Share Market Crash: ਪਹਿਲਾਂ ਅਡਾਨੀ ਹੁਣ ਸਿਲੀਕਾਨ ਦੀ ਮਾਰ, ਬਾਜ਼ਾਰ ਦੀ ਤਬਾਹੀ ‘ਚ 7.33 ਲੱਖ ਕਰੋੜ ਰੁਪਏ ਸਾਫ

Published: 

13 Mar 2023 18:31 PM

Share Market Crash: 3 ਦਿਨਾਂ ਵਿੱਚ ਬੀਐਸਈ ਸੈਂਸੈਕਸ 2,100 ਅੰਕ ਤੋਂ ਜਿਆਦਾ ਡਿੱਗਿਆ SVB ਸੰਕਟ ਦਾ ਅਸਰ ਗਲੋਬਲ ਸ਼ੇਅਰ ਬਾਜ਼ਾਰ 'ਤੇ ਦੇਖਿਆ ਜਾ ਰਿਹਾ ਹੈ। ਸੈਂਸੈਕਸ 'ਚ 1000 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਬਾਜ਼ਾਰ ਬੰਦ ਹੋਣ 'ਤੇ ਹਲਕੀ ਰਿਕਵਰੀ ਤੋਂ ਬਾਅਦ ਸੈਂਸੈਕਸ 898 ਅੰਕਾਂ ਦੀ ਗਿਰਾਵਟ ਨਾਲ ਅਤੇ ਨਿਫਟੀ 258 ਅੰਕਾਂ ਦੀ ਗਿਰਾਵਟ ਨਾਲ 17154 ਅੰਕਾਂ 'ਤੇ ਬੰਦ ਹੋਇਆ।

Share Market Crash: ਪਹਿਲਾਂ ਅਡਾਨੀ ਹੁਣ ਸਿਲੀਕਾਨ ਦੀ ਮਾਰ, ਬਾਜ਼ਾਰ ਦੀ ਤਬਾਹੀ ਚ 7.33 ਲੱਖ ਕਰੋੜ ਰੁਪਏ ਸਾਫ

ਸ਼ੇਅਰ ਮਾਰਕੀਟ 'ਚ ਭੂਚਾਲ

Follow Us On

Share Market Crash: ਇਹ ਸਾਲ ਸ਼ੇਅਰ ਬਾਜ਼ਾਰ ਲਈ ਅਜੇ ਤੱਕ ਸ਼ੁਭ ਨਹੀਂ ਦਿੱਖ ਰਿਹਾ ਹੈ। 24 ਜਨਵਰੀ ਨੂੰ ਹਿੰਡਨਬਰਗ ਦੀ ਰਿਪੋਰਟ (Hindenburg Report) ਸਾਹਮਣੇ ਆਉਣ ਤੋਂ ਬਾਅਦ ਲਗਭਗ ਦੋ ਮਹੀਨਿਆਂ ਤੋਂ ਬਾਜ਼ਾਰ ‘ਚ ਗਿਰਾਵਟ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਹੁਣ ਜਿਵੇਂ ਹੀ ਬਾਜ਼ਾਰ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਸਿਲੀਕਾਨ ਦਾ ਕਹਿਰ ਹਾਵੀ ਹੋਣ ਲੱਗ ਪਿਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ‘ਚ 1000 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਰਿਕਵਰੀ ਤੋਂ ਬਾਅਦ ਸੈਂਸੈਕਸ 898 ਅੰਕਾਂ ਦੀ ਗਿਰਾਵਟ

ਬਾਜ਼ਾਰ ਬੰਦ ਹੋਣ ‘ਤੇ ਹਲਕੀ ਰਿਕਵਰੀ ਤੋਂ ਬਾਅਦ ਸੈਂਸੈਕਸ 898 ਅੰਕਾਂ ਦੀ ਗਿਰਾਵਟ ਨਾਲ ਅਤੇ ਨਿਫਟੀ 258 ਅੰਕਾਂ ਦੀ ਗਿਰਾਵਟ ਨਾਲ 17154 ਅੰਕਾਂ ‘ਤੇ ਬੰਦ ਹੋਇਆ। ਜਦੋਂ ਭਾਰਤੀ ਸ਼ੇਅਰ ਬਾਜ਼ਾਰ ਅਡਾਨੀ ਸੰਕਟ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਮਰੀਕਾ ‘ਚ ਸਿਲੀਕਾਨ ਵੈਲੀ ਬੈਂਕ (SVB) ਦੀ ਅਸਫਲਤਾ ਨੂੰ ਵੱਡਾ ਝਟਕਾ ਲੱਗਾ ਹੈ। ਸਿਲੀਕਾਨ ਵੈਲੀ ਬੈਂਕ ਤੋਂ ਬਾਅਦ ਹੁਣ ਸਿਗਨੇਚਰ ਬੈਂਕ ਨੂੰ ਤਾਲਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਸਿਰਫ਼ ਤਿੰਨ ਦਿਨਾਂ ਵਿੱਚ 7.33 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

2100 ਅੰਕ ਤੋਂ ਟੁੱਟਿਆ ਸੈਂਸੈਕਸ

3 ਦਿਨਾਂ ਵਿੱਚ, ਬੀਐਸਈ ਸੈਂਸੈਕਸ 2,100 ਅੰਕ ਤੋਂ ਟੁੱਟਿਆ ਹੈ। SVB ਸੰਕਟ ਦਾ ਅਸਰ ਗਲੋਬਲ ਸ਼ੇਅਰ ਬਾਜ਼ਾਰ (Global Share Market) ‘ਤੇ ਦੇਖਿਆ ਜਾ ਰਿਹਾ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਸ਼ੇਅਰ ਬਾਜ਼ਾਰ ‘ਚ ਦਿਨ ਦੇ ਹਾਈ ਸ਼ੇਅਰ ਬਾਜ਼ਾਰ ਵਿੱਚ ਕਰੀਬ 1300 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿਨ ਭਰ ਬੈਂਕਿੰਗ ਸੈਕਟਰ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਨਿਫਟੀ ‘ਚ ਵੀ ਭਾਰੀ ਗਿਰਾਵਟ

ਦੂਜੇ ਪਾਸੇ ਨਿਫਟੀ ‘ਚ 288.70 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਨੈਸ਼ਨਲ ਸਟਾਕ ਐਕਸਚੇਂਜ (National Stock Exchange) ਦਾ ਪ੍ਰਮੁੱਖ ਸੂਚਕ ਅੰਕ ਨਿਫਟੀ 17,122.20 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਇਸ ਸਮੇਂ 1010.22 ਅੰਕਾਂ ਦੀ ਗਿਰਾਵਟ ਨਾਲ 58,152.64 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version