ਏਅਰ ਇੰਡੀਆ ਮੈਗਾ ਡੀਲ ‘ਤੇ ਵੱਡਾ ਅਪਡੇਟ, ਕੰਪਨੀ ਨੇ ਦਿੱਤਾ 840 ਜਹਾਜ਼ਾਂ ਦਾ ਆਰਡਰ
ਮੰਗਲਵਾਰ ਨੂੰ ਏਅਰ ਇੰਡੀਆ ਨੇ ਏਅਰਬੱਸ ਨਾਲ ਮੈਗਾ ਡੀਲ ਦਾ ਐਲਾਨ ਕੀਤਾ ਸੀ। ਇਸ ਲਿੰਕ ਨੂੰ ਅੱਗੇ ਵਧਾਉਂਦੇ ਹੋਏ ਕੰਪਨੀ ਨੇ 840 ਜਹਾਜ਼ਾਂ ਦਾ ਆਰਡਰ ਦੇ ਦਿੱਤਾ ਹੈ।
ਸੰਕੇਤਕ ਤਸਵੀਰ
ਮੰਗਲਵਾਰ ਨੂੰ ਏਅਰ ਇੰਡੀਆ ਨੇ ਏਅਰਬੱਸ ਨਾਲ ਮੈਗਾ ਡੀਲ ਦਾ ਐਲਾਨ ਕੀਤਾ ਸੀ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਕੰਪਨੀ ਨੇ 840 ਜਹਾਜ਼ਾਂ ਦਾ ਆਰਡਰ ਦੇ ਦਿੱਤਾ ਹੈ। ਏਅਰ ਇੰਡੀਆ ਦੇ ਸੀਟੀਓ ਨੇ ਕਿਹਾ ਕਿ ਕੰਪਨੀ ਦੇ 370 ਜਹਾਜ ਖਰੀਦਣ ਦਾ ਵਿਕਲਪ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਫਰਾਂਸ ਦੀ ਏਅਰਬੱਸ ਨਾਲ ਮੈਗਾ ਡੀਲ ਦਾ ਐਲਾਨ ਕੀਤਾ ਸੀ।
ਇਹ ਆਰਡਰ ਮੈਗਾ ਡੀਲ ਅਧੀਨ ਹੀ ਹੈ। ਦਰਅਸਲ ਜਦੋਂ ਏਅਰ ਇੰਡੀਆ ਨੂੰ ਟਾਟਾ ਗਰੁੱਪ ਨੇ ਐਕਵਾਇਰ ਕੀਤਾ ਸੀ ਤਾਂ ਮੰਨਿਆ ਜਾ ਰਿਹਾ ਸੀ ਕਿ ਹੁਣ ਮਹਾਰਾਜਾ ਦੇ ਦਿਨ ਬਦਲ ਜਾਣਗੇ। ਹੁਣ ਇਸ ਮੈਗਾ ਡੀਲ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਵਿੱਚ ਨੌਕਰੀਆਂ ਦੇ ਲੱਖਾਂ ਨਵੇਂ ਮੌਕੇ ਵੀ ਪੈਦਾ ਹੋਣਗੇ।


