AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਦਰਯਾਨ 3 ਮਿਸ਼ਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਕੰਪਨੀ ਕਿਵੇਂ ਹੋ ਰਹੀ ਅਮੀਰ, ਜਾਣੋ

ਸ਼ੇਅਰ ਬਾਇਬੈਕ ਦੀ ਘੋਸ਼ਣਾ ਤੋਂ ਬਾਅਦ, ਐਲ ਐਂਡ ਟੀ ਦੇ ਸ਼ੇਅਰਾਂ ਵਿੱਚ 15 ਫੀਸਦ ਦਾ ਵਾਧਾ ਹੋਇਆ ਹੈ। ਜਿਸ ਕਾਰਨ ਕੰਪਨੀ ਨੇ ਸ਼ੇਅਰ ਬਾਇਬੈਕ ਦੀ ਕੀਮਤ 3000 ਰੁਪਏ ਤੋਂ ਵਧਾ ਕੇ 3200 ਰੁਪਏ ਕਰ ਦਿੱਤੀ ਹੈ। ਸ਼ੇਅਰ ਬਾਇਬੈਕ ਦੀ ਪ੍ਰਕਿਰਿਆ 25 ਸਤੰਬਰ ਤੱਕ ਜਾਰੀ ਰਹੇਗੀ।

ਚੰਦਰਯਾਨ 3 ਮਿਸ਼ਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਕੰਪਨੀ ਕਿਵੇਂ ਹੋ ਰਹੀ ਅਮੀਰ, ਜਾਣੋ
tv9-punjabi
| Updated On: 18 Sep 2023 11:59 AM IST
Share
ਚੰਦਰਯਾਨ 3 ਮਿਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਸਮੂਹ Larsen & Toubro ਨੂੰ ਮਾਲਮਾਲ ਕਰ ਰਿਹਾ ਹੈ। ਗਰੁੱਪ ਦਾ ਸ਼ੇਅਰ ਬਾਇਬੈਕ ਅੱਜ ਖੁੱਲ੍ਹ ਰਿਹਾ ਹੈ। ਨਿਵੇਸ਼ਕ 25 ਸਤੰਬਰ ਤੱਕ 10,000 ਕਰੋੜ ਰੁਪਏ ਦੇ ਇਸ ਬਾਇਬੈਕ ਵਿੱਚ ਆਪਣੇ L&T ਸ਼ੇਅਰ ਵੇਚ ਸਕਦੇ ਹਨ। ਐਲ ਐਂਡ ਟੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਬਾਇਬੈਕ ਟੈਂਡਰ ਪੇਸ਼ਕਸ਼ ਰੂਟ ਰਾਹੀਂ ਕੀਤਾ ਜਾਵੇਗਾ, ਜਿਸ ਵਿੱਚ ਸ਼ੇਅਰਧਾਰਕ ਇੱਕ ਖਾਸ ਕੀਮਤ ‘ਤੇ ਸ਼ੇਅਰਾਂ ਦਾ ਟੈਂਡਰ ਕਰਨਗੇ। ਸ਼ੇਅਰ ਬਾਇਬੈਕ ਲਈ ਕੀਮਤ ਮੁੱਲ 3,200 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ, ਜੋ ਸ਼ੁੱਕਰਵਾਰ ਦੀ ਸਮਾਪਤੀ ਕੀਮਤ ਤੋਂ 9 ਫੀਸਦੀ ਜ਼ਿਆਦਾ ਹੈ। ਸ਼ੇਅਰ ਬਾਇਬੈਕ ਦੀ ਘੋਸ਼ਣਾ ਤੋਂ ਬਾਅਦ, ਐਲ ਐਂਡ ਟੀ ਦੇ ਸ਼ੇਅਰਾਂ ਵਿੱਚ 15 ਫੀਸਦ ਦਾ ਵਾਧਾ ਹੋਇਆ ਹੈ। ਇਸ ਕਾਰਨ L&T ਨੇ ਸ਼ੇਅਰ ਬਾਇਬੈਕ ਕੀਮਤ 3,000 ਰੁਪਏ ਤੋਂ ਵਧਾ ਕੇ 3,200 ਰੁਪਏ ਕਰ ਦਿੱਤੀ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਛੋਟੇ ਸ਼ੇਅਰਧਾਰਕਾਂ ਲਈ ਬਾਇਬੈਕ ਅਨੁਪਾਤ 9:38 ਨਿਰਧਾਰਤ ਕੀਤਾ ਹੈ ਜਦੋਂ ਕਿ ਲਾਰਸਨ ਐਂਡ ਟੂਰਬੋ ਨੇ ਸਾਰੇ ਕਿਸਮ ਦੇ ਜਨਰਲ ਸ਼੍ਰੇਣੀ ਦੇ ਸ਼ੇਅਰਧਾਰਕਾਂ ਲਈ 11:574 ‘ਤੇ ਬਾਇਬੈਕ ਅਨੁਪਾਤ ਨਿਰਧਾਰਤ ਕੀਤਾ ਹੈ। ਲਾਰਸਨ ਐਂਡ ਟੂਰਬੋ ਬਾਇਬੈਕ ਪੇਸ਼ਕਸ਼ ਵਿੱਚ, ਇੰਜੀਨੀਅਰਿੰਗ ਦਿੱਗਜ ਨੇ ਟੈਂਡਰ ਰੂਟ ਰਾਹੀਂ 31,250,000 ਸ਼ੇਅਰ ਖਰੀਦਣ ਦਾ ਟੀਚਾ ਰੱਖਿਆ ਹੈ, ਜੋ ਕਿ ਕੁੱਲ ਇਕੁਇਟੀ ਦਾ 2.4 ਪ੍ਰਤੀਸ਼ਤ ਹੈ, ਜੋ ਕਿ 10,000 ਕਰੋੜ ਰੁਪਏ ਹੈ।

ਇੱਕ ਸਾਲ ਵਿੱਚ 51 ਫੀਸਦ ਰਿਟਰਨ

ਐਲ ਐਂਡ ਟੀ ਦੇ ਸ਼ੇਅਰ ਦੀ ਕੀਮਤ ਕੈਲੰਡਰ ਸਾਲ 2023 ਵਿੱਚ ਹੁਣ ਤੱਕ ਲਗਭਗ 40 ਫੀਸਦ ਵਧੀ ਹੈ, ਜਦੋਂ ਕਿ ਪਿਛਲੇ ਇੱਕ ਸਾਲ ਦੀ ਮਿਆਦ ਵਿੱਚ ਸਟਾਕ ਵਿੱਚ 51 ਫੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ। ਜੇਕਰ ਇਕ ਮਹੀਨੇ ਦੀ ਗੱਲ ਕਰੀਏ ਤਾਂ ਕੰਪਨੀ ਦੇ ਸ਼ੇਅਰਾਂ ‘ਚ ਕਰੀਬ 11 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਇਕ ਮਹੀਨੇ ‘ਚ ਕੰਪਨੀ ਦੀ ਮਾਰਕੀਟ ਕੈਪ ‘ਚ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ ਕੰਪਨੀ ਦਾ ਮਾਰਕੀਟ ਕੈਪ 4 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਮਾਹਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਕੰਪਨੀ ਦਾ ਸਟਾਕ ਹੋਰ ਵਧ ਸਕਦਾ ਹੈ।

ਕੰਪਨੀ ਦੇ ਸ਼ੇਅਰਾਂ ਵਿੱਚ ਮਾਮੂਲੀ ਵਾਧਾ

ਜੇਕਰ ਅੱਜ ਦੀ ਗੱਲ ਕਰੀਏ ਤਾਂ ਕੰਪਨੀ ਦੇ ਸ਼ੇਅਰ ‘ਚ 7 ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ ਅਤੇ ਇਹ 2917.90 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਕੰਪਨੀ ਦਾ ਸ਼ੇਅਰ ਵੀ ਦਿਨ ਦੇ ਉੱਚੇ ਪੱਧਰ 2920.80 ਰੁਪਏ ‘ਤੇ ਪਹੁੰਚ ਗਿਆ। ਹਾਲਾਂਕਿ ਕੰਪਨੀ ਦਾ ਸ਼ੇਅਰ ਅੱਜ 2910.80 ਰੁਪਏ ‘ਤੇ ਖੁੱਲ੍ਹਿਆ। ਖਾਸ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ ਇਸ ਕੀਮਤ ‘ਤੇ ਬੰਦ ਹੋਏ ਸਨ। ਕੰਪਨੀ ਦੇ ਸ਼ੇਅਰ 12 ਸਤੰਬਰ ਨੂੰ ਰਿਕਾਰਡ ਉਚਾਈ ‘ਤੇ ਪਹੁੰਚ ਗਏ ਸਨ। ਉਸ ਦੌਰਾਨ ਕੰਪਨੀ ਦੇ ਸ਼ੇਅਰ 3008 ਰੁਪਏ ਦੇ 52 ਹਫਤਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਏ ਸਨ।

ਚੰਦਰਯਾਨ 3 ਮਿਸ਼ਨ ਨੂੰ ਲੈ ਕੇ ਚਰਚਾ ‘ਚ ਕੰਪਨੀ

ਚੰਦਰਯਾਨ 3 ਮਿਸ਼ਨ ਤੋਂ ਬਾਅਦ ਲਾਰਸਨ ਐਂਡ ਟੂਬਰੋ ਕੰਪਨੀ ਕਾਫੀ ਸੁਰਖੀਆਂ ਵਿੱਚ ਹੈ। ਉਦੋਂ ਤੋਂ ਕੰਪਨੀ ਦੇ ਸ਼ੇਅਰਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ‘ਚੋਂ ਇਕ ਸਾਊਦੀ ਅਰਾਮਕੋ ਤੋਂ ਕਰੀਬ 4 ਅਰਬ ਡਾਲਰ ਦਾ ਆਰਡਰ ਮਿਲਿਆ ਹੈ। ਜਿਸ ਕਾਰਨ ਕੰਪਨੀ ਦੇ ਸ਼ੇਅਰਾਂ ‘ਚ ਕਰੀਬ 11 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...