ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Dogecoin Price Hike: ਵਰਚੁਅਲ ਵਰਲਡ ਵਿੱਚ ਤਹਿਲਕਾ, ਟਵਿੱਟਰ ਦਾ ਤਾਜ ਬਣਦੇ ਹੀ 5ਵੀਂ ਸਭ ਤੋਂ ਵੱਡੀ ਕ੍ਰਿਪਟੋਕੁਰੰਸੀ ਬਣਿਆ Dogecoin

Dogecoin ਨੇ ਦੁਨੀਆ ਦੀਆਂ ਕਈ ਪ੍ਰਮੁੱਖ ਕਰੰਸੀਆਂ ਨੂੰ ਪਿੱਛੇ ਛੱਡਦੇ ਹੋਏ ਚੋਟੀ ਦੀਆਂ 5 ਕ੍ਰਿਪਟੋਕਰੰਸੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ Dogecoin ਕਿਸ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਉਸ ਦਾ ਮਾਰਕੀਟ ਕੈਪ ਕਿੰਨਾ ਵੱਧ ਗਿਆ ਹੈ।

Follow Us
tv9-punjabi
| Published: 04 Apr 2023 17:54 PM IST
Ellon Musk ਨੇ ਟਵਿੱਟਰ (Twitter) ਦੀ ਚਿੜ੍ਹੀ ਨੂੰ ਆਜ਼ਾਦ ਕਰ ਦਿੱਤਾ ਹੈ ਅਤੇ ਆਪਣੇ ਫੇਵਰੇਟ ਡੋਗੇ ਨੂੰ ਸੋਸ਼ਲ ਮੀਡੀਆ ਸਾਈਟ ਦਾ ਤਾਜ ਬਣਾ ਦਿੱਤਾ ਹੈ। ਹੁਣ ਟਵਿੱਟਰ ਦੇ ਨਵੇਂ ਲੋਗੋ ਨੂੰ ਕ੍ਰਿਪਟੋਕੁਰੰਸੀ ਡਾਗੇ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਵਰਚੁਅਲ ਵਰਲਡ ‘ਚ ਤਹਿਲਕਾ ਮੱਚ ਗਿਆ ਹੈ। Dogecoin ਦੀ ਕੀਮਤ ‘ਚ ਭਾਰੀ ਉਛਾਲ ਦੇਖਣ ਨੂੰ ਮਿਲ ਚੁੱਕਾ ਹੈ। ਕੁਝ ਹੀ ਸਮੇਂ ਵਿੱਚ, Dogecoin ਨੇ ਦੁਨੀਆ ਦੀਆਂ ਕਈ ਪ੍ਰਮੁੱਖ ਕਰੰਸੀਾਂ ਨੂੰ ਪਿੱਛੇ ਛੱਡਦੇ ਹੋਏ, ਚੋਟੀ ਦੀਆਂ 5 ਕ੍ਰਿਪਟੋਕਰੰਸੀਆਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਆਓ ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ Dogecoin ਕਿਸ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ ਅਤੇ ਇਸ ਦਾ ਮਾਰਕੀਟ ਕੈਪ ਕਿੰਨਾ ਵਧਿਆ ਹੈ।

ਐਲੋਨ ਮਸਕ ਦਾ ਪਸੰਦੀਦਾ Doge

ਐਲੋਨ ਮਸਕ ਦਾ ਡੋਗੇ ਪ੍ਰੇਮ ਕਿਸੇ ਤੋਂ ਲੁਕਿਆ ਨਹੀਂ ਹੈ। ਅਕਸਰ ਐਲੋਨ ਮਸਕ ਇਸ ਮੇਮਕੋਇਨ ਬਾਰੇ ਟਵੀਟ ਕਰਦੇ ਰਹੇ ਹਨ। ਜਿਸ ਦਾ ਡੋਗੇ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਕੋਈ ਨਹੀਂ ਜਾਣਦਾ ਸੀ ਕਿ ਇਹ ਪਿਆਰ ਇਸ ਪੱਧਰ ਤੱਕ ਪਹੁੰਚ ਜਾਵੇਗਾ। ਅੱਜ, ਉਹੀ Dogecoin ਵਰਚੁਅਲ ਮੁਦਰਾ ਦੀ ਦੁਨੀਆ ਵਿੱਚ ਛਾ ਗਿਆ ਹੈ। ਜਿਨ੍ਹਾਂ ਨਿਵੇਸ਼ਕਾਂ ਕੋਲ ਡੋਗੇਕੋਇਨ ਸੀ ਅੱਜ ਉਨ੍ਹਾਂ ਦੀ ਚਾਂਦੀ ਹੋ ਗਈ ਹੈ। ਇੱਥੋਂ ਤੱਕ ਕਿ ਐਲੋਨ ਮਸਕ ਦਾ ਵੀ ਡੋਗੇ ਵਿੱਚ ਬਹੁਤ ਮੋਟਾ ਨਿਵੇਸ਼ ਹੈ। ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ।

ਦੁਨੀਆ ਦੀ 5ਵੀਂ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਣਿਆ Doge

ਐਲੋਨ ਮਸਕ ਦੇ ਫੈਸਲੇ ਨੇ ਡੋਗੇ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ। Dogecoin ਦੀ ਕੀਮਤ ‘ਚ 30 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਕਾਰਨ ਇਹ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਣ ਗਈ ਹੈ। Dogecoin ਤੋਂ ਪਹਿਲਾਂ, Binance Coin, XRP, Ethereum ਅਤੇ Bitcoin ਹੈ। ਬਿਟਕੁਆਇਨ ਦੀ ਕੀਮਤ 28 ਹਜ਼ਾਰ ਡਾਲਰ ਤੋਂ ਵੱਧ ‘ਤੇ ਵਪਾਰ ਕਰ ਰਹੀ ਹੈ। ਜਦਕਿ Ethereum ਦੀ ਕੀਮਤ 1850 ਡਾਲਰ ਤੋਂ ਵੱਧ ਹੈ। XRP 0.49 ਡਾਲਰ ਅਤੇ Binance Coin 311 ਡਾਲਰ ‘ਤੇ ਵਪਾਰ ਕਰ ਰਿਹਾ ਹੈ।

37 ਪ੍ਰਤੀਸ਼ਤ ਤੱਕ ਦੀ ਤੇਜੀ

ਵਰਤਮਾਨ ਵਿੱਚ, Dogecoin ਦੀ ਕੀਮਤ 28.29 ਪ੍ਰਤੀਸ਼ਤ ਦੀ ਸਪੀਡ ਨਾਲ 0.09995352 ਡਾਲਰ ਤੇ ਭਾਵੇਂ ਹੀ ਹੋਵੇ, ਪਰ 24 ਘੰਟੇ ਦੇ ਪਹਿਲਾਂ ਦੇ ਹੇਠਲੇ ਪੱਧਰ ਤੋਂ, Dogecoin ਵਿੱਚ 37 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਚੁੱਕਿਆ ਹੈ। ਅੱਜ Dogecoin $0.10464369 ਤੱਕ ਵੀ ਪਹੁੰਚਿਆ। ਇਸ ਸਾਲ, Dogecoin ਨੇ ਨਿਵੇਸ਼ਕਾਂ ਨੂੰ 43.61 ਪ੍ਰਤੀਸ਼ਤ ਦਾ ਰਿਟਰਨ ਦਿੱਤਾ ਹੈ। ਪਿਛਲੇ 6 ਮਹੀਨਿਆਂ ‘ਚ Dogecoin ‘ਚ 53.49 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਕ ਹਫਤੇ ‘ਚ ਵੀ Dogecoin ਦੀ ਕੀਮਤ ‘ਚ 33.06 ਫੀਸਦੀ ਦਾ ਉਛਾਲ ਆਇਆ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...