2023 Honda CB200X: ਲਾਂਚ ਹੋਈ 10 ਸਾਲ ਦੀ ਗਾਰੰਟੀ ਦੇ ਨਾਲ ਸੱਸਤੀ ਬਾਈਕ, ਫੀਚਰਸ ਹਨ ਕਮਾਲ
Honda CB200X Price: ਹੌਂਡਾ ਨੇ ਗਾਹਕਾਂ ਲਈ ਭਾਰਤੀ ਬਾਜ਼ਾਰ 'ਚ ਲਾਂਚ ਕੀਤੀ ਨਵੀਂ ਬਾਈਕ, ਇਸ ਮੋਟਰਸਾਈਕਲ 'ਚ ਤੁਹਾਡੇ ਲਈ ਕੀ ਖਾਸ ਹੈ ਅਤੇ ਇਸ ਬਾਈਕ ਨੂੰ ਖਰੀਦਣ ਲਈ ਤੁਹਾਨੂੰ ਕਿੰਨੇ ਪੈਸੇ ਖਰਚ ਕਰਨੇ ਪੈਣਗੇ? ਆਓ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ।
Honda Motorcycle and Scooter India ਨੇ ਭਾਰਤੀ ਬਾਜ਼ਾਰ (Indian market) ‘ਚ ਗਾਹਕਾਂ ਲਈ 2023 Honda CB200X ਬਾਈਕ ਲਾਂਚ ਕਰ ਦਿੱਤੀ ਹੈ। Honda ਦੀ ਇਸ ਨਵੀਂ ਬਾਈਕ ਨੂੰ OBD2 ਕੰਪਲੀਐਂਟ ਇੰਜਣ, ਸਟਾਈਲਿਸ਼ ਬਾਡੀ ਗ੍ਰਾਫਿਕਸ ਅਤੇ ਨਵੇਂ ਅਸਿਸਟ ਅਤੇ ਸਲਿਪਰ ਕਲਚ ਦੇ ਨਾਲ ਲਾਂਚ ਕੀਤਾ ਗਿਆ ਹੈ।ਹੌਂਡਾ ਨੇ ਇਸ ਮੋਟਰਸਾਈਕਲ ਦੇ ਡਿਜ਼ਾਈਨ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਪਰ ਨਵੇਂ ਰੰਗ ਅਤੇ ਸਟਾਈਲਿਸ਼ ਗ੍ਰਾਫਿਕਸ ਨੇ ਇਸ ਬਾਈਕ ਨੂੰ ਕਾਫੀ ਕੂਲ ਲੁੱਕ ਦਿੱਤਾ ਹੈ। ਫੀਚਰਸ ਦੀ ਗੱਲ ਕਰੀਏ ਤਾਂ CB200X ‘ਚ ਤੁਹਾਨੂੰ 5 ਲੈਵਲ ਕਸਟਮਾਈਜ਼ਬਲ ਬ੍ਰਾਈਟਨੈੱਸ ਵਾਲਾ ਡਿਜੀਟਲ ਇੰਸਟਰੂਮੈਂਟ ਪੈਨਲ ਮਿਲੇਗਾ।
ਇੰਨਾ ਹੀ ਨਹੀਂ ਇਸ ਬਾਈਕ ‘ਚ ਸਪੀਡੋਮੀਟਰ, ਓਡੋਮੀਟਰ, ਫਿਊਲ ਗੇਜ, (Fuel gauge) ਟਵਿਨ ਟ੍ਰਿਪ ਮੀਟਰ, ਬੈਟਰੀ ਵੋਲਟਮੀਟਰ, ਗਿਅਰ ਪੋਜੀਸ਼ਨ ਇੰਡੀਕੇਟਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੌਂਡਾ ਦੇ ਇਸ ਲੇਟੈਸਟ ਮੋਟਰਸਾਈਕਲ ‘ਚ ਤੁਹਾਨੂੰ LED ਲਾਈਟਿੰਗ ਸਿਸਟਮ ਵੀ ਦੇਖਣ ਨੂੰ ਮਿਲੇਗਾ।
ਇੰਜਣ ਵੇਰਵੇ
Honda CB200X ਵਿੱਚ 184.40 cc ਸਿੰਗਲ ਸਿਲੰਡਰ, ਏਅਰ-ਕੂਲਡ ਮੋਟਰ ਹੈ ਜੋ 8500rpm ‘ਤੇ 17 bhp ਦੀ ਪਾਵਰ ਅਤੇ 6000rpm ‘ਤੇ 15.9 Nm ਦਾ ਟਾਰਕ ਜਨਰੇਟ ਕਰਦੀ ਹੈ। 6 ਸਪੀਡ ਗਿਅਰਬਾਕਸ ਦੇ ਨਾਲ, ਤੁਹਾਨੂੰ ਇਸ ਬਾਈਕ ਵਿੱਚ ਇੱਕ ਨਵੀਂ ਸਲਿੱਪ ਅਤੇ ਅਸਿਸਟ ਕਲਚ ਦੇਖਣ ਨੂੰ ਮਿਲੇਗਾ। ਸਸਪੈਂਸ਼ਨ ਲਈ ਗੋਲਡਨ ਰੰਗ ਦੇ ਅਪਸਾਈਡ ਡਾਊਨ ਫਰੰਟ ਫੋਰਕਸ ਅਤੇ ਰੀਅਰ ਮੋਨੋ ਸ਼ੌਕ ਅਬਜ਼ਾਰਬਰ ਸ਼ਾਮਲ ਕੀਤੇ ਗਏ ਹਨ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਕੰਪਨੀ ਨੇ ਸਿੰਗਲ ਚੈਨਲ ABS ਦੇ ਨਾਲ ਅੱਗੇ ਅਤੇ ਪਿੱਛੇ ਪੇਟਲ ਡਿਸਕ ਬ੍ਰੇਕ ਦਿੱਤੀ ਹੈ।
ਵਾਰੰਟੀ ਵੇਰਵੇ
ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਇਸ ਬਾਈਕ ‘ਤੇ 3 ਸਾਲ ਦੀ ਸਟੈਂਡਰਡ ਵਾਰੰਟੀ ਦੇ ਰਿਹਾ ਹੈ, ਇਸ ਦੇ ਨਾਲ ਹੀ 7 ਸਾਲ ਦੀ ਵਿਕਲਪਿਕ ਵਾਰੰਟੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
Honda CB200X ਦੀ ਕੀਮਤ ਕਿੰਨੀ ਹੈ?
ਇਸ ਬਾਈਕ ਦੀ ਕੀਮਤ 1 ਲੱਖ 46 ਹਜ਼ਾਰ 999 ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ, ਤੁਸੀਂ ਇਸ ਬਾਈਕ ਨੂੰ ਡੀਸੈਂਟ ਬਲੂ ਮੈਟਾਲਿਕ (ਨਵਾਂ), ਪਰਲ ਨਾਈਟਸਟਾਰ ਅਤੇ ਸਪੋਰਟਸ ਰੈੱਡ ਰੰਗਾਂ ‘ਚ ਖਰੀਦ ਸਕਦੇ ਹੋ। 1.5 ਲੱਖ ਰੁਪਏ ਤੋਂ ਘੱਟ ਵਿੱਚ, ਤੁਹਾਨੂੰ Yamaha FZ-S FI ਅਤੇ Bajaj Avenger 160 Street ਸਮੇਤ ਕਈ ਹੋਰ ਚੰਗੇ ਮਾਡਲ ਮਿਲਣਗੇ। ਇਨ੍ਹਾਂ ਦੋਵਾਂ ਮਾਡਲਾਂ ਦੀ ਕੀਮਤ ਕ੍ਰਮਵਾਰ 1,21,400 ਰੁਪਏ (ਐਕਸ-ਸ਼ੋਰੂਮ) ਅਤੇ 1,16,832 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।