AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Budget 2026: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁੱਝ ਹੀ ਦੇਰ ‘ਚ ਬਜਟ ਕਰਨਗੇ ਪੇਸ਼, ਇਹ ਵੱਡੇ ਐਲਾਨ ਸੰਭਵ

Budget 2026 Expected Big Announcements: ਆਮ ਬਜਟ ਐਤਵਾਰ ਨੂੰ ਸਵੇਰੇ 11 ਵਜੇ ਸੰਸਦ ਦੇ ਹੇਠਲੇ ਸਦਨ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਬਜਟ ਪੇਸ਼ ਕਰਨਗੇ। ਸੀਤਾਰਮਨ ਆਪਣਾ ਨੌਵਾਂ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹਨ।

Budget 2026: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁੱਝ ਹੀ ਦੇਰ 'ਚ ਬਜਟ ਕਰਨਗੇ ਪੇਸ਼, ਇਹ ਵੱਡੇ ਐਲਾਨ ਸੰਭਵ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬਜਟ ਕਰਨਗੇ ਪੇਸ਼
tv9-punjabi
| Updated On: 01 Feb 2026 10:21 AM IST

ਦੇਸ਼ ਦਾ ਆਮ ਬਜਟ ਅੱਜ ਪੇਸ਼ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ ਲਗਾਤਾਰ ਨੌਵਾਂ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਉਣ ਲਈ ਤਿਆਰ ਹਨ। 2019 ‘ਚ ਆਪਣੇ ਪਹਿਲੇ ਬਜਟ ‘ਚ, ਸੀਤਾਰਮਨ ਨੇ ਦਹਾਕਿਆਂ ਤੋਂ ਵਰਤੇ ਜਾ ਰਹੇ ਚਮੜੇ ਦੇ ਬ੍ਰੀਫਕੇਸ ਦੀ ਬਜਾਏ ਲਾਲ ਕੱਪੜੇ ਵਿੱਚ ਲਪੇਟਿਆ ਰਵਾਇਤੀ ‘ਬਹੀ-ਖਾਤਾ’ ਅਪਣਾਇਆ। ਪਿਛਲੇ ਚਾਰ ਸਾਲਾਂ ਦੀ ਤਰ੍ਹਾਂ, ਇਸ ਸਾਲ ਦਾ ਬਜਟ ਵੀ ਕਾਗਜ਼ ਰਹਿਤ ਪੇਸ਼ ਕੀਤਾ ਜਾਵੇਗਾ। ਇਸ ਵਾਰ ਮੱਧ ਵਰਗ, ਕਿਸਾਨਾਂ ਤੋਂ ਲੈ ਕੇ ਸਟਾਕ ਮਾਰਕੀਟ ਨਿਵੇਸ਼ਕਾਂ ਤੱਕ, ਸਾਰਿਆਂ ਨੂੰ ਬਜਟ ਤੋਂ ਬਹੁਤ ਉਮੀਦਾਂ ਹਨ।

ਵਿਕਾਸ ਤੇ ਖਰਚ

  • ਸਰਕਾਰ ਖਰਚ ਵਧਾਏਗੀ, ਖਾਸ ਕਰਕੇ ਬੁਨਿਆਦੀ ਢਾਂਚੇ, ਸੜਕਾਂ, ਰੇਲਵੇ ਤੇ ਰੱਖਿਆ ‘ਤੇ।
  • ਕੈਪੀਟਲ ਅਕਸਪੈਂਡੀਚਰ ਯਾਨੀ ਸਰਕਾਰੀ ਨਿਵੇਸ਼, ਬਜਟ ਦੀ ਰੀੜ੍ਹ ਦੀ ਹੱਡੀ ਹੋਵੇਗਾ।
  • PSUs ਤੇ ਸਰਕਾਰੀ ਪ੍ਰੋਜੈਕਟਾਂ ਰਾਹੀਂ ਨੌਕਰੀਆਂ ਤੇ ਰੁਜ਼ਗਾਰ ਲਈ ਸਮਰਥਨ।

ਘਾਟਾ ਤੇ ਫਾਈਨੈਂਸ ਦਾ ਬੈਲੇਂਸ

  • ਸਰਕਾਰ ਖਰਚ ਕਰੇਗੀ, ਪਰ ਘਾਟੇ ਨੂੰ ਕੰਟਰੋਲ ‘ਚ ਰੱਖਣ ਦੀ ਕੋਸ਼ਿਸ਼ ਕਰੇਗੀ।
  • ਵਿੱਤੀ ਘਾਟੇ ਨੂੰ 4-4.5% ਦੇ ਅੰਦਰ ਰੱਖਣ ਦੀ ਕੋਸ਼ਿਸ਼।
  • ਕੋਈ ਵੱਡੇ, ਹੈਰਾਨੀਜਨਕ ਫੈਸਲੇ ਨਹੀਂ, ਲਾਈਨ ‘ਤੇ ਚੱਲਣ ਵਾਲਾ ਬਜਟ।

ਮਿਡਲ ਕਲਾਸ ਦਾ ਧਿਆਨ

  • ਮੱਧ ਵਰਗ ਤੇ ਤਨਖਾਹਦਾਰ ਵਿਅਕਤੀਆਂ ਨੂੰ ਕੁੱਝ ਟੈਕਸ ਰਾਹਤ ਮਿਲ ਸਕਦੀ ਹੈ।
  • ਟੈਕਸ ਸਲੈਬਾਂ ਜਾਂ ਸਟੈਂਡਰਡ ਡਿਡਕਸ਼ਨ ‘ਚ ਮਾਮੂਲੀ ਬਦਲਾਅ ਸੰਭਵ ਹਨ।
  • ਇਸ ਵਾਰ ਕੋਈ ਵੱਡੀ ਟੈਕਸ ਕਟੌਤੀ ਦੀ ਉਮੀਦ ਨਹੀਂ ਹੈ।

ਸੀਨੀਅਰ ਸਿਟੀਜ਼ਨ ਤੇ ਸੋਸ਼ਲ ਸੈਕਟਰ

  • ਬਜ਼ੁਰਗਾਂ ਲਈ ਟੈਕਸ, ਪੈਨਸ਼ਨ ਜਾਂ ਸਿਹਤ ਨਾਲ ਸਬੰਧਤ ਰਾਹਤ।
  • ਕਬਾਇਲੀ ਖੇਤਰਾਂ, ਬੱਚਿਆਂ ਤੇ ਔਰਤਾਂ ਲਈ ਟਾਰਗੇਟਡ ਯੋਜਨਾਵਾਂ।
  • ਵੱਡੇ ਫ੍ਰੀਬੀਜ਼ ਨਹੀਂ, ਟਾਰਗੇਟਡ ਐਲਾਨ।

ਫੋਕਸ ਵਾਲੇ ਸੈਕਟਰ

  • ਈਵੀ, ਆਟੋ ਤੇ ਗ੍ਰੀਨ ਐਨਰਜੀ ਦਾ ਪ੍ਰਚਾਰ।
  • ਰੀਨਿਯੂਏਬਲ, ਪ੍ਰਮਾਣੂ ਤੇ ਬਿਜਲੀ ਖੇਤਰਾਂ ‘ਤੇ ਜ਼ੋਰ।
  • ਰੱਖਿਆ, ਇਲੈਕਟ੍ਰਾਨਿਕਸ ਤੇ ਫਿਨਟੈਕ ਵਰਗੇ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਐਲਾਨ ਸੰਭਵ।

ਸਟਾਕ ਮਾਰਕੀਟ ਤੇ ਨਿਵੇਸ਼ਕ

  • ਬਜਟ ਬਾਜ਼ਾਰ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ।
  • ਕੈਪੀਟਲ ਗੇਨ ਤੇ ਮਿਉਚੁਅਲ ਫੰਡਾਂ ‘ਤੇ ਕੁੱਝ ਰਾਹਤ ਦੀ ਉਮੀਦ ਹੈ।
  • ਸੈਂਟੀਮੈਂਟ ਪੋਜੀਟਿਵ ਰੱਖਣ ਦੀ ਉਮੀਦ ਹੈ, ਬਹੁਤ ਜ਼ਿਆਦਾ ਉਥਲ-ਪੁਥਲ ਨਹੀਂ।

Follow Us
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...