Moodys On Indian Economy: ਮੂਡੀਜ ਨੇ 2023 ਲਈ ਭਾਰਤ ਦੀ ਵਿਕਾਸ ਦਰ ਵਿੱਚ ਕੀਤਾ ਵਾਧਾ
Moodys Investors Service ਨੇ ਬੁੱਧਵਾਰ ਨੂੰ 2023 ਲਈ ਭਾਰਤ ਦੀ ਆਰਥਿਕ ਵਿਕਾਸ ਦਰ 4.8 ਫੀਸਦੀ ਤੋਂ ਵਧਾ ਕੇ 5.5 ਫੀਸਦੀ ਕਰ ਦਿੱਤੀ ਹੈ। ਇਹ ਵਾਧਾ ਬਜਟ 'ਚ ਪੂੰਜੀ ਖਰਚ 'ਚ ਤੇਜ ਵਾਧੇ ਅਤੇ ਬਿਹਤਰ ਆਰਥਿਕ ਸਥਿਤੀਆਂ ਦੇ ਮੱਦੇਨਜਰ ਕੀਤਾ ਗਿਆ ਹੈ।
Moody’s Growth Forecast: ਜਿੱਥੇ ਇੱਕ ਪਾਸੇ ਮੂਡੀਜ ਨੇ ਗੁਆਂਢੀ ਦੇਸ਼ ਪਾਕਿਸਤਾਨ ਦੀ ਰੇਟਿੰਗ ਘਟਾਈ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵੀ ਵਧਾ ਦਿੱਤਾ ਹੈ। ਮੂਡੀਜ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦੇਸ਼ ਦੀ ਸਰਕਾਰ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਜੀਡੀਪੀ ਦੇ ਅੰਕੜੇ ਜਾਰੀ ਕੀਤੇ ਹਨ, ਜੋ ਸਤੰਬਰ ਤਿਮਾਹੀ ਦੇ ਮੁਕਾਬਲੇ ਕਮਜ਼ੋਰ ਸਾਬਤ ਹੋਏ ਹਨ।
ਮੂਡੀਜ ਇਨਵੈਸਟਰਸ ਸਰਵਿਸ ਨੇ ਬੁੱਧਵਾਰ ਨੂੰ 2023 ਲਈ ਭਾਰਤ ਦੀ ਆਰਥਿਕ ਵਿਕਾਸ ਦਰ 4.8 ਫੀਸਦੀ ਤੋਂ ਵਧਾ ਕੇ 5.5 ਫੀਸਦੀ ਕਰ ਦਿੱਤੀ ਹੈ। ਇਹ ਵਾਧਾ ਬਜਟ ‘ਚ ਪੂੰਜੀ ਖਰਚ ‘ਚ ਤੇਜ਼ ਵਾਧੇ ਅਤੇ ਬਿਹਤਰ ਆਰਥਿਕ ਸਥਿਤੀਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਭਾਰਤ ਸਮੇਤ ਕਈ ਦੇਸ਼ਾਂ ਦੇ ਅਨੁਮਾਨ ਵਿੱਚ ਕੀਤਾ ਵਾਧਾ
ਹਾਲਾਂਕਿ, ਮੂਡੀਜ ਨੇ 2022 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਪਹਿਲਾਂ 7 ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ। ਮੂਡੀਜ ਨੇ ਗਲੋਬਲ ਬਰਾਡ ਆਉਟਲੁੱਕ 2023-24 ਦੇ ਫਰਵਰੀ ਦੇ ਅਪਡੇਟ ਵਿੱਚ ਅਮਰੀਕਾ, ਕੈਨੇਡਾ, ਯੂਰਪ, ਭਾਰਤ, ਰੂਸ, ਮੈਕਸੀਕੋ ਅਤੇ ਤੁਰਕੀ ਸਮੇਤ ਕਈ ਜੀ-20 ਅਰਥਵਿਵਸਥਾਵਾਂ ਲਈ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਇਹ ਵਾਧਾ ਸਾਲ 2022 ਦੇ ਮਜਬੂਤ ਅੰਤ ਕਾਰਨ ਕੀਤਾ ਗਿਆ ਹੈ।
ਇਸ ਕਾਰਨ ਵਧਾਇਆ ਅਨੁਮਾਨ
ਮੂਡੀਜ ਨੇ ਕਿਹਾ ਕਿ ਭਾਰਤ ਦੇ ਮਾਮਲੇ ‘ਚ ਵਿੱਤੀ ਸਾਲ 2023-24 ਦੇ ਬਜਟ ‘ਚ ਪੂੰਜੀ ਖਰਚ (ਜੀਡੀਪੀ ਦਾ 3.3 ਫੀਸਦੀ) ਲਈ ਅਲਾਟਮੈਂਟ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਅੰਕੜਾ ਪਿਛਲੇ ਵਿੱਤੀ ਸਾਲ ਦੇ 7,500 ਅਰਬ ਰੁਪਏ ਤੋਂ ਵਧ ਕੇ 10,000 ਅਰਬ ਰੁਪਏ ਹੋ ਗਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਅਜਿਹੀ ਸਥਿਤੀ ‘ਚ 2023 ‘ਚ ਅਸਲੀ ਜੀਡੀਪੀ ਵਾਧਾ 0.70 ਫੀਸਦੀ ਵੱਧ ਯਾਨੀ 5.5 ਫੀਸਦੀ ਹੋ ਸਕਦਾ ਹੈ। 2024 ਵਿੱਚ ਇਹ 6.5 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ 2022 ਦੇ ਦੂਜੇ ਅੱਧ ਵਿਚ ਮਜਬੂਤ ਅੰਕੜੇ ਉਮੀਦ ਜਤਾਉਂਦੇ ਹਨ ਕਿ 2023 ਵਿਚ ਪ੍ਰਦਰਸ਼ਨ ਮਜਬੂਤ ਹੋਵੇਗਾ। ਮੂਡੀਜ਼ ਨੇ ਕਿਹਾ ਕਿ ਭਾਰਤ ਸਮੇਤ ਕਈ ਵੱਡੇ ਉਭਰਦੇ ਬਾਜ਼ਾਰ ਵਾਲੇ ਦੇਸ਼ਾਂ ਵਿੱਚ ਆਰਥਿਕ ਗਤੀ ਪਿਛਲੇ ਸਾਲ ਉਮੀਦ ਨਾਲੋਂ ਵੱਧ ਮਜਬੂਤ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ