Festival Special Train: ਘਰ ਜਾਣ ਦੀ ਟੈਂਸ਼ਨ ਖਤਮ… ਪੰਜਾਬ ਤੋਂ ਯੂਪੀ ਤੇ ਬਿਹਾਰ ਲਈ ਹੋਲੀ ਸਪੈਸ਼ਲ ਟ੍ਰੇਨ ਦੀ ਸ਼ੁਰੂਆਤ
Holi 2025: ਹੋਲੀ 'ਤੇ ਘਰ ਜਾਣ ਦੀ ਚਿੰਤਾ ਕਰਨਾ ਛੱਡ ਦਿਓ। ਕਿਉਂਕਿ ਉੱਤਰੀ ਰੇਲਵੇ ਨੇ ਪੰਜਾਬ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਫੈਸਟਿਵਲ ਸਪੈਸ਼ਲ ਰੇਲਗੱਡੀ ਸ਼ੁਰੂ ਕੀਤੀ ਹੈ। ਇਸ ਰੇਲਗੱਡੀ ਦੇ ਚੱਲਣ ਨਾਲ ਨਿਯਮਤ ਰੇਲਗੱਡੀਆਂ ਵਿੱਚ ਭੀੜ ਘੱਟ ਜਾਵੇਗੀ ਅਤੇ ਹੋਲੀ ਦੇ ਮੌਕੇ 'ਤੇ ਆਪਣੇ ਗ੍ਰਹਿ ਸੂਬਿਆਂ ਨੂੰ ਵਾਪਸ ਜਾਣ ਵਾਲੇ ਯਾਤਰੀਆਂ ਨੂੰ ਸਹੂਲਤ ਮਿਲੇਗੀ।

ਹੋਲੀ ਅਗਲੇ ਹਫ਼ਤੇ ਹੈ। ਇਸ ਵਾਰ ਹੋਲੀ ਦਾ ਤਿਉਹਾਰ 14 ਮਾਰਚ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਲੋਕ ਹੋਲੀ ‘ਤੇ ਆਪਣੇ-ਆਪਣੇ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਅਜਿਹੀ ਸਥਿਤੀ ਵਿੱਚ ਦੂਜੇ ਸੂਬਿਆਂ ਵਿੱਚ ਜਾਣ ਵਾਲੇ ਲੋਕਾਂ ਨੇ ਵੀ ਰੇਲਵੇ ਲਈ ਤਿਆਰੀ ਕਰ ਲਈ ਹੈ। ਹੋਲੀ ਲਈ ਘਰ ਜਾਣ ਵਾਲੇ ਲੋਕਾਂ ਦੀ ਵੱਧ ਰਹੀ ਭੀੜ ਨੂੰ ਦੇਖਦੇ ਹੋਏ, ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਪੰਜਾਬ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ।
ਉੱਤਰੀ ਰੇਲਵੇ ਪੰਜਾਬ ਤੋਂ ਯੂਪੀ ਤੇ ਬਿਹਾਰ ਲਈ ਫੈਸਟੀਵਲ ਸਪੈਸ਼ਲ ਟ੍ਰੇਨ (04680) ਚਲਾਏਗਾ। ਇਹ ਰੇਲਗੱਡੀ ਸ਼ੁੱਕਰਵਾਰ, 7 ਮਾਰਚ ਨੂੰ 20:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਸਰਹਿੰਦ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਲਖਨਊ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ, ਵਾਰਾਣਸੀ, ਗਾਜ਼ੀਪੁਰ ਸ਼ਹਿਰ, ਬਲੀਆ, ਸੁਰੇਮਾਨਪੁਰ, ਛਪਰਾ, ਹਾਜੀਪੁਰ, ਬਰੌਨੀ, ਬੇਗੂਸਰਾਏ, ਖਗੜੀਆ, ਮਾਨਸੀ, ਸਹਰਸਾ, ਬਨਮੰਖੀ ਅਤੇ ਪੂਰਨੀਆ ਸਟੇਸ਼ਨਾਂ ਤੋਂ ਹੁੰਦੀਆਂ ਸਵੇਰੇ 10.30 ਵਜੇ ਬਿਹਾਰ ਦੇ ਕਟਿਹਾਰ ਸਟੇਸ਼ਨ ਪਹੁੰਚੇਗੀ।
ਇਸ ਰੇਲਗੱਡੀ ਦੇ ਚੱਲਣ ਨਾਲ ਨਿਯਮਤ ਰੇਲਗੱਡੀਆਂ ਵਿੱਚ ਭੀੜ ਘੱਟ ਜਾਵੇਗੀ ਅਤੇ ਹੋਲੀ ਦੇ ਮੌਕੇ ‘ਤੇ ਆਪਣੇ ਗ੍ਰਹਿ ਸੂਬਿਆਂ ਨੂੰ ਵਾਪਸ ਜਾਣ ਵਾਲੇ ਯਾਤਰੀਆਂ ਨੂੰ ਸਹੂਲਤ ਮਿਲੇਗੀ।
ਅੰਮ੍ਰਿਤਸਰ ਤੋਂ ਗੋਰਖਪੁਰ ਲਈ ਰੇਲਗੱਡੀ
ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਵੀ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਨੇ 6 ਮਾਰਚ ਤੋਂ 21 ਮਾਰਚ ਤੱਕ ਚੰਡੀਗੜ੍ਹ-ਗੋਰਖਪੁਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅੰਬਾਲਾ ਕੈਂਟ ਤੋਂ ਮਊ ਤੱਕ 6 ਮਾਰਚ ਤੋਂ 28 ਮਾਰਚ ਤੱਕ ਅਤੇ ਅੰਮ੍ਰਿਤਸਰ ਤੋਂ ਗੋਰਖਪੁਰ ਲਈ 5 ਮਾਰਚ ਤੋਂ 27 ਮਾਰਚ ਤੱਕ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ। ਜੇਕਰ ਯਾਤਰੀਆਂ ਦੀ ਭਾਰੀ ਭੀੜ ਹੁੰਦੀ ਹੈ ਤਾਂ ਰੇਲਗੱਡੀਆਂ ਦੀ ਮਿਆਦ ਵਧਾਉਣ ‘ਤੇ ਵੀ ਵਿਚਾਰ ਕੀਤਾ ਜਾਵੇਗਾ।
17 ਘੰਟਿਆਂ ਦਾ ਸਫਰ ਤੈਅ ਕਰਨਗੀਆਂ ਗੱਡੀਆਂ
ਚੰਡੀਗੜ੍ਹ ਗੋਰਖਪੁਰ ਸਪੈਸ਼ਲ ਟ੍ਰੇਨ 6 ਮਾਰਚ ਨੂੰ ਰਾਤ 11:35 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ। ਇਹ ਟ੍ਰੇਨ ਅਗਲੇ ਦਿਨ ਸ਼ਾਮ 5:35 ਵਜੇ ਗੋਰਖਪੁਰ ਪਹੁੰਚੇਗੀ। ਇਹ ਰੇਲਗੱਡੀ ਲਗਭਗ 17 ਘੰਟਿਆਂ ਵਿੱਚ ਯਾਤਰਾ ਪੂਰੀ ਕਰੇਗੀ। ਵਾਪਸੀ ‘ਤੇ ਇਹ ਰੇਲਗੱਡੀ 7 ਮਾਰਚ ਨੂੰ ਰਾਤ 10:05 ਵਜੇ ਗੋਰਖਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2:10 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਵਿਸ਼ੇਸ਼ ਰੇਲਗੱਡੀ ਯਾਤਰੀਆਂ ਦੀ ਸਹੂਲਤ ਲਈ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ