Bharat Taxi ਦਾ ਵੱਡਾ ਦਾਅ: ਡਰਾਈਵਰਾਂ ਨੂੰ ਮਿਲੇਗਾ 10 ਲੱਖ ਦਾ ਬੀਮਾ ਅਤੇ ਬੰਪਰ ਕਮਾਈ ਦਾ ਮੌਕਾ; ਜਾਣੋ ਪੂਰੀ ਸਕੀਮ

Published: 

05 Feb 2026 19:06 PM IST

ਦੇਸ਼ ਵਿੱਚ ਅੱਜ ਤੋਂ ਇੱਕ ਨਵੀਂ ਕੋ-ਓਪਰੇਟਿਵ ਟੈਕਸੀ ਸੇਵਾ 'ਭਾਰਤ ਟੈਕਸੀ' ਦਾ ਸ਼ਾਨਦਾਰ ਸ਼ੁਭਾਰੰਭ ਹੋ ਗਿਆ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਸ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰਨਗੇ।

Bharat Taxi ਦਾ ਵੱਡਾ ਦਾਅ: ਡਰਾਈਵਰਾਂ ਨੂੰ ਮਿਲੇਗਾ 10 ਲੱਖ ਦਾ ਬੀਮਾ ਅਤੇ ਬੰਪਰ ਕਮਾਈ ਦਾ ਮੌਕਾ; ਜਾਣੋ ਪੂਰੀ ਸਕੀਮ

ਡਰਾਈਵਰਾਂ ਨੂੰ 10 ਲੱਖ ਦਾ ਬੀਮਾ ਦੇਵੇਗੀ Bharat Taxi, ਮਿਲੇਗਾ ਕਮਾਈ ਦਾ ਮੌਕਾ

Follow Us On

ਦੇਸ਼ ਵਿੱਚ ਅੱਜ ਤੋਂ ਇੱਕ ਨਵੀਂ ਕੋ-ਓਪਰੇਟਿਵ ਟੈਕਸੀ ਸੇਵਾ ‘ਭਾਰਤ ਟੈਕਸੀ’ ਦਾ ਸ਼ਾਨਦਾਰ ਸ਼ੁਭਾਰੰਭ ਹੋ ਗਿਆ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਸ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕਰਨਗੇ।

‘ਸਹਿਕਾਰ ਤੋਂ ਖੁਸ਼ਹਾਲੀ’ ਦੇ ਵਿਜ਼ਨ ਤੋਂ ਪ੍ਰੇਰਿਤ ਇਹ ਪਹਿਲ ਸਿੱਧੇ ਤੌਰ ‘ਤੇ ਓਲਾ ਅਤੇ ਊਬਰ ਵਰਗੀਆਂ ਨਿੱਜੀ ਕੈਬ ਸੇਵਾਵਾਂ ਨੂੰ ਵੱਡੀ ਚੁਣੌਤੀ ਦੇਣ ਜਾ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਭਾਰਤ ਟੈਕਸੀ ਨਾ ਸਿਰਫ਼ ਯਾਤਰੀਆਂ ਨੂੰ ਸਸਤੀਆਂ ਅਤੇ ਸੁਰੱਖਿਅਤ ਸਵਾਰੀਆਂ ਪ੍ਰਦਾਨ ਕਰੇਗੀ, ਸਗੋਂ ਇਸ ਨਾਲ ਜੁੜਨ ਵਾਲੇ ਕੈਬ ਡਰਾਈਵਰਾਂ (ਸਾਰਥੀਆਂ) ਦੀ ਆਮਦਨ ਅਤੇ ਭਲਾਈ ਵਿੱਚ ਵੀ ਵਾਧਾ ਕਰੇਗੀ।

4 ਲੱਖ ਤੋਂ ਵੱਧ ਡਰਾਈਵਰ ਹੋਏ ਸ਼ਾਮਲ

ਭਾਰਤ ਟੈਕਸੀ ਨੂੰ ਦੇਸ਼ ਦੀ ਪਹਿਲੀ ‘ਡਰਾਈਵਰ-ਕੇਂਦ੍ਰਿਤ’ ਰਾਈਡ-ਹੇਲਿੰਗ ਸੇਵਾ ਵਜੋਂ ਤਿਆਰ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਡਰਾਈਵਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਹੁਣ ਤੱਕ ਇਸ ਪਲੇਟਫਾਰਮ ਨਾਲ 4 ਲੱਖ ਤੋਂ ਵੱਧ ਡਰਾਈਵਰ ਜੁੜ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਦੱਸ ਦੇਈਏ ਕਿ ਇਸ ਦਾ ਪਾਇਲਟ ਪ੍ਰੋਜੈਕਟ ਨਵੰਬਰ 2025 ਤੋਂ ਦਿੱਲੀ-ਐਨਸੀਆਰ ਵਿੱਚ ਚੱਲ ਰਿਹਾ ਸੀ, ਜਿੱਥੇ ਯਾਤਰੀਆਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਡਰਾਈਵਰਾਂ ਲਈ 10 ਲੱਖ ਰੁਪਏ ਦਾ ਬੀਮਾ ਕਵਰ

ਸਹਿਕਾਰਤਾ ਮੰਤਰਾਲੇ ਵੱਲੋਂ ਡਰਾਈਵਰਾਂ ਦੀ ਸੁਰੱਖਿਆ ਲਈ ਵੱਡੇ ਕਦਮ ਚੁੱਕੇ ਗਏ ਹਨ। ਇਸ ਸੇਵਾ ਨਾਲ ਜੁੜਨ ਵਾਲੇ ਡਰਾਈਵਰਾਂ ਨੂੰ 5 ਲੱਖ ਰੁਪਏ ਦਾ ਨਿੱਜੀ ਦੁਰਘਟਨਾ ਬੀਮਾ ਅਤੇ 5 ਲੱਖ ਰੁਪਏ ਦਾ ਪਰਿਵਾਰਕ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਸਾਰਥੀਆਂ ਲਈ ਰਿਟਾਇਰਮੈਂਟ ਬਚਤ ਅਤੇ ਇੱਕ ਸਮਰਪਿਤ ‘ਡਰਾਈਵਰ ਅਸਿਸਟ ਸਿਸਟਮ’ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਡਰਾਈਵਰਾਂ ਨੂੰ ਹੋਰ ਐਪਸ ‘ਤੇ ਵੀ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ। ਦਿੱਲੀ ਵਿੱਚ ਸੱਤ ਪ੍ਰਮੁੱਖ ਥਾਵਾਂ ‘ਤੇ ਹੈਲਪ ਸੈਂਟਰ ਖੋਲ੍ਹੇ ਗਏ ਹਨ, ਜੋ ਐਮਰਜੈਂਸੀ ਸਹਾਇਤਾ ਅਤੇ ਵੈਰੀਫਾਈਡ ਰਾਈਡ ਡੇਟਾ ਪ੍ਰਦਾਨ ਕਰਨਗੇ।

ਯਾਤਰੀਆਂ ਲਈ ਖੁਸ਼ਖਬਰੀ: ‘ਨੋ ਸਰਜ ਪ੍ਰਾਈਸਿੰਗ’ ਦਾ ਨਿਯਮ

ਯਾਤਰੀਆਂ ਕੋਲ ਭਾਰਤ ਟੈਕਸੀ ਐਪ ਵਿੱਚ ਬਾਈਕ, ਆਟੋ ਅਤੇ ਕਾਰ ਦੇ ਵਿਕਲਪ ਮੌਜੂਦ ਹੋਣਗੇ। ਇਸ ਸੇਵਾ ਦਾ ਕਿਰਾਇਆ ਬਾਜ਼ਾਰ ਦੇ ਮੁਕਾਬਲੇ 30 ਫੀਸਦੀ ਤੱਕ ਸਸਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਭ ਤੋਂ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਵਿੱਚ ‘ਨੋ ਸਰਜ ਪ੍ਰਾਈਸਿੰਗ’ ਦਾ ਨਿਯਮ ਲਾਗੂ ਹੋਵੇਗਾ। ਇਸ ਦਾ ਮਤਲਬ ਹੈ ਕਿ ਮੀਂਹ, ਟ੍ਰੈਫਿਕ ਜਾਂ ਜ਼ਿਆਦਾ ਮੰਗ ਦੇ ਸਮੇਂ ਯਾਤਰੀਆਂ ਕੋਲੋਂ ਕੋਈ ਵਾਧੂ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਕਿਰਾਇਆ ਪਹਿਲਾਂ ਤੋਂ ਤੈਅ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗਾ, ਜਿਸ ਨਾਲ ਯਾਤਰੀਆਂ ਦਾ ਸਫਰ ਕਿਫਾਇਤੀ ਅਤੇ ਭਰੋਸੇਮੰਦ ਬਣੇਗਾ।