ਪੰਜਾਬ ਵਿੱਚ 2024 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ, ਕਈ ਤਿਉਹਾਰ ਸ਼ਨੀਵਾਰ-ਐਤਵਾਰ ਦੇ ਦਿਨ
2024 Holiday List Released: ਪੰਜਾਬ ਸਰਕਾਰ ਨੇ ਵਿਸਥਾਰ ਨਾਲ ਸਾਲ 2024 ਵਿੱਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ। ਲੋਕਾਂ ਨੂੰ ਇਸ ਲਿਸਟ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਲਿਸਟ ਮੁਤਾਬਕ, ਕਈ ਛੁੱਟੀਆਂ ਸ਼ਨੀਵਾਰ ਅਤੇ ਐਤਵਾਰ ਨੂੰ ਪੈ ਰਹੀਆਂ ਹਨ, ਜਿਸਨੂੰ ਵੇਖ ਕੇ ਕਈ ਲੋਕ ਥੋੜੇ ਮਾਯੂਸ ਵੀ ਹਨ।
ਪੰਜਾਬ ਸਰਕਾਰ ਨੇ ਸਾਲ 2024 ਵਿੱਚ ਹੋਣ ਵਾਲੀਆਂ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕਈ ਛੁੱਟੀਆਂ ਹਨ। 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸ਼ਨੀਵਾਰ, ਸ੍ਰੀ ਗੁਰੂ ਰਵਿਦਾਸ ਜਯੰਤੀ, 24 ਫਰਵਰੀ (ਸ਼ਨੀਵਾਰ), 13 ਅਪ੍ਰੈਲ ਵੈਸਾਖੀ (ਸ਼ਨੀਵਾਰ), 14 ਅਪ੍ਰੈਲ ਡਾ.ਬੀਆਰ ਅੰਬੇਡਕਰ ਜਯੰਤੀ (ਐਤਵਾਰ), 21 ਅਪ੍ਰੈਲ ਮਹਾਵੀਰ ਜਯੰਤੀ (ਐਤਵਾਰ), ਸਮੇਤ ਕਈ ਛੁੱਟੀਆਂ ਐਤਵਾਰ ਅਤੇ ਇਹ ਸ਼ਨੀਵਾਰ ਨੂੰ ਪੈ ਰਹੀਆਂ ਹਨ। ਇਸ ਲਿਸਟ ਮੁਤਾਬਕ, ਕੁੱਲ 6 ਛੁੱਟੀਆਂ ਸ਼ਨੀਵਾਰ ਅਤੇ 2 ਛੁੱਟੀਆਂ ਐਤਵਾਰ ਨੂੰ ਪੈ ਰਹੀਆਂ ਹਨ।