Maruti Suzuki Brezza: ਬ੍ਰੇਜ਼ਾ ਦੇ 55,000 ਆਰਡਰ ਪੈਂਡਿੰਗ, ਵੱਧਦੇ ਵੇਟਿੰਗ ਪੀਰੀਅਡ ਤੋਂ ਪਰੇਸ਼ਾਨ ਗਾਹਕ
Maruti Suzuki Brezza Waiting Period: ਗਾਹਕਾਂ ਵਿੱਚ ਮਾਰੂਤੀ ਸੁਜ਼ੂਕੀ ਦੀ ਇਸ SUV ਦੀ ਕਾਫੀ ਮੰਗ ਹੈ, ਜਿਸ ਕਾਰਨ ਇਸ ਕਾਰ ਦਾ ਵੇਟਿੰਗ ਪੀਰੀਅਡ ਵੱਧ ਰਿਹਾ ਹੈ। ਜਾਣੋ ਕਿੰਨੀ ਪਹੁੰਚ ਚੱਕਾ ਹੈ ਵੇਟਿੰਗ ਪੀਰੀਅਡ
Maruti Suzuki Sales: ਗਾਹਕਾਂ ਵਿੱਚ ਮਾਰੂਤੀ ਸੁਜ਼ੂਕੀ (Maruti Suzuki) ਦੀਆਂ ਕਾਰਾਂ ਨੂੰ ਲੈ ਕੇ ਕਾਫੀ ਕ੍ਰੇਜ਼ ਹੈ, ਜਿਸ ਕਾਰਨ ਕੰਪਨੀ ਦੇ ਕੁਝ ਮਾਡਲ ਅਜਿਹੇ ਹਨ ਜਿਨ੍ਹਾਂ ਦਾ ਵੇਟਿੰਗ ਪੀਰੀਅਡ ਵੀ ਵੱਧ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਪਿਛਲੇ ਜੂਨ ਮਹੀਨੇ ਵਿੱਚ ਕੰਪਨੀ ਦੇ 3 ਲੱਖ 86 ਹਜ਼ਾਰ ਆਰਡਰ ਪੈਂਡਿੰਗ ਸਨ।
3,86,000 ਪੈਂਡਿੰਗ ਆਰਡਰਾਂ ਵਿੱਚ ਮਾਰੂਤੀ ਦੀ ਨਵੀਨਤਮ SUV ਜਿਮਨੀ ਵੀ ਸ਼ਾਮਲ ਹੈ, ਥਾਰ ਨੂੰ ਟੱਕਰ ਦੇਣ ਵਾਲੀ ਇਸ ਕਾਰ ਲਈ ਕੰਪਨੀ ਨੂੰ 31 ਹਜ਼ਾਰ ਤੋਂ ਵੱਧ ਬੁਕਿੰਗ ਪ੍ਰਾਪਤ ਹੋਈ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਦੀ 55 ਹਜ਼ਾਰ ਬੁਕਿੰਗ ਦੀ ਡਿਲੀਵਰੀ ਪੈਡਿੰਗ ਚੱਲ ਰਹੀ ਹੈ।
ਬ੍ਰੇਜ਼ਾ ਦੇ ਗਾਹਕਾਂ ਵਿੱਚ ਮੰਗ ਇੰਨੀ ਵੱਧ ਰਹੀ ਹੈ ਕਿ ਪਿਛਲੇ ਸਾਲ ਜੂਨ ਵਿੱਚ ਇਸ ਕਾਰ ਦੀ ਵਿਕਰੀ ਦਾ ਅੰਕੜਾ ਸਿਰਫ਼ 4404 ਯੂਨਿਟ ਸੀ ਜੋ ਇਸ ਸਾਲ ਜੂਨ ਵਿੱਚ ਵੱਧ ਕੇ 10 ਹਜ਼ਾਰ 578 ਯੂਨਿਟ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਕਾਰ ‘ਚ ਸਾਲ ਦਰ ਸਾਲ 140 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।


