9 ਏਅਰਬੈਗਸ ਨਾਲ 2025 Skoda Kodiaq ਲਾਂਚ, Toyota Fortuner-MG Gloster ਦੀ ਵਧੀ ਟੈਨਸ਼ਨ!
Skoda Kodiaq 2025: ਭਾਰਤੀ ਬਾਜ਼ਾਰ ਵਿੱਚ ਗਾਹਕਾਂ ਲਈ ਇਹ ਨਵੀਂ SUV ਲਾਂਚ ਕਰ ਦਿੱਤੀ ਗਈ ਹੈ, ਕੰਪਨੀ ਨੇ ਇਸ ਫੁੱਲ ਸਾਈਜ਼ SUV ਵਿੱਚ 9 ਏਅਰਬੈਗ ਦਿੱਤੇ ਹਨ। ਸਕੋਡਾ ਦੀ ਇਸ ਨਵੀਂ SUV ਦੇ ਆਉਣ ਨਾਲ, Toyota Fortuner ਅਤੇ MG Gloster ਵਰਗੀਆਂ ਗੱਡੀਆਂ ਦੀ ਟੈਨਸ਼ਨ ਵਧਣ ਲੱਗੀ ਹੈ। ਆਓ ਜਾਣਦੇ ਹਾਂ ਨਵੀਂ Skoda Kodiaq ਦੀ ਕੀਮਤ ਕੀ ਹੈ?
9 ਏਅਰਬੈਗਸ ਨਾਲ 2025 Skoda Kodiaq ਲਾਂਚ
ਸਕੋਡਾ ਆਟੋ ਇੰਡੀਆ ਨੇ ਭਾਰਤੀ ਬਾਜ਼ਾਰ ਵਿੱਚ ਗਾਹਕਾਂ ਲਈ ਆਪਣੀ ਸੈਕੇਂਡ ਜੇਨਰੇਸ਼ਨ ਦੀ 2025 Skoda Kodiaq ਲਾਂਚ ਕਰ ਦਿੱਤੀ ਹੈ। ਸੱਤ ਕਲਰ ਆਪਸ਼ਨ ਵਿੱਚ ਲਾਂਚ ਕੀਤੀ ਗਈ, ਇਸ ਨਵੀਂ ਫੁੱਲ ਸਾਈਜ਼ SUV ਨੂੰ ਕੰਪਨੀ ਨੇ ਦੋ ਵੇਰੀਐਂਟ – Sportline ਅਤੇ L&K ਵਿੱਚ ਲਾਂਚ ਕੀਤਾ ਹੈ। ਇਸ SUV ਦੀ ਕੀਮਤ ਕੀ ਹੈ, ਇਸ ਕਾਰ ਵਿੱਚ ਕਿਹੜਾ ਇੰਜਣ ਦਿੱਤਾ ਗਿਆ ਹੈ ਅਤੇ ਇਸ ਕਾਰ ਨੂੰ ਕਿਹੜੇ ਐਡਵਾਂਸ ਫੀਚਰਸ ਨਾਲ ਲਾਂਚ ਕੀਤਾ ਗਿਆ ਹੈ? ਆਓ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹਾਂ।
ਡਿਜ਼ਾਈਨ
ਐਕਸਟੀਰੀਅਰ: ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ SUV ਵਿੱਚ ਨਵੇਂ ਬੰਪਰ, LED ਹੈੱਡਲੈਂਪ, 18-ਇੰਚ ਅਲੌਏ ਵ੍ਹੀਲ, C ਸ਼ੇਪ LED ਟੇਲ ਲਾਈਟਸ ਅਤੇ ਰੂਫ ਰੇਲ ਵਰਗੇ ਬਦਲਾਅ ਦੇਖਣ ਨੂੰ ਮਿਲਣਗੇ। ਨਵੀਂ ਗਰਿੱਲ ਅਤੇ ਸਲੀਕ LED ਹੈੱਡਲੈਂਪਸ ਦੇ ਕਾਰਨ, ਇਸ ਕਾਰ ਦਾ ਲੁੱਕ ਪਹਿਲਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਹੋ ਗਿਆ ਹੈ।
ਸਾਈਡ ਪ੍ਰੋਫਾਈਲ ਵਿੱਚ ਕਰੈਕਟਰ ਲਾਈਨਸ ਦੀ ਕਮੀ ਦੇਖਣ ਨੂੰ ਮਿਲੇਗੀ, ਜਿਸ ਕਾਰਨ ਇਹ SUV ਲੰਬੀ ਦਿਖਾਈ ਦਿੰਦੀ ਹੈ, ਇਸ ਕਾਰ ਦੀ ਲੰਬਾਈ ਲਗਭਗ 15 ਫੁੱਟ 7 ਇੰਚ ਹੈ। ਪਿਛਲੇ ਪਾਸੇ, ਕੋਡੀਆਕ ਦੇ ਰੀਅਰ ਸਾਈਡ ਵਿਚ ਕੁਨੈਕੇਟੇਡ LED ਟੇਲ ਲੈਂਪਸ ਦੇ ਬਜਾਏ ਇੱਕ ਲਾਲ ਸਟ੍ਰਿਪ ਹੈ, ਜੋ ਪੂਰੀ ਚੌੜਾਈ ਵਿੱਚ ਹੈ ਪਰ ਇਸ ਵਿੱਚ ਲਾਈਟ ਨਹੀਂ ਹੈ। ਕੁੱਲ ਮਿਲਾ ਕੇ, ਇਸ ਕਾਰ ਦਾ ਪੂਰਾ ਬਾਹਰੀ ਹਿੱਸਾ ਬਹੁਤ ਹੀ ਪ੍ਰੀਮੀਅਮ ਲੁੱਕ ਦਿੰਦਾ ਹੈ।
ਇੰਟੀਰੀਅਰ: ਇਸ SUV ਦੇ ਇੰਟੀਰੀਅਰ ਵਿੱਚ ਪ੍ਰੀਮੀਅਮ ਅਤੇ ਸਾਫਟ ਟੱਚ ਮਟੀਰੀਅਲ ਦਿੱਤਾ ਗਿਆ ਹੈ, ਜੋ ਕਿ ਇਸ ਸੈਗਮੈਂਟ ਦੀ ਕਾਰ ਵਿੱਚ ਜ਼ਰੂਰੀ ਵੀ ਹੈ। ਇਸ ਕਾਰ ਵਿੱਚ ਕਈ ਸ਼ਾਨਦਾਰ ਫੀਚਰਸ ਉਪਲਬਧ ਹਨ ਜਿਨ੍ਹਾਂ ਵਿੱਚ ਮਸਾਜ ਤੋਂ ਲੈ ਕੇ ਐਂਬੀਐਂਟ ਲਾਈਟਿੰਗ ਅਤੇ ਵਾਇਰਲੈੱਸ ਐਂਡਰਾਇਡ ਆਟੋ ਅਤੇ ਕਾਰ ਪਲੇ ਵਰਗੇ ਕਮਾਲ ਦੇ ਫੀਚਰਸ ਸ਼ਾਮਲ ਹਨ। ਕਾਰ ਦੀ ਡਰਾਈਵਿੰਗ ਸੀਟ ਹੋਵੇ ਜਾਂ ਤੀਜੀ ਰੋਅ, ਚਾਰਜਿੰਗ ਲਈ ਹਰ ਜਗ੍ਹਾ ਸੀ-ਟਾਈਪ ਚਾਰਜਿੰਗ ਪੋਰਟ ਦਿੱਤਾ ਗਿਆ ਹੈ।
ਸਕੋਡਾ ਕੋਡੀਆਕ ਫੀਚਰਸ
ਇਸ ਕਾਰ ਵਿੱਚ 12.9-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 10-ਇੰਚ ਡਿਜੀਟਲ ਡਰਾਈਵਰ ਡਿਸਪਲੇਅ, ਥ੍ਰੀ ਜ਼ੋਨ ਕਲਾਈਮੇਟ ਕੰਟਰੋਲ ਸਿਸਟਮ, ਪੈਨੋਰਾਮਿਕ ਸਨਰੂਫ, ਫਰੰਟ ਸੀਟਸ ‘ਤੇ ਹੀਟਿੰਗ ਅਤੇ ਵੈਂਟੀਲੇਸ਼ਨ ਸਿਸਟਮ, ਮਸਾਜ ਫੰਕਸ਼ਨ, ਸਲਾਈਡਿੰਗ ਅਤੇ ਰੀਕਲਾਈਨਿੰਗ ਸੈਕੇਂਡ ਰੋਅ ਸੀਟ, ਸਬ-ਵੂਫਰ ਦੇ ਨਾਲ ਪ੍ਰੀਮੀਅਮ 13 ਸਪੀਕਰ ਆਡੀਓ ਸਿਸਟਮ ਵਰਗੇ ਐਡਵਾਂਸਡ ਫੀਚਰਸ ਹਨ।
ਇਹ ਵੀ ਪੜ੍ਹੋ
ਸੇਫਟੀ ਫੀਚਰਸ
ਸਕੋਡਾ ਨੇ ਇਸ ਕਾਰ ਨੂੰ ਡਿਜ਼ਾਈਨ ਕਰਦੇ ਸਮੇਂ ਗਾਹਕਾਂ ਦੀ ਸੇਫਟੀ ਦਾ ਵੀ ਪੂਰਾ ਧਿਆਨ ਰੱਖਿਆ ਹੈ, ਇਸ ਫੁੱਲ ਸਾਈਜ਼ SUV ਵਿੱਚ 9 ਏਅਰਬੈਗ ਦਿੱਤੇ ਗਏ ਹਨ। ਇਸ SUV ਵਿੱਚ 9 ਏਅਰਬੈਗ ਤੋਂ ਇਲਾਵਾ, 360 ਡਿਗਰੀ ਵਿਊ ਕੈਮਰਾ, ਇਲੈਕਟ੍ਰਾਨਿਕ ਸਟੈਬਿਲਟੀ ਕੰਟਰੋਲ, ਐਂਟੀ-ਬ੍ਰੇਕਿੰਗ ਸਿਸਟਮ, EBD, ਹਿੱਲ ਸਟਾਰਟ ਅਸਿਸਟ ਅਤੇ ਹਿੱਲ ਡਿਸੈਂਟ ਕੰਟਰੋਲ ਵਰਗੇ ਸੇਫਟੀ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਹੈ।
ਇੰਜਣ ਡਿਟੇਲ
ਸਕੋਡਾ ਕੋਡੀਆਕ 2025 ਵਿੱਚ, ਕੰਪਨੀ ਨੇ 2.0 ਲੀਟਰ ਚਾਰ ਸਿਲੰਡਰ ਟਰਬੋ ਪੈਟਰੋਲ ਇੰਜਣ ਦਿੱਤਾ ਹੈ ਜੋ 7 ਸਪੀਡ DCT ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਉਂਦਾ ਹੈ। ਇਹ ਦਮਦਾਰ ਇੰਜਣ 201bhp ਦੀ ਪਾਵਰ ਅਤੇ 320Nm ਦਾ ਟਾਰਕ ਜੇਨਰੇਟ ਕਰਦਾ ਹੈ। ਇਸ SUV ਨਾਲ ਤੁਹਾਨੂੰ ਜ਼ਿਆਦਾ ਗੇਅਰ ਸ਼ਿਫਟਿੰਗ ਮਹਿਸੂਸ ਨਹੀਂ ਹੋਵੇਗੀ, ਪਰ ਇਸ ਕਾਰ ਦਾ ਸਸਪੈਂਸ਼ਨ ਅਤੇ ਡਰਾਈਵ ਕਾਫ਼ੀ ਆਰਾਮਦਾਇਕ ਹੈ। ਇਸ ਕਾਰ ਵਿੱਚ ਸਮੂਦ ਡਰਾਈਵ, ਪਾਵਰਫੁੱਲ ਇੰਜਣ ਤੋਂ ਲੈ ਕੇ ਕੰਫਰਟ ਤੱਕ ਸਭ ਕੁਝ ਮਿਲਦਾ ਹੈ।
2025 Skoda Kodiaq Price in India
ਇਸ ਕਾਰ ਦੇ ਸਪੋਰਟਲਾਈਨ ਵੇਰੀਐਂਟ ਦੀ ਕੀਮਤ 46 ਲੱਖ 89 ਹਜ਼ਾਰ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਪਰ ਜੇਕਰ ਤੁਸੀਂ ਇਸ ਕਾਰ ਦਾ L&K ਵੇਰੀਐਂਟ ਖਰੀਦਦੇ ਹੋ ਤਾਂ ਤੁਹਾਨੂੰ 48 ਲੱਖ 69 ਹਜ਼ਾਰ ਰੁਪਏ (ਐਕਸ-ਸ਼ੋਰੂਮ) ਖਰਚ ਕਰਨੇ ਪੈਣਗੇ। ਸਕੋਡਾ ਦੀ ਇਸ ਨਵੀਂ ਫੁੱਲ ਸਾਈਜ਼ SUV ਦੀ ਮਾਰਕੀਟ ਵਿੱਚ ਐਂਟਰੀ ਨਾਲ Toyota Fortuner ਅਤੇ MG Gloster ਵਰਗੀਆਂ ਗੱਡੀਆਂ ਨੂੰ ਸਖ਼ਤ ਟੱਕਰ ਮਿਲੇਗੀ।