ਬਜਾਜ ਦਾ ਪਹਿਲਾ CNG ਮੋਟਰਸਾਈਕਲ ਹੋਇਆ ਸਪਾਟ, ਕਦੋਂ ਹੋਵੇਗਾ ਲਾਂਚ ਜਾਣੋ
ਬਜਾਜ ਦੇ ਸੀਐਨਜੀ ਮੋਟਰਸਾਈਕਲ ਬਾਰੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਇਸ ਨੂੰ ਹਾਲ ਹੀ 'ਚ ਦੇਖਿਆ ਗਿਆ ਹੈ। ਭਾਰਤ 'ਚ ਲਾਂਚ ਹੋਣ ਵਾਲੀ ਇਹ ਪਹਿਲੀ ਬਾਈਕ ਹੋਵੇਗੀ, ਜੋ CNG ਫਿਊਲ 'ਤੇ ਚੱਲ ਸਕਦੀ ਹੈ। ਇਸ ਦਾ ਡਿਜ਼ਾਈਨ ਕਾਫੀ ਹੱਦ ਤੱਕ ਬਜਾਜ ਪਲਸਰ ਵਰਗਾ ਹੋ ਸਕਦਾ ਹੈ। ਇਸ ਮੋਟਰਸਾਈਕਲ ਨੂੰ ਲਾਂਚ ਕਰਨ 'ਚ ਘੱਟੋ-ਘੱਟ ਕਿੰਨਾ ਸਮਾਂ ਲੱਗ ਸਕਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਇਸ ਲੇਖ ਚ ਦਿੱਤੀ ਗਈ ਹੈ।
ਬਜਾਜ (Bajaj) ਦੀ ਨਵੀਂ ਬਾਈਕ ਨੂੰ ਟੈਸਟਿੰਗ ਕਰਦੇ ਦੇਖਿਆ ਗਿਆ ਹੈ। ਖ਼ਬਰਾਂ ਮੁਤਾਬਕ ਇਹ ਭਾਰਤ ਦੀ ਪਹਿਲੀ ਆਉਣ ਵਾਲੀ CNG ਬਾਈਕ ਹੈ, ਜਿਸ ਦੀ ਚਰਚਾ ਲੰਬੇ ਸਮੇਂ ਤੋਂ ਹੋ ਰਹੀ ਹੈ। ਟੈਸਟਿੰਗ ਮਾਡਲ ਦੇ ਡਿਜ਼ਾਈਨ ਫੀਚਰਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਕੰਪਨੀ ਆਪਣੀ ਸੀਟੀ ਸੀਰੀਜ਼ ਦੇ ਨਾਲ CNG ਇੰਜਣ ਨੂੰ ਪੇਸ਼ ਕਰੇਗੀ। ਕੁਝ ਮਹੀਨੇ ਪਹਿਲਾਂ ਹੀ ਇਸ ਨਵੀਂ CNG ਮੋਟਰਸਾਈਕਲ ਦੇ ਪੇਟੈਂਟ ਦਸਤਾਵੇਜ਼ਾਂ ਦਾ ਖੁਲਾਸਾ ਹੋਇਆ ਸੀ।
ਲੀਕਸ ਦੇ ਅਨੁਸਾਰ ਬਜਾਜ ਸੀਐਨਜੀ ਬਾਈਕ ਵਿੱਚ ਟੈਲੀਸਕੋਪਿਕ ਫੋਰਕ, ਫਰੰਟ ਡਿਸਕ ਬ੍ਰੇਕ, ਅਪਰਾਈਟ ਪੋਜੀਸ਼ਨ, ਐਲੀਵੇਟਿਡ ਹੈਂਡਲਬਾਰ ਅਤੇ ਬਜਾਜ ਪਲਸਰ NS125 ਦੀ ਤਰ੍ਹਾਂ ਡਿਜ਼ਾਈਨ ਕੀਤੇ ਗਏ ਅਲਾਏ ਵ੍ਹੀਲ ਮਿਲ ਸਕਦੇ ਹਨ। ਇਸ ਤੋਂ ਇਲਾਵਾ ਇਹ ਮੋਟਰਸਾਈਕਲ ਕਿਨ੍ਹਾਂ ਤਰੀਕਿਆਂ ਨਾਲ ਖਾਸ ਹੋਵੇਗਾ ਅਤੇ ਇਸਨੂੰ ਕਦੋਂ ਲਾਂਚ ਕੀਤਾ ਜਾਵੇਗਾ, ਜਾਣੋ ਇਸਦੀ ਪੂਰੀ ਜਾਣਕਾਰੀ।
ਬਜਾਜ CNG ਡਿਜ਼ਾਈਨ
ਨਵੀਂ ਬਜਾਜ ਮੋਟਰਸਾਈਕਲ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ‘ਚ ਪਲੇਨ ਡਿਜ਼ਾਈਨ ਵਾਲਾ ਫਿਊਲ ਟੈਂਕ ਅਤੇ ਵਾਈਡ ਬਾਡੀ ਪੈਨਲ ਹੋਣਗੇ। ਬਾਈਕ ਦਾ ਫਰੇਮ ਅਜਿਹਾ ਲੱਗਦਾ ਹੈ ਜਿਵੇਂ ਬਜਾਜ ਪਲਸਰ NS125 ਨੂੰ ਮੋਡੀਫਾਈ ਕੀਤਾ ਗਿਆ ਹੈ। ਫਰੇਮ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ CNG ਟੈਂਕ ਨੂੰ ਉਪਰਲੇ ਬਰੇਸ ਦੇ ਵਿਚਕਾਰ ਐਡਜਸਟ ਕੀਤਾ ਜਾਵੇਗਾ।
ਬਜਾਜ ਸੀਐਨਜੀ ਬਾਈਕ
CNG ਇੰਜਣ ਹੋਣ ਕਾਰਨ ਇਹ ਬਾਈਕ ਪੈਟਰੋਲ ਮਾਡਲ ਤੋਂ ਘੱਟ ਪਾਵਰ ਜਨਰੇਟ ਕਰੇਗੀ। ਅਜਿਹੀ ਸਥਿਤੀ ਵਿੱਚ, ਇਸ ਨੂੰ 125cc ਪੈਟਰੋਲ ਇੰਜਣ ਵਾਂਗ ਪਾਵਰ ਅਤੇ ਪਰਫਾਰਮੈਂਸ ਦੇਣ ਲਈ 150cc ਇੰਜਣ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਬਜਾਜ ਦੀ CNG ਬਾਈਕ ਲਾਂਚ
ਇਸ ਮੋਟਰਸਾਈਕਲ ਨੂੰ ਲਾਂਚ ਕਰਨ ‘ਚ ਘੱਟੋ-ਘੱਟ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ। ਇੱਕ ਵਾਰ ਲਾਂਚ ਹੋਣ ਤੋਂ ਬਾਅਦ, ਇਹ CNG ਬਾਈਕ ਪੈਟਰੋਲ ਅਤੇ ਇਲੈਕਟ੍ਰਿਕ ਮੋਟਰਸਾਈਕਲਾਂ ਨਾਲ ਮੁਕਾਬਲਾ ਕਰ ਸਕਦੀ ਹੈ। ਜ਼ਾਹਿਰ ਹੈ ਕਿ ਚਾਰ ਪਹੀਆ ਵਾਹਨਾਂ ਦੀ ਤਰ੍ਹਾਂ ਸੀਐਨਜੀ ‘ਤੇ ਚੱਲਣ ਵਾਲੀ ਬਾਈਕ ਵੀ ਮਾਈਲੇਜ ਦੇ ਲਿਹਾਜ਼ ਨਾਲ ਬਹੁਤ ਸ਼ਕਤੀਸ਼ਾਲੀ ਹੋਵੇਗੀ। ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਸੀ ਕਿ ਕੰਪਨੀ ਬਜਾਜ ਪਲਸਰ ਨੂੰ ਸਿਰਫ CNG ਵਰਜ਼ਨ ਦੇ ਰੂਪ ‘ਚ ਹੀ ਲਾਂਚ ਕਰ ਸਕਦੀ ਹੈ।