Royal Enfield ਨੂੰ ਟੱਕਰ ਦੇਵੇਗੀ Honda ਬਾਈਕ, 350cc ਇੰਜਣ ਸਮੇਤ ਕਮਾਲ ਦੇ ਫੀਚਰ ਜਾਣੋ
Honda CB350 ਨੂੰ ਗਾਹਕਾਂ ਲਈ Royal Enfield Classic 350 ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤਾ ਗਿਆ ਹੈ। ਹੌਂਡਾ ਦੀ ਇਸ ਬਾਈਕ ਦਾ ਰੈਟਰੋ ਲੁੱਕ ਡਿਜ਼ਾਈਨ ਕਾਫੀ ਕਲਾਸਿਕ ਹੈ, ਸਿਰਫ ਡਿਜ਼ਾਈਨ ਹੀ ਨਹੀਂ ਇਸ ਬਾਈਕ ਦੇ ਫੀਚਰਸ ਵੀ ਬਹੁਤ ਵਧੀਆ ਹਨ। ਜੇਕਰ ਤੁਸੀਂ ਰੈਟਰੋ ਡਿਜ਼ਾਈਨਡ ਬਾਈਕਸ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਸ ਮੋਟਰਸਾਈਕਲ ਦਾ ਡਿਜ਼ਾਈਨ ਪਸੰਦ ਆ ਸਕਦਾ ਹੈ। ਆਓ ਅਸੀਂ ਤੁਹਾਨੂੰ ਇਸ ਮੋਟਰਸਾਈਕਲ ਦੀ ਕੀਮਤ ਅਤੇ ਫੀਚਰ ਬਾਰੇ ਜਾਣਕਾਰੀ ਦਿੰਦੇ ਹਾਂ।
ਹੌਂਡਾ (Honda) ਨੇ ਗਾਹਕਾਂ ਲਈ ਭਾਰਤੀ ਬਾਜ਼ਾਰ ‘ਚ ਨਵੀਂ ਰੈਟਰੋ ਲੁੱਕ ਬਾਈਕ Honda CB350 ਲਾਂਚ ਕਰ ਦਿੱਤੀ ਹੈ। ਹੌਂਡਾ ਦਾ ਇਹ ਨਵਾਂ ਮੋਟਰਸਾਈਕਲ ਦੋ ਵੇਰੀਐਂਟ, ਡੀਐਲਐਕਸ ਅਤੇ ਡੀਐਲਐਕਸ ਪ੍ਰੋ ਵਿੱਚ ਉਪਲਬਧ ਹੋਵੇਗਾ। ਇਸ ਬਾਈਕ ਦਾ ਡਿਜ਼ਾਈਨ ਰਾਇਲ ਐਨਫੀਲਡ ਕਲਾਸਿਕ ਨਾਲ ਕਾਫੀ ਮਿਲਦਾ ਜੁਲਦਾ ਹੈ, ਆਓ ਤੁਹਾਨੂੰ ਦੱਸਦੇ ਹਾਂ Honda ਦੀ ਇਸ ਨਵੀਂ ਬਾਈਕ ਦੀ ਕੀਮਤ ਕੀ ਹੈ ਅਤੇ ਇਸ ਮੋਟਰਸਾਈਕਲ ਨੂੰ ਕਿਸ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ।
ਇਸ ਨਵੀਂ ਹੌਂਡਾ ਬਾਈਕ ਨੂੰ ਕਿਸੇ ਵੀ ਬਿਗਵਿੰਗ ਡੀਲਰਸ਼ਿਪ ‘ਤੇ ਜਾ ਕੇ ਬੁੱਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਰੈਟਰੋ ਡਿਜ਼ਾਈਨਡ ਬਾਈਕਸ ਪਸੰਦ ਕਰਦੇ ਹੋ ਤਾਂ ਤੁਹਾਨੂੰ ਇਸ ਮੋਟਰਸਾਈਕਲ ਦਾ ਡਿਜ਼ਾਈਨ ਪਸੰਦ ਆ ਸਕਦਾ ਹੈ।
ਡਿਜ਼ਾਈਨ ਅਤੇ ਫੀਚਰ
Honda CB350 ‘ਚ ਰਿਡੀਜਾਇਨ ਟੈਂਕ, ਪੀਸ਼ੂਟਰ ਐਗਜਾਸਟ, ਨਵੀਂ ਸੀਟ, ਰੈਟਰੋ ਕਲਾਸਿਕ ਲੁੱਕ ਤੋਂ ਇਲਾਵਾ, ਵਿੱਚ ਬਾਈਕ ਦੇ ਅਗਲੇ ਅਤੇ ਪਿਛਲੇ ਪਾਸੇ ਅਲਾਏ ਵ੍ਹੀਲਜ਼ ਦੇ ਨਾਲ ਡਿਸਕ ਬ੍ਰੇਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਬਾਈਕ ‘ਚ ਤੁਹਾਨੂੰ ਡਿਊਲ ਰੀਅਰ ਸ਼ਾਕਸ, ਟੈਲੀਸਕੋਪਿਕ ਫੋਰਕਸ, ਡਿਜੀਟਲ ਇੰਸਟਰੂਮੈਂਟ ਕੰਸੋਲ, ਡਿਊਲ ਚੈਨਲ ABS ਦੇ ਨਾਲ Honda ਸਮਾਰਟਫੋਨ ਵਾਇਸ ਕੰਟਰੋਲ ਸਿਸਟਮ ਦਿੱਤਾ ਗਿਆ ਹੈ।
ਇੰਜਣ ਵੇਰਵੇ
Honda CB350 ਵਿੱਚ 346cc ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਹੈ ਜੋ 21bhp ਦੀ ਪਾਵਰ ਅਤੇ 29Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ਨੂੰ 5 ਸਪੀਡ ਗਿਅਰਬਾਕਸ ਨਾਲ ਲਾਂਚ ਕੀਤਾ ਗਿਆ ਹੈ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਬਾਈਕ ਦਾ ਇੰਜਣ BSVI OBD2-B ਅਨੁਕੂਲ ਹੈ। ਇਸ ਤੋਂ ਇਲਾਵਾ ਬਾਈਕ ‘ਚ ਤੁਹਾਨੂੰ ਸਲਿਪ ਅਤੇ ਅਸਿਸਟ ਕਲਚ ਅਤੇ Honda ਸਿਲੈਕਟੇਬਲ ਟਾਰਕ ਕੰਟਰੋਲ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ।
Honda CB350 ਕੀਮਤ ਅਤੇ ਰੰਗ
ਇਸ ਬਾਈਕ ਨੂੰ ਮੈਟ ਕ੍ਰਸਟ ਮੈਟਾਲਿਕ, ਪ੍ਰੇਸ਼ੀਅਸ ਰੈੱਡ ਮੈਟਲਿਕ, ਪਰਲ ਇਗਨੀਅਸ ਬਲੈਕ, ਮੈਟ ਡੂਨ ਬ੍ਰਾਊਨ ਅਤੇ ਮੈਟ ਮਾਰਸ਼ਲ ਗ੍ਰੀਨ ਮੈਟਲਿਕ ਰੰਗਾਂ ‘ਚ ਲਾਂਚ ਕੀਤਾ ਗਿਆ ਹੈ। ਰਾਇਲ ਐਨਫੀਲਡ ਕਲਾਸਿਕ 350 ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤੀ ਗਈ ਇਸ ਬਾਈਕ ਦੀ ਕੀਮਤ 1 ਲੱਖ 93 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਸ ਬਾਈਕ ਦੇ DLX ਪ੍ਰੋ ਵੇਰੀਐਂਟ ਦੀ ਕੀਮਤ 2 ਲੱਖ 17 ਹਜ਼ਾਰ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।