SUV ਲੈਣ ਵਾਲਿਆਂ ਲਈ ਖੁਸ਼ਖਬਰੀ! ਭਾਰਤ ‘ਚ ਜਲਦ ਲਾਂਚ ਹੋਵੇਗੀ 5 ਦਮਦਾਰ 7 ਸੀਟਰ ਗੱਡਿਆਂ

Updated On: 

18 Jan 2026 17:00 PM IST

ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਕਈ ਨਵੀਆਂ SUVਜ਼ ਲਾਂਚ ਹੋਣ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ 4 ਮੀਟਰ ਤੋਂ ਘੱਟ ਲੰਬਾਈ ਵਾਲੀਆਂ SUVਜ਼ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਵੱਡੀਆਂ ਅਤੇ 7-ਸੀਟਰ SUVਜ਼ ਵੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਤਿਆਰ ਹਨ।

SUV ਲੈਣ ਵਾਲਿਆਂ ਲਈ ਖੁਸ਼ਖਬਰੀ! ਭਾਰਤ ਚ ਜਲਦ ਲਾਂਚ ਹੋਵੇਗੀ 5 ਦਮਦਾਰ 7 ਸੀਟਰ ਗੱਡਿਆਂ

7-ਸੀਟਰ SUV ਲੈਣ ਦੀ ਸੋਚ ਰਹੇ ਹੋ? ਭਾਰਤ 'ਚ ਜਲਦ ਲਾਂਚ ਹੋਏਗੀ 5 ਦਮਦਾਰ ਗੱਡੀਆਂ

Follow Us On

ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਕਈ ਨਵੀਆਂ SUVਜ਼ ਲਾਂਚ ਹੋਣ ਜਾ ਰਹੀਆਂ ਹਨ। ਜਿੱਥੇ ਇੱਕ ਪਾਸੇ 4 ਮੀਟਰ ਤੋਂ ਘੱਟ ਲੰਬਾਈ ਵਾਲੀਆਂ SUVਜ਼ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਵੱਡੀਆਂ ਅਤੇ 7-ਸੀਟਰ SUVਜ਼ ਵੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਤਿਆਰ ਹਨ। ਇਨ੍ਹਾਂ ਵਿੱਚ ਕੁਝ ਇਲੈਕਟ੍ਰਿਕ ਮਾਡਲ ਹੋਣਗੇ, ਜਦਕਿ ਕਈ ਪੈਟਰੋਲ ਅਤੇ ਡੀਜ਼ਲ ਇੰਜਣ ਨਾਲ ਲੈਸ ਹੋਣਗੀਆਂ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਉਹਨਾਂ ਆਉਣ ਵਾਲੀਆਂ 7-ਸੀਟਰ SUVਜ਼ ਬਾਰੇ ਜਾਣਕਾਰੀ ਦੇ ਰਹੇ ਹਾਂ, ਜੋ ਭਾਰਤੀ ਮਾਰਕੀਟ ਵਿੱਚ ਖਾਸ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਫਾਕਸਵੈਗਨ ਟਾਇਰੋਨ ਆਰ-ਲਾਈਨ

ਫੌਕਸਵਾਗਨ ਟਾਇਰੋਨ ਆਰ-ਲਾਈਨ ਕੰਪਨੀ ਦੀ ਫਲੈਗਸ਼ਿਪ SUV ਹੋਵੇਗੀ ਅਤੇ ਇਸਨੂੰ ਟਿਗੁਆਨ ਆਰ-ਲਾਈਨ ਤੋਂ ਉੱਪਰ ਰੱਖਿਆ ਜਾਵੇਗਾ। ਆਰ-ਲਾਈਨ ਬੈਜ ਨਾਲ ਜੁੜੀ ਖਾਸ ਸਟਾਈਲਿੰਗ ਇਸ SUV ਨੂੰ ਪ੍ਰੀਮੀਅਮ ਲੁੱਕ ਪ੍ਰਦਾਨ ਕਰੇਗੀ ਅਤੇ ਫੌਕਸਵਾਗਨ ਨੂੰ ਤਿੰਨ ਕਤਾਰਾਂ ਵਾਲੀ ਪ੍ਰੀਮੀਅਮ SUV ਸੈਗਮੈਂਟ ਵਿੱਚ ਮਜ਼ਬੂਤ ਬਣਾਏਗੀ। ਭਾਰਤ ਵਿੱਚ ਇਸ ਮਾਡਲ ਨੂੰ CKD (ਕੰਪਲੀਟਲੀ ਨਾਕਡ ਡਾਊਨ) ਰੂਪ ਵਿੱਚ ਲਾਂਚ ਕੀਤਾ ਜਾਵੇਗਾ।

ਇਸ SUV ਵਿੱਚ 2.0 ਲੀਟਰ ਦਾ ਟਰਬੋ-ਪੈਟਰੋਲ ਇੰਜਣ ਦਿੱਤਾ ਜਾਣ ਦੀ ਸੰਭਾਵਨਾ ਹੈ, ਜੋ 204 ਹਾਰਸਪਾਵਰ ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰੇਗਾ। ਇੰਜਣ ਨੂੰ 7-ਸਪੀਡ ਡੁਅਲ ਕਲਚ ਟ੍ਰਾਂਸਮਿਸ਼ਨ ਨਾਲ ਜੋੜਿਆ ਜਾਵੇਗਾ, ਜੋ ਪਾਵਰ ਨੂੰ ਆਲ-ਵ੍ਹੀਲ ਡ੍ਰਾਈਵ (AWD) ਸਿਸਟਮ ਤੱਕ ਪਹੁੰਚਾਏਗਾ।

ਐਮਜੀ ਮੈਜੇਸਟਰ

ਐਮਜੀ ਮੈਜੇਸਟਰ ਨੂੰ ਪਹਿਲੀ ਵਾਰ 2025 ਦੇ ਇੰਡੀਆ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਇਸ SUV ਨੂੰ 12 ਫਰਵਰੀ ਨੂੰ ਭਾਰਤੀ ਮਾਰਕੀਟ ਵਿੱਚ ਲਾਂਚ ਕਰਨ ਜਾ ਰਹੀ ਹੈ। ਇਹ ਮਾਡਲ ਕੰਪਨੀ ਦੀ ਲਾਈਨਅੱਪ ਵਿੱਚ ਗਲੋਸਟਰ ਦੀ ਥਾਂ ਲੈ ਸਕਦਾ ਹੈ ਅਤੇ ਇਸ ਵਿੱਚ ਕਈ ਅਡਵਾਂਸ ਫੀਚਰ ਅਤੇ ਮਜ਼ਬੂਤ ਆਫ-ਰੋਡ ਸਮਰੱਥਾ ਹੋਣ ਦੀ ਉਮੀਦ ਹੈ। ਐਮਜੀ ਮੈਜੇਸਟਰ ਵਿੱਚ 2.0 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ, ਜੋ 210 ਹਾਰਸਪਾਵਰ ਦੀ ਪਾਵਰ ਅਤੇ 478 ਨਿਊਟਨ ਮੀਟਰ ਦਾ ਪੀਕ ਟਾਰਕ ਪੈਦਾ ਕਰੇਗਾ। ਇਸਦੇ ਨਾਲ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਮਿਲਣ ਦੀ ਸੰਭਾਵਨਾ ਹੈ।

ਨਿਸਾਨ ਦੀ ਨਵੀਂ 7-ਸੀਟਰ SUV

ਨਿਸਾਨ ਭਾਰਤ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਲਈ ਨਵੇਂ ਮਾਡਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਟੈਕਟਨ SUV ਅਤੇ ਗ੍ਰੈਵਿਟੀ MPV ਲਾਂਚ ਕਰਨ ਤੋਂ ਬਾਅਦ, CMF-B ਪਲੇਟਫਾਰਮ ਤੇ ਆਧਾਰਿਤ ਇੱਕ ਨਵੀਂ 7-ਸੀਟਰ SUV ਵੀ ਲਾਂਚ ਕਰਨ ਜਾ ਰਹੀ ਹੈ। ਇਹ ਵਾਹਨ ਸਾਲ ਦੇ ਅੰਤ ਤੱਕ ਭਾਰਤੀ ਮਾਰਕੀਟ ਵਿੱਚ ਆ ਸਕਦਾ ਹੈ ਅਤੇ ਬ੍ਰਾਂਡ ਦੀ ਲਾਂਗ-ਟਰਮ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਹੋਵੇਗਾ।

ਮਹਿੰਦਰਾ ਸਕਾਰਪੀਓ-ਐਨ ਫੇਸਲਿਫਟ

ਮਹਿੰਦਰਾ ਨੇ ਸਾਲ 2022 ਵਿੱਚ ਭਾਰਤੀ ਬਾਜ਼ਾਰ ਵਿੱਚ ਸਕਾਰਪੀਓ-ਐਨ ਨੂੰ ਲਾਂਚ ਕੀਤਾ ਸੀ ਅਤੇ ਤਦੋਂ ਤੋਂ ਇਹ SUV ਵਿਕਰੀ ਦੇ ਮਾਮਲੇ ਵਿੱਚ ਕਾਫ਼ੀ ਸਫਲ ਰਹੀ ਹੈ। ਹੁਣ ਕੰਪਨੀ ਇਸਦਾ ਫੇਸਲਿਫਟ ਵਰਜ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਮਾਡਲ ਨੂੰ ਕਈ ਵਾਰ ਟੈਸਟਿੰਗ ਦੌਰਾਨ ਸੜਕਾਂ ਤੇ ਦੇਖਿਆ ਗਿਆ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਫੇਸਲਿਫਟ ਵਿੱਚ ਡਿਜ਼ਾਈਨ ਵਿੱਚ ਵੱਡੇ ਬਦਲਾਅ ਨਹੀਂ ਕੀਤੇ ਜਾਣਗੇ, ਪਰ ਕੁਝ ਕਾਸਮੈਟਿਕ ਅੱਪਡੇਟਸ ਅਤੇ ਫੀਚਰ ਅੱਪਗ੍ਰੇਡ ਮਿਲ ਸਕਦੇ ਹਨ। ਇੰਜਣ ਅਤੇ ਟ੍ਰਾਂਸਮਿਸ਼ਨ ਦੇ ਵਿਕਲਪ ਮੌਜੂਦਾ ਮਾਡਲ ਵਾਲੇ ਹੀ ਰਹਿਣ ਦੀ ਸੰਭਾਵਨਾ ਹੈ।

ਰੈਨੋਲਟ ਬੋਰੀਅਲ

ਭਾਰਤ ਵਿੱਚ ਨਵੀਂ ਜਨਰੇਸ਼ਨ ਡੱਸਟਰ ਦੇ ਲਾਂਚ ਤੋਂ ਬਾਅਦ, ਰੈਨੋਲਟ ਆਪਣੀ 7-ਸੀਟਰ SUV ਬੋਰੀਅਲ ਨੂੰ ਭਾਰਤੀ ਮਾਰਕੀਟ ਵਿੱਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ SUV ਡੱਸਟਰ ਦੇ ਹੀ ਪਲੇਟਫਾਰਮ ਤੇ ਆਧਾਰਿਤ ਹੋਵੇਗੀ ਅਤੇ ਇਸ ਵਿੱਚ ਮਿਲਦੇ-ਜੁਲਦੇ ਇੰਜਣ ਅਤੇ ਡਿਜ਼ਾਈਨ ਐਲੀਮੈਂਟਸ ਦਿੱਤੇ ਜਾਣ ਦੀ ਉਮੀਦ ਹੈ। ਰੈਨੋਲਟ ਬੋਰੀਅਲ ਵਿੱਚ ਲੈਵਲ-2 ADAS, 360 ਡਿਗਰੀ ਕੈਮਰਾ ਅਤੇ ਕਈ ਹੋਰ ਅਧੁਨਿਕ ਫੀਚਰ ਮਿਲ ਸਕਦੇ ਹਨ। ਇਹ SUV ਰੈਨੋਲਟ ਨੂੰ ਭਾਰਤੀ ਬਾਜ਼ਾਰ ਦੇ ਇੱਕ ਨਵੇਂ ਅਤੇ ਮੁਕਾਬਲੇ ਵਾਲੇ ਸੈਗਮੈਂਟ ਵਿੱਚ ਮਜ਼ਬੂਤ ਪਹਿਚਾਣ ਬਣਾਉਣ ਵਿੱਚ ਮਦਦ ਕਰੇਗੀ।