ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੋਆ ਨਾਲੋਂ ਵੀਅਤਨਾਮ ਅਤੇ ਥਾਈਲੈਂਡ ਕਿੰਨੇ ਸਸਤੇ? Holidays ‘ਤੇ ਆਉਂਦਾ ਹੈ ਕਿੰਨਾ ਖਰਚਾ?

ਮਾਲਦੀਵ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ। ਜਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ ਹੈ। ਉਦੋਂ ਤੋਂ, ਭਾਰਤ ਅਤੇ ਇਸ ਦੇ ਹਾਲੀਡੇਅ ਡੈਸਟੀਨੇਸ਼ਨਸ ਅਤੇ ਉਸ 'ਤੇ ਹੋਣ ਵਾਲੇ ਖਰਚਿਆਂ ਬਾਰੇ ਵੀ ਚਰਚਾ ਸ਼ੁਰੂ ਹੋ ਰਹੀ ਹੈ। ਇਸ ਗੱਲ 'ਤੇ ਵੀ ਚਰਚਾ ਹੋ ਰਹੀ ਹੈ ਕਿ ਭਾਰਤੀਆਂ ਲਈ ਮਾਲਦੀਵ ਨਾਲੋਂ ਕਿਹੜੀਆਂ ਥਾਵਾਂ ਬਿਹਤਰ ਹੋ ਸਕਦੀਆਂ ਹਨ, ਅਤੇ ਗੋਆ ਟ੍ਰਿਪ ਦੇ ਖਰਚ ਦੇ ਬਰਾਬਰ ਹੋ ਸਕਦੀਆਂ ਹਨ। ਆਓ ਤੁਹਾਨੂੰ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹਾਂ।

ਗੋਆ ਨਾਲੋਂ ਵੀਅਤਨਾਮ ਅਤੇ ਥਾਈਲੈਂਡ ਕਿੰਨੇ ਸਸਤੇ? Holidays ‘ਤੇ ਆਉਂਦਾ ਹੈ ਕਿੰਨਾ ਖਰਚਾ?
ਗੋਆ ਨਾਲੋਂ ਵੀਅਤਨਾਮ-ਥਾਈਲੈਂਡ ਕਿੰਨੇ ਸਸਤੇ?
Follow Us
tv9-punjabi
| Updated On: 27 Mar 2025 14:51 PM

ਮਾਲਦੀਵ ਨਾਲ ਸਬੰਧਤ ਹਾਲ ਹੀ ਦੇ ਵਿਵਾਦ ਤੋਂ ਬਾਅਦ, Sea-Beach ਵਾਲੇ ਫੌਰੇਨ ਡੇਸਟੀਨੇਸ਼ਨ ਤੇ ਵੈਕੇਸ਼ਨਸ ਕਾਫੀ ਚਰਚਾ ਵਿੱਚ ਰਹੀ ਹੈ। ਮਾਲਦੀਵ ਸਰਕਾਰ ਦੇ ਮੰਤਰੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਬਾਅਦ, EaseMyTrip ਨੇ ਉੱਥੇ ਬੁਕਿੰਗ ਵੀ ਬੰਦ ਕਰ ਦਿੱਤੀ ਹੈ। ਮਾਲਦੀਵ ਦੇ ਮੰਤਰੀਆਂ ਦੇ ਕੁਮੈਂਟਸ ਉਦੋਂ ਆਏ ਸਨ, ਜਦੋਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਲਕਸ਼ਦੀਪ ਦੇ ਸੀ-ਬੀਚ ਦੀ ਪ੍ਰਸ਼ੰਸਾ ਕੀਤੀ ਸੀ। ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟਰਾਂ ਨੇ ਉਦੋਂ ਤੋਂ ਲੋਕਾਂ ਨੂੰ ਲਕਸ਼ਦੀਪ ਨੂੰ ਸਥਾਨਕ ਛੁੱਟੀਆਂ ਦੇ ਸਥਾਨ ਵਜੋਂ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ।

ਸਮੁੰਦਰ ਅਤੇ ਇਸਦੇ ਬੀਚ ਹਮੇਸ਼ਾ ਤੋਂ ਭਾਰਤੀ ਯਾਤਰੀਆਂ ਦੇ ਪਸੰਦੀਦਾ ਰਹੇ ਹਨ। ਲਕਸ਼ਦੀਪ ਹੁਣ ਤੱਕ ਕਦੇ ਵੀ ਭਾਰਤੀਆਂ ਦੇ ਟ੍ਰੈਵਲ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਰਿਹਾ ਹੈ। ਗੋਆ ਹਮੇਸ਼ਾ ਤੋਂ ਲੋਕਾਂ ਲਈ ਪਾਪੁਲਸਰ ਡੈਸਟੀਨੇਸ਼ਨ ਰਿਹਾ ਹੈ। ਹਾਲਾਂਕਿ, ਕਈ ਲੋਕਾਂ ਲਈ, ਥਾਈਲੈਂਡ ਅਤੇ ਵੀਅਤਨਾਮ ਇੱਕ ਪਸੰਦੀਦਾ ਆਪਸ਼ਨ ਬਣ ਰਹੇ ਹਨ। ਮੁੱਖ ਕਾਰਨ ਇਹ ਹੈ ਕਿ ਇਹ ਥਾਵਾਂ ਗੋਆ ਨਾਲੋਂ ਥੋੜ੍ਹੀਆਂ ਕਿਫਾਇਤੀ ਹਨ।

3 ਸਟਾਰ ਹੋਟਲ ਦਾ ਕਿਰਾਇਆ

ਕਿਸੇ ਵੀ ਔਨਲਾਈਨ ਟ੍ਰੈਵਲ ਐਗਰੀਗੇਟਰ (OTA) ਸਾਈਟ ‘ਤੇ ਇੱਕ ਇੰਸਟੈਟ ਸਰਚ ਤੁਹਾਨੂੰ ਇੱਕੋ ਵਰਗ੍ਹ ਕਹਾਣੀ ਬਿਆਨ ਕਰੇਗੀ। ਗੋਆ ਵਿੱਚ ਇੱਕ ਹਾਈ ਕੈਟੇਗਿਰੀ ਦੇ 3-ਸਟਾਰ ਹੋਟਲ ਦਾ ਕਿਰਾਇਆ ਆਸਾਨੀ ਨਾਲ 4,000-6,000 ਰੁਪਏ ਇੱਕ ਰਾਤ ਦਾ ਹੋਵੇਗਾ। ਇਹ ਪ੍ਰਾਪਟੀਜ ਸਮੁੰਦਰ ਦੇ ਕੰਡਿਆਂ ਨੇੜੇ ਹਨ, ਪਰ ਸਮੁੰਦਰੀ ਦੇ ਸਾਹਮਣੇ ਨਹੀਂ ਹਨ। ਇਸ ਦੇ ਮੁਕਾਬਲੇ, ਫੁਕੇਟ ਜਾਂ ਪਟਾਇਆ (ਥਾਈਲੈਂਡ) ਵਿੱਚ ਸਮਾਨ ਪ੍ਰਾਪਟੀਜ਼ ਅੱਧੀ ਕੀਮਤ ‘ਤੇ ਬੁੱਕ ਕੀਤੀਆਂ ਜਾ ਸਕਦੀਆਂ ਹਨ। ਦਰਅਸਲ, ਪਟਾਇਆ ਵਿੱਚ ਬੀਚਫ੍ਰੰਟ ਏਅਰਬੀਐਨਬੀ ਸਿਰਫ਼ 5,000 ਰੁਪਏ ਵਿੱਚ ਮਿਲ ਸਕਦਾ ਹੈ। ਵੀਅਤਨਾਮ ਦੇ ਤੱਟਵਰਤੀ ਸ਼ਹਿਰ ਦਾ ਨਾਂਗ ਵਿੱਚ, ਸੀ ਫੇਸਿੰਗ ਕਰਕੇ ਹੋਟਲ ਹੋਰ ਵੀ ਸਸਤੇ ਹਨ, ਜੋ ਕਿ ਪ੍ਰਤੀ ਰਾਤ 3,500 ਰੁਪਏ ਤੋਂ ਸ਼ੁਰੂ ਹੁੰਦੇ ਹਨ। ਗੋਆ ਵਿੱਚ ਸੀ-ਫੇਸਿੰਗ ਹੋਟਲਾਂ ਦੀ ਕੀਮਤ ਪ੍ਰਤੀ ਰਾਤ 10,000 ਰੁਪਏ ਤੋਂ ਵੱਧ ਹੈ।

Travel: ਬੈਸਟ ਹਨੀਮੂਨ ਡੈਸਟੀਨੇਸ਼ਨ ਹਨ ਭਾਰਤ ਦੇ ਇਹ ਸਥਾਨ, ਜ਼ਿੰਦਗੀ ਭਰ ਯਾਦ ਆਉਣਗੀਆਂ ਖੱਟੀਆਂ-ਮਿੱਠੀਆਂ ਯਾਦਾਂ

5 ਸਟਾਰ ਹੋਟਲ ਦਾ ਕਿਰਾਇਆ

ਗੋਆ ਵਿੱਚ ਹੋਟਲ ਦਾ ਕਿਰਾਇਆ ਸਭ ਤੋਂ ਵੱਧ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਪਿਛਲੇ 2-3 ਸਾਲਾਂ ਵਿੱਚ ਸ਼ਹਿਰ ਵਿੱਚ ਹੋਟਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਤਾਜ ਅਗੁਆੜਾ ਗੋਆ ਦਾ ਇੱਕ ਰਾਤ ਦਾ ਕਿਰਾਇਆ 2021 ਵਿੱਚ ਲਗਭਗ 14,000 ਰੁਪਏ ਸੀ, ਜੋ ਹੁਣ ਵਧ ਕੇ 35,000 ਰੁਪਏ ਤੋਂ ਵੱਧ ਹੋ ਗਿਆ ਹੈ। ਦਸੰਬਰ 2023 ਵਿੱਚ ਮਿੰਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਗੋਆ ਦੇ ਸੈਰ-ਸਪਾਟਾ ਅਤੇ ਆਈਟੀ ਮੰਤਰੀ ਰੋਹਨ ਖੌਂਟੇ ਨੇ ਕਿਹਾ ਕਿ ਮਾਰਚ ਤੋਂ ਹੁਣ ਤੱਕ ਲਗਭਗ 10 ਮਿਲੀਅਨ ਸੈਲਾਨੀ ਗੋਆ ਆਏ ਹਨ, ਜੋ ਪ੍ਰੀ ਕੋਵਿਡ ਲੇਵਲ ਨੂੰ ਪਾਰ ਕਰ ਗਿਆ ਹੈ। ਸੈਲਾਨੀਆਂ ਦੀ ਆਮਦ ਵਿੱਚ ਵਾਧੇ ਦੇ ਮੱਦੇਨਜ਼ਰ, ਭੋਜਨ ਅਤੇ ਬਾਈਕ/ਕਾਰ ਦਾ ਰੈਂਟ ਵੀ ਵੱਧ ਗਿਆ ਹੈ।

Photo: Kusum Chopra

ਵੀਅਤਨਾਮ ਅਤੇ ਹਨੋਈ ਵਿੱਚ ਰੈਂਟ

ਮੁੰਬਈ ਦੇ ਵਿਰਾਜ ਮਹਿਤਾ, ਜੋ ਆਪਣੇ ਕੰਮ ਲਈ ਨਿਯਮਿਤ ਤੌਰ ‘ਤੇ ਵੀਅਤਨਾਮ ਅਤੇ ਥਾਈਲੈਂਡ ਦੋਵਾਂ ਦੀ ਯਾਤਰਾ ਕਰਦੇ ਹਨ, ਨੇ ਮੀਡੀਆ ਰਿਪੋਰਟ ਵਿੱਚ ਦੱਸਿਆ ਕਿ ਕੋਈ ਵੀ ਇਨ੍ਹਾਂ ਦੇਸ਼ਾਂ ਵਿੱਚ ਰਹਿਣ-ਸਹਿਣ ਦਾ ਖਰਚਾ ਆਸਾਨੀ ਨਾਲ ਬਰਦਾਸ਼ਤ ਕਰ ਸਕਦਾ ਹੈ। ਗੋਆ ਵਿੱਚ ਇੱਕ ਲਗਜ਼ਰੀ 5-ਸਟਾਰ ਹੋਟਲ ਪ੍ਰਤੀ ਰਾਤ 35,000-75,000 ਰੁਪਏ ਵਿੱਚ ਉਪਲਬਧ ਹੈ। ਤੁਸੀਂ ਹਨੋਈ (ਵੀਅਤਨਾਮ) ਵਿੱਚ ਅਜਿਹਾ ਹੀ ਹੋਟਲ ਤੁਸੀਂ 6,000 ਰੁਪਏ ਪ੍ਰਤੀ ਨਾਈਟ ਵਿੱਚ ਇੱਕ ਬੁੱਕ ਕਰ ਸਕਦੇ ਹੋ। ਮਹਿਤਾ ਦਾ ਕਹਿਣਾ ਹੈ ਕਿ ਗੋਆ ਵਿੱਚ ਹੋਟਲ ਬਹੁਤ ਮਹਿੰਗੇ ਹਨ ਅਤੇ ਭਾਰਤੀ ਯਾਤਰੀਆਂ ਲਈ ਕੀਮਤਾਂ ਬਹੁਤ ਜ਼ਿਆਦਾ ਹਨ। ਵੀਅਤਨਾਮ ਵੀਜ਼ਾ ਸਰਕਾਰ ਦੀ ਵੈੱਬਸਾਈਟ ‘ਤੇ ਈ-ਵੀਜ਼ਾ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਅਤੇ ਅਰਜ਼ੀ ‘ਤੇ 10 ਦਿਨਾਂ ਦੇ ਅੰਦਰ ਪ੍ਰੌਸੈਸ ਹੋ ਜਾਂਦਾ ਹੈ।

ਫਲਾਈਟ ਦੀ ਕਾਸਟ

ਹੋਟਲ ਦੇ ਕਮਰੇ ਦੇ ਕਿਰਾਏ ਤੋਂ ਇਲਾਵਾ, ਜ਼ਿਆਦਾਤਰ ਟ੍ਰੈਵਲ ਬਜਟ ਵਿੱਚ ਫਲਾਈਟ ਦਾ ਵੱਡਾ ਖਰਚਾ ਵੀ ਹੁੰਦਾ ਹੈ। ਇਸ ਪੱਖੋਂ, ਗੋਆ ਸਸਤਾ ਹੈ ਕਿਉਂਕਿ ਇਹ ਇੱਕ ਡੈਸਟੀਨੇਸ਼ਨ ਹੈ। ਉਦਾਹਰਣ ਵਜੋਂ, ਜਨਵਰੀ ਦੇ ਆਖਰੀ ਹਫ਼ਤੇ ਦਿੱਲੀ ਤੋਂ ਗੋਆ ਤੱਕ ਦਾ ਇੱਕ ਰਾਊਂਡ ਟ੍ਰਿਪ ਪ੍ਰਤੀ ਵਿਅਕਤੀ ਲਗਭਗ 13,000 ਰੁਪਏ ਹੈ। ਇਸ ਦੇ ਮੁਕਾਬਲੇ, ਤੁਹਾਨੂੰ ਉਸੇ ਦੌਰਾਨ ਵੀਅਤਨਾਮ ਲਈ ਲਗਭਗ 21,000 ਰੁਪਏ ਖਰਚ ਕਰਨੇ ਪੈਣਗੇ, ਜੋ ਕਿ ਲਗਭਗ 50 ਪ੍ਰਤੀਸ਼ਤ ਵੱਧ ਹੈ। ਥਾਈਲੈਂਡ ਜ਼ਿਆਦਾ ਮਹਿੰਗਾ ਹੈ ਕਿਉਂਕਿ ਇੱਕ ਰਾਊਂਡ ਟ੍ਰਿਪ ਦਾ ਖਰਚਾ ਲਗਭਗ 28,000 ਰੁਪਏ ਆਵੇਗਾ। ਯਾਦ ਰੱਖੋ, ਇਹ ਕੀਮਤਾਂ ਦਿੱਲੀ ਤੋਂ ਸਿੱਧੀਆਂ ਉਡਾਣਾਂ ਲਈ ਹਨ ਅਤੇ ਜੇਕਰ ਕੋਈ ਇੰਟਰਨੈਸ਼ਨਲ ਡੈਸਟੀਨੇਸ਼ਨ ਲਈ ਕਨੈਕਟਿੰਗ ਫਲਾਈਟ ਲੈਣਾ ਚਾਹੁੰਦਾ ਹੈ, ਤਾਂ ਲਾਗਤ ਘੱਟ ਹੋ ਸਕਦੀ ਹੈ।

ਮੀਡੀਆ ਰਿਪੋਰਟ ਵਿੱਚ, ਮਹਿਤਾ ਦੱਸਦੇ ਹਨ ਕਿ ਹਵਾਈ ਕਿਰਾਏ ਵਿੱਚ ਇਹ ਅੰਤਰ ਘੱਟ ਹੋ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਵੀਅਤਨਾਮ ਨਾਲ ਡਾਇਰੈਕਟਰ ਕੂਨੇਕਟੀਵਿਟੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਅਹਿਮਦਾਬਾਦ ਵਰਗੇ ਕੁਝ ਟੀਅਰ-2 ਸ਼ਹਿਰਾਂ ਤੋਂ ਵੀ ਉਡਾਣਾਂ ਅਵੈਲੇਬਲ ਹਨ। ਕਿਸੇ ਵੀ ਹਾਲਤ ਵਿੱਚ, ਗੋਆ ਪਹੁੰਚਣਾ ਹਮੇਸ਼ਾ ਸਸਤਾ ਰਹੇਗਾ ਕਿਉਂਕਿ ਕਈ ਆਪਸ਼ਨ ਹਨ। ਦੇਸ਼ ਦੇ ਸਾਰੇ ਹਿੱਸਿਆਂ ਤੋਂ ਟ੍ਰੇਨਾਂ ਉਪਲਬਧ ਹਨ, ਜੋ ਕਿ ਹਵਾਈ ਕਿਰਾਏ ਦੇ ਲਗਭਗ ਅੱਧੇ ਰੇਟ ‘ਤੇ ਹਨ। ਬੇਸ਼ੱਕ, ਸਸਤੇ ਕਿਰਾਏ ਲੰਬੇ ਸਫਰ ਦੇ ਸਮੇਂ ਦੀ ਕੀਮਤ ‘ਤੇ ਆਉਂਦਾ ਹੈ, ਖਾਸ ਕਰਕੇ ਉੱਤਰੀ ਭਾਰਤ ਦੇ ਸ਼ਹਿਰਾਂ ਤੋਂ ਜਿੱਥੇ ਇੱਕ ਪਾਸੇ ਦੀ ਯਾਤਰਾ ਵਿੱਚ 48 ਘੰਟੇ ਲੱਗ ਸਕਦੇ ਹਨ। ਹੈਦਰਾਬਾਦ, ਮੁੰਬਈ, ਪੁਣੇ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰਾਂ ਤੋਂ ਰਾਤ ਭਰ ਬੱਸਂ ਚੱਲਦੀਆਂ ਹਨ।

ਫੂਡ ਕਾਸਟ ਵਿੱਚ ਅੰਤਰ

ਵੀਅਤਨਾਮ ਜਾਂ ਥਾਈਲੈਂਡ ਲਈ ਉਡਾਣਾਂ ਲਈ ਵਾਧੂ ਖਰਚੇ ਸਟੇਅ ਅਤੇ ਫੂਡ ਤੋਂ ਵਸੂਲੇ ਜਾ ਸਕਦੇ ਹਨ। ਮਹਿਤਾ ਦੱਸਦੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਖਾਣਾ ਬਹੁਤ ਸਸਤਾ ਹੈ। ਗੋਆ ਵਿੱਚ ਸਟ੍ਰੀਟ ਫੂਡ ਦਾ ਕੋਈ ਟ੍ਰੈਡੀਸ਼ਨ ਨਹੀਂ ਹੈ, ਇਸ ਲਈ ਫੂਡ ਆਪਸ਼ਨ ਕਾਫੀ ਬਹੁਤ ਸੀਮਤ ਹਨ; ਵੀਅਤਨਾਮ ਅਤੇ ਥਾਈਲੈਂਡ ਵਿੱਚ ਅਜਿਹਾ ਨਹੀਂ ਹੈ, ਜੋ ਹਰ ਬਜਟ ਲਈ ਭੋਜਨ ਵਿਕਲਪ ਪੇਸ਼ ਕਰਦੇ ਹਨ। ਗੋਆ ਵਿੱਚ ਦੋ-ਵਾਰ ਬੈਠ ਕੇ ਖਾਣੇ ਦੀ ਕੀਮਤ ਲਗਭਗ 1,500 ਰੁਪਏ ਪ੍ਰਤੀ ਦਿਨ ਹੋ ਸਕਦੀ ਹੈ। ਗੋਆ ਵਿੱਚ ਫੂਡ ਬਜਟ ਘਟਾਉਣ ਦੀ ਬਹੁਤ ਘੱਟ ਗੁੰਜਾਇਸ਼ ਹੈ। ਇਸਦੇ ਉਲਟ, ਵੀਅਤਨਾਮ ਅਤੇ ਥਾਈਲੈਂਡ ਬਹੁਤ ਹੀ ਸਸਤੇ ਸਟ੍ਰੀਟ ਫੂਡ ਆਪਸ਼ਨ ਪੇਸ਼ ਦਿੰਦੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ, ਕੋਈ ਵੀ ਵਿਅਕਤੀ ਸਟ੍ਰੀਟ ਫੂਡ ਅਤੇ ਰੈਸਟੋਰੈਂਟ ਫੂਡ ਚੁਣ ਕੇ 1,000 ਰੁਪਏ ਤੋਂ ਘੱਟ ਵਿੱਚ ਤਿੰਨ ਵਾਰ ਖਾਣਾ ਖਾ ਸਕਦਾ ਹੈ। ਹੋਟਲ ਅਤੇ ਖਾਣੇ ਦੀ ਲਾਗਤ ਵਿੱਚ ਅੰਤਰ ਨੂੰ ਜੋੜ ਕੇ 50-100 ਪ੍ਰਤੀਸ਼ਤ ਵਾਧੂ ਵਸੂਲਿਆ ਜਾਂਦਾ ਹੈ। ਤੁਸੀਂ ਇਨ੍ਹਾਂ ਥਾਵਾਂ ਲਈ ਉਡਾਣਾਂ ‘ਤੇ ਜਿੰਨਾ ਖਰਚ ਕਰ ਰਹੇ ਹੋ, ਉਸ ਨੂੰ ਫੂਡ ਤੋਂ ਪੂਰਾ ਕਰ ਸਕਦੇ ਹੋ।

vietnam

ਲੋਕਲ ਟ੍ਰਾਂਸਪੋਰਟੇਸ਼ਨ

ਦੋਵਾਂ ਆਪਸ਼ਨ ਵਿੱਚ ਦੂਜਾ ਵੱਡਾ ਅੰਤਰ ਟ੍ਰਾਂਸਪੋਰਟੇਸ਼ਨ ਹੈ – ਗੋਆ ਇੱਕ ਛੋਟਾ ਰਾਜ ਹੈ, ਜਦੋਂ ਕਿ ਬਾਕੀ ਦੋ ਦੇਸ਼ ਹਨ ਅਤੇ ਇੰਟਰ ਸਿਟੀ ਟ੍ਰੈਵਲ ਸ਼ਾਮਲ ਹਨ। ਬਾਅਦ ਵਿੱਚ, ਤੁਹਾਨੂੰ ਕੁਝ ਮਾਮਲਿਆਂ ਵਿੱਚ ਜਿਵੇਂ ਕਿ ਬੈਂਕਾਕ ਤੋਂ ਕਰਾਬੀ ਜਾਂ ਫੂਕੇਤ ਲਈ ਵੀ ਉਡਾਣਾਂ ਲੈਣੀਆਂ ਪੈ ਸਕਦੀਆਂ ਹਨ। ਇਸੇ ਤਰ੍ਹਾਂ, ਵੀਅਤਨਾਮ ਵਿੱਚ, ਹਨੋਈ ਤੋਂ ਦਾ ਨਾਂਗ ਤੱਕ, ਜੋ ਤੁਹਾਡੇ ਕੁੱਲ ਬਜਟ ਨੂੰ 7,000-10,000 ਰੁਪਏ ਤੱਕ ਵਧਾ ਸਕਦਾ ਹੈ। ਦੋਵਾਂ ਦੇਸ਼ਾਂ ਵਿੱਚ ਬੱਸ ਜਾਂ ਰਾਤ ਭਰ ਚੱਲਣ ਵਾਲੀ ਟ੍ਰੇਨ ਇੱਕ ਸਸਤਾ ਵਿਕਲਪ ਹੈ, ਪਰ ਇਸ ਵਿੱਚ 14-20 ਘੰਟੇ ਲੱਗਦੇ ਹਨ ਅਤੇ ਇਹ ਇੱਕ ਹਫ਼ਤੇ ਦੀਆਂ ਛੁੱਟੀਆਂ ਵਾਲੇ ਲੋਕਾਂ ਨੂੰ ਸੂਟ ਨਹੀਂ ਕਰੇਗਾ। ਦੋਵਾਂ ਦੇਸ਼ਾਂ ਦੇ ਸ਼ਹਿਰਾਂ ਵਿੱਚ ਲੋਕਲ ਕਮਿਊਟ ਸਸਤਾ ਹੈ। ਗੋਆ ਵਾਂਗ, ਤੁਸੀਂ 500-1,800 ਰੁਪਏ ਪ੍ਰਤੀ ਦਿਨ ਵਿੱਚ ਬਾਈਕ ਜਾਂ ਕਾਰ ਕਿਰਾਏ ‘ਤੇ ਲੈ ਸਕਦੇ ਹੋ। ਦਰਅਸਲ, ਥਾਈਲੈਂਡ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸਸਤੇ ਲੋਕਲ ਟ੍ਰਾਂਸਪੋਟੇਸ਼ਨ ਦੇ ਆਪਸ਼ਨ ਹਨ ਜਿਨ੍ਹਾਂ ਦੀ ਕੀਮਤ ਲਗਭਗ ₹50-200 ਪ੍ਰਤੀ ਦਿਨ ਹੈ। ਦੂਜੇ ਪਾਸੇ, ਗੋਆ ਵਿੱਚ, ਸ਼ਹਿਰ ਵਿੱਚ ਘੁੰਮਣ-ਫਿਰਨ ਦਾ ਇੱਕੋ ਇੱਕ ਵਿਕਲਪ ਕੈਬ ਜਾਂ ਰੈਂਟਲ ਵ੍ਹੀਕਲ ਹਨ।

ਗੋਆ ‘ਚ ਕਿੰਨਾ ਖਰਚਾ?

ਦਿੱਲੀ ਤੋਂ ਗੋਆ ਰਿਟਰਨ ਫਲਾਈਟ ਦੀ ਕੀਮਤ 26,500 ਰੁਪਏ ਹੈ। ਬੀਚ ਦੇ ਨੇੜੇ ਇੱਕ 3 ਸਟਾਰ ਹੋਟਲ ਦਾ ਕਿਰਾਇਆ ਪ੍ਰਤੀ ਨਾਈਟ 5 ਹਜ਼ਾਰ ਰੁਪਏ ਹੈ। ਡ੍ਰਿੰਕ ਤੋਂ ਬਿਨਾਂ ਦੋ ਵਾਰ ਦੇ ਖਾਣੇ ਦੀ ਕੀਮਤ 3000 ਰੁਪਏ ਪ੍ਰਤੀ ਦਿਨ ਹੈ। ਸੈਲਫ ਡ੍ਰਿਵਨ ਬਾਈਕ ਦਾ ਕਿਰਾਇਆ 300 ਰੁਪਏ ਪ੍ਰਤੀ ਦਿਨ ਹੈ ਅਤੇ ਕਾਰ ਦਾ ਰੈਂਟ 1400 ਰੁਪਏ ਪ੍ਰਤੀ ਦਿਨ ਹੈ। ਵਾਟਰ ਸਪੋਰਟਸ 5000 ਰੁਪਏ ਵਿੱਚ ਉਪਲਬਧ ਹੋਣਗੇ। ਅੰਦਾਜ਼ੇ ਅਨੁਸਾਰ, ਗੋਆ ਦੀ 8 ਦਿਨਾਂ ਦੀ ਯਾਤਰਾ ‘ਤੇ 1.08 ਲੱਖ ਰੁਪਏ ਖਰਚ ਆ ਸਕਦੇ ਹਨ।

ਦਿੱਲੀ ਤੋਂ ਵੀਅਤਨਾਮ ਜਾਣ ਦਾ ਖਰਚ

ਦਿੱਲੀ ਤੋਂ ਵੀਅਤਨਾਮ ਰਿਟਰਨ ਫਲਾਈਟ ਦਾ ਕਿਰਾਇਆ ਲਗਭਗ 42 ਹਜ਼ਾਰ ਰੁਪਏ ਹੈ। ਦਾ ਨਾਂਗ ਅਤੇ ਹਨੋਈ ਵਿੱਚ ਇੱਕ ਰਾਤ ਲਈ ਇੱਕ ਹੋਟਲ ਦੇ ਕਮਰੇ ਦਾ ਕਿਰਾਇਆ 1800 ਰੁਪਏ ਤੋਂ 2500 ਰੁਪਏ ਦੇ ਵਿਚਕਾਰ ਹੈ। ਇੱਥੇ ਤੁਸੀਂ 2000 ਰੁਪਏ ਵਿੱਚ ਪੂਰੇ ਦਿਨ ਖਾ-ਪੀ ਸਕਦੇ ਹੋ। ਬਾਈਕ ਅਤੇ ਕਾਰ ਦਾ ਕਿਰਾਇਆ 500 ਅਤੇ 1800 ਰੁਪਏ ਪ੍ਰਤੀ ਦਿਨ ਹੈ। ਇੰਟਰਸਿਟੀ ਫਲਾਈਟ ਜਾਂ ਟ੍ਰੇਨ ਦੀ ਕੀਮਤ 10 ਹਜ਼ਾਰ ਰੁਪਏ ਅਤੇ ਵੀਜ਼ਾ ਦੀ ਕੀਮਤ 9 ਹਜ਼ਾਰ ਰੁਪਏ ਹੋਵੇਗੀ। ਟੂਰਿਸਟ ਸਪਾਟ ਵਿੱਚ ਐਂਟਰੀ ਫੀਸ 10 ਹਜ਼ਾਰ ਰੁਪਏ ਹੋਵੇਗੀ। ਇਸਦਾ ਮਤਲਬ ਹੈ ਕਿ ਤੁਸੀਂ 8 ਦਿਨਾਂ ਦੇ ਟ੍ਰਿਪ ਵਿੱਚ 1.09 ਲੱਖ ਰੁਪਏ ਦਾ ਖਰਚ ਆਵੇਗਾ।

ਗੁਜਰਾਤ CID ਦੀ ਰਾਡਾਰ 'ਤੇ ਜਲੰਧਰ ਦੇ ਦੋ ਮਸ਼ਹੂਰ ਟਰੈਵਲ ਏਜੰਟ, ਡੰਕੀ ਰਾਹੀਂ ਅਮਰੀਕਾ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ

ਥਾਈਲੈਂਡ ਦੀ 8 ਦਿਨਾਂ ਦੇ ਟ੍ਰਿਪ ਦਾ ਖਰਚ

ਥਾਈਲੈਂਡ ਲਈ ਫਲਾਈਟ ਦਾ ਖਰਚ 55 ਹਜ਼ਾਰ ਰੁਪਏ ਹੈ। ਫੁਕੇਟ ਅਤੇ ਪਟਾਇਆ ਵਿੱਚ ਹੋਟਲ ਦੇ ਕਮਰੇ ਦਾ ਕਿਰਾਇਆ ਪ੍ਰਤੀ ਨਾਈਟ 3000 ਰੁਪਏ ਹੈ। 2000 ਰੁਪਏ ਵਿੱਚ ਤੁਸੀਂ ਦਿਨ ਵਿੱਚ ਤਿੰਨ ਵਾਰ ਖਾਣਾ ਖਾ ਸਕਦੇ ਹੋ। ਇੰਟਰਸਿਟੀ ਫਲਾਈਟ ਅਤੇ ਬੱਸ ਦਾ ਕਿਰਾਇਆ 18 ਹਜ਼ਾਰ ਰੁਪਏ ਹੈ। ਤੁਹਾਨੂੰ ਐਕਟਿਵਿਟੀ ਟੂਰ ‘ਤੇ 10 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ। ਜਦੋਂ ਕਿ ਵੀਜ਼ਾ ਦੀ ਕੋਈ ਕੀਮਤ ਨਹੀਂ ਹੈ। ਇਸਦਾ ਮਤਲਬ ਹੈ ਕਿ 8 ਦਿਨਾਂ ਦੇ ਟ੍ਰਿਪ ‘ਤੇ 1.25 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ।

WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'...
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ...
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ ਦੱਸੀਆਂ ਇਹ ਮਹੱਤਵਪੂਰਨ ਗੱਲਾਂ
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ  ਦੱਸੀਆਂ ਇਹ ਮਹੱਤਵਪੂਰਨ ਗੱਲਾਂ...
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ...
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ...
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ...
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ...
WITT 2025: ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ
WITT 2025:  ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ...
WITT2025: Anil Agarwal Interview: ਭਾਰਤ ਦੀ ਖਣਿਜ ਸੰਪਤੀ ਅਤੇ ਤੇਲ, ਗੈਸ, ਸੋਨੇ ਦੇ ਭੰਡਾਰ
WITT2025: Anil Agarwal Interview: ਭਾਰਤ ਦੀ ਖਣਿਜ ਸੰਪਤੀ ਅਤੇ ਤੇਲ, ਗੈਸ, ਸੋਨੇ ਦੇ ਭੰਡਾਰ...