ਦੁਬਈ ‘ਚ ਘਰ ਖਰੀਦਣਾ ਹੋਇਆ ਸਸਤਾ, ਕੋਰੋਨਾ ਤੋਂ ਬਾਅਦ ਪਹਿਲੀ ਵਾਰ ਪ੍ਰਾਪਰਟੀ ਦੀਆਂ ਕੀਮਤਾਂ ‘ਚ ਆਈ ਗਿਰਾਵਟ

Published: 

23 Apr 2026 22:35 PM IST

ਦੁਬਈ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਬਾਅਦ ਲਗਾਤਾਰ ਉਚਾਈਆਂ ਨੂੰ ਛੂਹ ਰਹੀਆਂ ਘਰਾਂ ਦੀਆਂ ਕੀਮਤਾਂ ਵਿੱਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ੀ ਨਿਵੇਸ਼ਕਾਂ ਅਤੇ ਅਮੀਰ ਪ੍ਰਵਾਸੀਆਂ ਦੀ ਪਸੰਦ ਕਾਰਨ ਦੁਬਈ ਦਾ ਪ੍ਰਾਪਰਟੀ ਬਾਜ਼ਾਰ ਦੁਨੀਆ ਦੇ ਸਭ ਤੋਂ 'ਹੌਟ' ਮਾਰਕੀਟਸ ਵਿੱਚ ਸ਼ਾਮਲ ਹੋ ਗਿਆ ਸੀ, ਪਰ ਹੁਣ ਖੇਤਰੀ ਤਣਾਅ ਦਾ ਅਸਰ ਸਾਫ਼ ਦਿਖਾਈ ਦੇਣ ਲੱਗਾ ਹੈ।

ਦੁਬਈ ਚ ਘਰ ਖਰੀਦਣਾ ਹੋਇਆ ਸਸਤਾ, ਕੋਰੋਨਾ ਤੋਂ ਬਾਅਦ ਪਹਿਲੀ ਵਾਰ ਪ੍ਰਾਪਰਟੀ ਦੀਆਂ ਕੀਮਤਾਂ ਚ ਆਈ ਗਿਰਾਵਟ

Image Source: Ai Genrated

ਦੁਬਈ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਬਾਅਦ ਲਗਾਤਾਰ ਉਚਾਈਆਂ ਨੂੰ ਛੂਹ ਰਹੀਆਂ ਘਰਾਂ ਦੀਆਂ ਕੀਮਤਾਂ ਵਿੱਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ੀ ਨਿਵੇਸ਼ਕਾਂ ਅਤੇ ਅਮੀਰ ਪ੍ਰਵਾਸੀਆਂ ਦੀ ਪਸੰਦ ਕਾਰਨ ਦੁਬਈ ਦਾ ਪ੍ਰਾਪਰਟੀ ਬਾਜ਼ਾਰ ਦੁਨੀਆ ਦੇ ਸਭ ਤੋਂ ‘ਹੌਟ’ ਮਾਰਕੀਟਸ ਵਿੱਚ ਸ਼ਾਮਲ ਹੋ ਗਿਆ ਸੀ, ਪਰ ਹੁਣ ਖੇਤਰੀ ਤਣਾਅ ਦਾ ਅਸਰ ਸਾਫ਼ ਦਿਖਾਈ ਦੇਣ ਲੱਗਾ ਹੈ।

ਪ੍ਰਾਪਰਟੀ ਕੰਸਲਟੈਂਸੀ ਕੰਪਨੀ ‘ਵੈਲਯੂਸਟ੍ਰੈਟ’ ਅਨੁਸਾਰ, ਮਾਰਚ ਮਹੀਨੇ ਵਿੱਚ ਹੋਮ ਪ੍ਰਾਈਸ ਇੰਡੈਕਸ ਵਿੱਚ ਕਰੀਬ 5.9% ਦੀ ਗਿਰਾਵਟ ਆਈ ਹੈ। ਸਾਲ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੀਮਤਾਂ ਹੇਠਾਂ ਆਈਆਂ ਹਨ, ਹਾਲਾਂਕਿ ਇਸ ਗਿਰਾਵਟ ਦੇ ਬਾਵਜੂਦ ਕੀਮਤਾਂ ਅਜੇ ਵੀ ਛੇ ਮਹੀਨੇ ਪਹਿਲਾਂ ਦੇ ਪੱਧਰ ਦੇ ਆਸ-ਪਾਸ ਬਣੀਆਂ ਹੋਈਆਂ ਹਨ।

ਕੀਮਤਾਂ ਡਿੱਗਣ ਦੇ ਮੁੱਖ ਕਾਰਨ

ਸੰਯੁਕਤ ਅਰਬ ਅਮੀਰਾਤ (UAE) ਦਾ ਹਿੱਸਾ ਦੁਬਈ, ਆਪਣੇ ਟੈਕਸ-ਫ੍ਰੀ ਮਾਹੌਲ ਕਾਰਨ ਹਮੇਸ਼ਾ ਹੀ ਵਿਦੇਸ਼ੀ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਸੇ ਕਾਰਨ 2020 ਤੋਂ ਬਾਅਦ ਇੱਥੇ ਘਰਾਂ ਦੀਆਂ ਕੀਮਤਾਂ ਵਿੱਚ 70% ਤੋਂ ਵੱਧ ਦਾ ਉਛਾਲ ਦੇਖਿਆ ਗਿਆ ਸੀ। ਪਰ ਹਾਲ ਹੀ ਵਿੱਚ ਹੋਏ ਭੂ-ਰਾਜਨੀਤਿਕ ਤਣਾਅ, ਖਾਸ ਕਰਕੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਈਰਾਨ ਦੀ ਜਵਾਬੀ ਕਾਰਵਾਈ ਨੇ ਬਾਜ਼ਾਰ ਦੀ ਰਫ਼ਤਾਰ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਕਈ ਹਫ਼ਤਿਆਂ ਤੱਕ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਖ਼ਤਰੇ ਕਾਰਨ ਨਿਵੇਸ਼ਕਾਂ ਦਾ ਭਰੋਸਾ ਕੁਝ ਡਗਮਗਾਇਆ ਹੈ।

ਵਿਕਰੀ ਅਤੇ ਸੌਦਿਆਂ ਵਿੱਚ ਵੀ ਆਈ ਕਮੀ

ਰਿਸਰਚ ਫਰਮ REIDIN ਦੇ ਅੰਕੜਿਆਂ ਮੁਤਾਬਕ, ਮਾਰਚ ਮਹੀਨੇ ਵਿੱਚ ਦੁਬਈ ਵਿੱਚ ਰਿਹਾਇਸ਼ੀ ਪ੍ਰਾਪਰਟੀ ਦੀ ਵਿਕਰੀ ਵਿੱਚ ਕਰੀਬ 20 ਫੀਸਦੀ ਦੀ ਕਮੀ ਆਈ ਹੈ, ਜੋ ਘਟ ਕੇ 37.2 ਅਰਬ ਦਿਰਹਾਮ ਰਹਿ ਗਈ ਹੈ। ਇਸ ਦੇ ਨਾਲ ਹੀ, ਹੋਣ ਵਾਲੇ ਸੌਦਿਆਂ (Deals) ਦੀ ਗਿਣਤੀ ਵੀ ਕਰੀਬ 16,000 ਤੋਂ ਘਟ ਕੇ 13,000 ਦੇ ਆਸ-ਪਾਸ ਆ ਗਈ ਹੈ।

ਭਵਿੱਖ ਦਾ ਰੁਝਾਨ ਕੀ ਰਹੇਗਾ?

ਪ੍ਰਾਪਰਟੀ ਬ੍ਰੋਕਰੇਜ ‘ਬੈਟਰਹੋਮਜ਼’ ਦੇ ਸੀ.ਈ.ਓ. ਲੂਈਸ ਹਾਰਡਿੰਗ ਦਾ ਮੰਨਣਾ ਹੈ ਕਿ ਬਾਜ਼ਾਰ ਤੁਰੰਤ ਆਪਣੇ ਪੁਰਾਣੇ ਤੇਜ਼ੀ ਵਾਲੇ ਪੱਧਰ ‘ਤੇ ਨਹੀਂ ਪਰਤੇਗਾ ਅਤੇ ਕੀਮਤਾਂ ਵਿੱਚ ਨਰਮੀ ਜਾਰੀ ਰਹਿ ਸਕਦੀ ਹੈ। ਉਨ੍ਹਾਂ ਅਨੁਸਾਰ ਆਬਾਦੀ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ, ਜਿਸਦਾ ਸਿੱਧਾ ਅਸਰ ਮੰਗ ‘ਤੇ ਪਵੇਗਾ।

ਕੁਝ ਹੋਰ ਕਾਰਨ ਵੀ ਰਹੇ ਜ਼ਿੰਮੇਵਾਰ

ਮਾਹਿਰਾਂ ਦਾ ਕਹਿਣਾ ਹੈ ਕਿ ਮਾਰਚ ਵਿੱਚ ਆਈ ਇਸ ਗਿਰਾਵਟ ਪਿੱਛੇ ਸਿਰਫ਼ ਜੰਗੀ ਤਣਾਅ ਹੀ ਨਹੀਂ, ਸਗੋਂ ਈਦ-ਉਲ-ਫਿਤਰ ਦੀਆਂ ਛੁੱਟੀਆਂ ਅਤੇ ਯੂ.ਏ.ਈ. ਵਿੱਚ ਕਈ ਸਾਲਾਂ ਬਾਅਦ ਹੋਈ ਭਾਰੀ ਬਾਰਿਸ਼ ਵੀ ਇੱਕ ਵੱਡਾ ਕਾਰਨ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਬਾਜ਼ਾਰ ਕੁਝ ਕਮਜ਼ੋਰ ਰਹਿ ਸਕਦਾ ਹੈ।

ਸੰਕਟ ਵਰਗੀ ਸਥਿਤੀ ਨਹੀਂ

ਹਾਲਾਂਕਿ, ਮਾਹਿਰ ਅਜੇ ਵੀ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੁਬਈ ਦਾ ਬਾਜ਼ਾਰ ਪੂਰੀ ਤਰ੍ਹਾਂ ਨਹੀਂ ਡਿੱਗੇਗਾ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਦੁਬਈ ਨੇ ਖ਼ੁਦ ਨੂੰ ਰਹਿਣ ਲਈ ਇੱਕ ਸਥਾਈ ਅਤੇ ਸੁਰੱਖਿਅਤ ਥਾਂ ਵਜੋਂ ਵਿਕਸਿਤ ਕੀਤਾ ਹੈ। ‘ਗੋਲਡਨ ਵੀਜ਼ਾ’ ਵਰਗੀਆਂ ਸਰਕਾਰੀ ਯੋਜਨਾਵਾਂ ਕਾਰਨ ਵਿਦੇਸ਼ੀ ਲੋਕ ਇੱਥੇ ਪੱਕੇ ਤੌਰ ‘ਤੇ ਵੱਸ ਰਹੇ ਹਨ, ਜੋ ਲੰਬੇ ਸਮੇਂ ਵਿੱਚ ਮਾਰਕੀਟ ਨੂੰ ਸਹਾਰਾ ਦੇਣਗੇ। ਕੁੱਲ ਮਿਲਾ ਕੇ, ਦੁਬਈ ਦਾ ਪ੍ਰਾਪਰਟੀ ਮਾਰਕੀਟ ਫਿਲਹਾਲ ਠੰਡਾ ਜ਼ਰੂਰ ਪਿਆ ਹੈ, ਪਰ ਇਸ ਦੇ ਪੂਰੀ ਤਰ੍ਹਾਂ ਕਮਜ਼ੋਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

Follow Us