਣ ਲਈ ਪੰਜਾਬ ਐਗਰੋ ਨਾਲ ਸੰਪਰਕ ਕਰ ਰਹੀ ਹੈ। ਜੇਕਰ ਇਹ ਗੱਲ ਸਿਰੇ ਚੜ੍ਹਦੀ ਹੈ ਤਾਂ ਸੰਸਥਾ ਕੈਚੱਪ ਦੇ ਵੱਖ-ਵੱਖ ਰੂਪਾਂ ਨੂੰ ਬਣਾਉਣ ਲਈ ਕੰਪਨੀ ਨੂੰ ਪਿਊਰੀ ਸਪਲਾਈ ਕਰੇਗੀ। ਦੱਸ ਦਈਏ ਕੀ ਇਸ ਤੋਂ ਪਹਿਲਾਂ ਵੀ ਪੰਜਾਬ ਤੋਂ ਲਾਲ ਮਿਰਚ ਕਈ ਦੇਸ਼ਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਪੰਜਾਬ ਦੇ ਵੇਰਕਾ ਅਤੇ ਮਾਰਕਫੈੱਡ ਦੇ ਉਤਪਾਦ ਵੀ ਭਾਰਤ ਅਤੇ ਵਿਦੇਸ਼ਾਂ ਵਿੱਚ ਵੇਚੇ ਜਾਂਦੇ ਹਨ।
ਸੂਪ ਲਈ ਚੰਗਾ ਪੰਜਾਬ ਦਾ ਟਮਾਟਰ
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਐਗਰੋ ਸੂਬੇ ਦੇ ਕਿਸਾਨਾਂ ਤੋਂ ਹਰ ਸਾਲ 10,000 ਮੀਟ੍ਰਿਕ ਟਨ ਟਮਾਟਰ ਖਰੀਦਦਾ ਹੈ। ਸੂਬੇ ਦੇ ਟਮਾਟਰਾਂ ਦੀ ਗੁਣਵੱਤਾ ਬਹੁਤ ਵਧੀਆ ਹੈ। ਇਸ ਨੂੰ ਸੂਪ ਬਣਾਉਣ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ‘ਚ ਪੰਜਾਬ ਸਰਕਾਰ ਨੇ ਆਪਣਾ ਧਿਆਨ ਟਮਾਟਰ ਦੇ ਸੂਪ ‘ਤੇ ਕੇਂਦਰਿਤ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਐਗਰੋ ਦੇ ਇਸ ਉਪਰਾਲੇ ਦੀ ਹਰ ਸ਼ਲਾਘਾ ਕੀਤੀ ਗਈ ਹੈ।