ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਟਿਆਲਾ ‘ਚ ਵਿਦਿਆਰਥਣ ਨੂੰ ਸਕੂਲ ਲਿਜਾਣ ਵਾਲੇ ਆਟੋ ਚਾਲਕ ਦੀ ਹਵਾਨਿਅਤ, 12 ਸਾਲਾਂ ਬੱਚੀ ਨਾਲ ਰੇਪ

ਪੀੜਿਤਾਂ ਦੀ ਮਾਂ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਧੀ ਰੋਜ਼ਾਨਾ ਮੁਲਜ਼ਮ ਸ਼ੁਭਮ ਕਨੌਜੀਆ ਦੇ ਆਟੋ ਵਿੱਚ ਸਕੂਲ ਜਾਂਦੀ ਸੀ। 7 ਅਗਸਤ, 2024 ਨੂੰ, ਮੁਲਜ਼ਮ ਲੜਕੀ ਨੂੰ ਇੱਕ ਆਟੋ ਵਿੱਚ ਪਟਿਆਲਾ ਦੇ ਖਾਲਸਾ ਨਗਰ ਨੇੜੇ ਇੱਕ ਸੁੰਨਸਾਨ ਪਲਾਟ ਵਿੱਚ ਲੈ ਗਿਆ। ਜਿੱਥੇ ਮੁਲਜ਼ਮ ਨੇ ਲੜਕੀ ਨਾਲ ਬਲਾਤਕਾਰ ਕੀਤਾ।

ਪਟਿਆਲਾ ‘ਚ ਵਿਦਿਆਰਥਣ ਨੂੰ ਸਕੂਲ ਲਿਜਾਣ ਵਾਲੇ ਆਟੋ ਚਾਲਕ ਦੀ ਹਵਾਨਿਅਤ, 12 ਸਾਲਾਂ ਬੱਚੀ ਨਾਲ ਰੇਪ
ਸੰਕੇਤਕ ਤਸਵੀਰ
Follow Us
tv9-punjabi
| Updated On: 01 Apr 2025 00:03 AM

Patiala Rape Case: ਪਟਿਆਲਾ ਵਿੱਚ ਇੱਕ 12 ਸਾਲ ਦੀ ਬੱਚੀ ਨਾਲ ਸਕੂਲ ਲੈ ਜਾ ਰਹੇ ਆਟੋ ਚਾਲਕ ਨੇ ਬਲਾਤਕਾਰ ਕੀਤਾ, ਜਿਸ ਕਾਰਨ ਬੱਚੀ ਗਰਭਵਤੀ ਹੋ ਗਈ। ਲੜਕੀ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਬਖਸ਼ੀਵਾਲਾ ਥਾਣਾ ਪੁਲਿਸ ਨੇ ਮੁਲਜ਼ਮ ਆਟੋ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮ ਦੀ ਪਛਾਣ 25 ਸਾਲਾ ਸ਼ੁਭਮ ਕਨੌਜੀਆ ਵਜੋਂ ਹੋਈ ਹੈ, ਜੋ ਕਿ ਬਾਬੂ ਸਿੰਘ ਕਲੋਨੀ, ਪਟਿਆਲਾ ਦਾ ਰਹਿਣ ਵਾਲਾ ਹੈ, ਜੋ ਕਿ ਵਿਆਹਿਆ ਹੋਇਆ ਹੈ। ਪੁਲਿਸ ਅਨੁਸਾਰ, ਲੜਕੀ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ।

ਬਖਸ਼ੀਵਾਲਾ ਪੁਲਿਸ ਸਟੇਸ਼ਨ ਦੇ ਅਨੁਸਾਰ, 12 ਸਾਲਾ ਪੀੜਤ ਲੜਕੀ 5ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੀ ਮਾਂ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਧੀ ਰੋਜ਼ਾਨਾ ਮੁਲਜ਼ਮ ਸ਼ੁਭਮ ਕਨੌਜੀਆ ਦੇ ਆਟੋ ਵਿੱਚ ਸਕੂਲ ਜਾਂਦੀ ਸੀ। 7 ਅਗਸਤ, 2024 ਨੂੰ, ਮੁਲਜ਼ਮ ਲੜਕੀ ਨੂੰ ਇੱਕ ਆਟੋ ਵਿੱਚ ਪਟਿਆਲਾ ਦੇ ਖਾਲਸਾ ਨਗਰ ਨੇੜੇ ਇੱਕ ਸੁੰਨਸਾਨ ਪਲਾਟ ਵਿੱਚ ਲੈ ਗਿਆ। ਜਿੱਥੇ ਮੁਲਜ਼ਮ ਨੇ ਲੜਕੀ ਨਾਲ ਬਲਾਤਕਾਰ ਕੀਤਾ।

ਪੁਲਿਸ ਅਨੁਸਾਰ ਇਸ ਤੋਂ ਬਾਅਦ ਵੀ ਮੁਲਜ਼ਮ ਨੇ ਲੜਕੀ ਨੂੰ ਧਮਕੀਆਂ ਦੇ ਕੇ ਕਈ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਕੁੜੀ ਗਰਭਵਤੀ ਹੋ ਗਈ। ਕੁੜੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।