Amaze Launch Planning: Honda ਲਾਂਚ ਕਰੇਗੀ 3 SUV ਕਾਰਾਂ, ਜਾਣੋ ਕੀ ਹੋਵੇਗੀ ਕੀਮਤ
After New Honda Amaze Launch Planning: Honda Cars India ਨੇ ਆਪਣੀ ਨਵੀਂ ਕੰਪੈਕਟ ਸੇਡਾਨ Amaze ਨੂੰ ਲਾਂਚ ਕੀਤਾ ਹੈ। ਹੁਣ ਕੰਪਨੀ ਦਾ ਧਿਆਨ ਭਾਰਤ 'ਚ ਤੇਜ਼ੀ ਨਾਲ ਵਧ ਰਹੇ SUV ਸੈਗਮੈਂਟ ਦਾ ਫਾਇਦਾ ਚੁੱਕਣ 'ਤੇ ਹੈ। ਇਸ ਲਈ ਕੰਪਨੀ ਇੱਕ ਜਾਂ ਦੋ ਨਹੀਂ ਸਗੋਂ 3 SUV ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣੋ ਇਨ੍ਹਾਂ ਦੀ ਕੀਮਤ ਕੀ ਹੋਵੇਗੀ।
ਜਾਪਾਨੀ ਕਾਰ ਕੰਪਨੀ Honda Cars India ਨੇ ਭਾਰਤ ‘ਚ ਆਪਣੀ ਨਵੀਂ Honda Amaze ਨੂੰ ਲਾਂਚ ਕਰ ਦਿੱਤਾ ਹੈ। ਕੰਪੈਕਟ ਸੇਡਾਨ ਸੈਗਮੈਂਟ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਸਥਾਪਤ ਕਰਨ ਦੇ ਨਾਲ, ਹੋਂਡਾ ਹੁਣ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ SUV ਸੈਗਮੈਂਟ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਕੰਪਨੀ ਇਕ ਜਾਂ ਦੋ ਨਹੀਂ ਸਗੋਂ 3 SUV ਕਾਰਾਂ ਨੂੰ ਲਾਂਚ ਕਰਨ ‘ਤੇ ਧਿਆਨ ਦੇ ਰਹੀ ਹੈ। ਵਰਤਮਾਨ ਵਿੱਚ, SUV ਸੈਗਮੈਂਟ ਵਿੱਚ ਸਿਰਫ ਇੱਕ ਹੌਂਡਾ ਕਾਰ ‘ਐਲੀਵੇਟ’ ਭਾਰਤੀ ਬਾਜ਼ਾਰ ਵਿੱਚ ਮੌਜੂਦ ਹੈ।
Honda Cars India ਵਿੱਤੀ ਸਾਲ 2026-27 ਤੱਕ ਭਾਰਤੀ ਬਾਜ਼ਾਰ ‘ਚ 3 ਨਵੇਂ ਮਾਡਲ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਦੇ SUV ਮਾਡਲ ਜਿਵੇਂ WR-V ਅਤੇ CR-V ਭਾਰਤੀ ਬਾਜ਼ਾਰ ‘ਚ ਕਾਫੀ ਮਸ਼ਹੂਰ ਸਨ। ਫਿਰ ਕੰਪਨੀ ਨੇ ਉਨ੍ਹਾਂ ਦਾ ਉਤਪਾਦਨ ਬੰਦ ਕਰ ਦਿੱਤਾ।
SUV ਬਾਜ਼ਾਰ ‘ਚ ਹਲਚਲ ਪੈਦਾ ਕਰੇਗੀ
ਜਾਪਾਨੀ ਕਾਰ ਕੰਪਨੀ ਹੌਂਡਾ ਮੋਟਰਸ ਦੀ ਭਾਰਤੀ ਸਹਾਇਕ ਕੰਪਨੀ ਹੌਂਡਾ ਕਾਰਸ ਇੰਡੀਆ ਦੇ ਪ੍ਰਧਾਨ ਅਤੇ ਸੀਈਓ ਟਾਕੁਯਾ ਸੁਮੁਰਾ ਨੇ ਦੱਸਿਆ ਕਿ ਕੰਪਨੀ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੇ SUV ਬਾਜ਼ਾਰ ਵਿੱਚ ਆਪਣੀ ਮੌਜੂਦਗੀ ਵਧਾਉਣਾ ਚਾਹੁੰਦੀ ਹੈ। ਫਿਲਹਾਲ ਕੰਪਨੀ ਦੀ ਸਿਰਫ SUV ਮਾਡਲ ‘ਐਲੀਵੇਟ’ ਹੀ ਬਾਜ਼ਾਰ ‘ਚ ਉਪਲਬਧ ਹੈ। ਇਸ ਤੋਂ ਇਲਾਵਾ ਕੰਪਨੀ ਭਾਰਤ ਵਿੱਚ ਸਿਰਫ਼ ਦੋ ਹੋਰ ਮਾਡਲਾਂ, ਅਮੇਜ਼ ਅਤੇ ਸਿਟੀ ਵੇਚਦੀ ਹੈ। Takuya Tsumura ਦਾ ਕਹਿਣਾ ਹੈ ਕਿ ਕੰਪਨੀ ਵਿੱਤੀ ਸਾਲ 2026-27 ਤੱਕ SUV ਸੈਗਮੈਂਟ ਵਿੱਚ 3 ਨਵੇਂ ਮਾਡਲ ਪੇਸ਼ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਨਵੇਂ ਮਾਡਲਾਂ ਵਿੱਚ ਹਾਈਬ੍ਰਿਡ ਤੇ ਬੈਟਰੀ ਇਲੈਕਟ੍ਰਿਕ ਦੋਵੇਂ ਵਿਕਲਪ ਸ਼ਾਮਲ ਹੋਣਗੇ।
ਦੇਸ਼ ਵਿੱਚ ਵਿਕਣ ਵਾਲੀਆਂ 50% ਕਾਰਾਂ ਐਸਯੂਵੀ ਹਨ
ਉਨ੍ਹਾਂ ਕਿਹਾ ਕਿ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਸੈਗਮੈਂਟ ਵਾਹਨ ਹੁਣ ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੇ ਕੁੱਲ 40 ਲੱਖ ਯਾਤਰੀ ਵਾਹਨਾਂ ਵਿੱਚੋਂ ਲਗਭਗ 50 ਫੀਸਦ ਬਣਦੇ ਹਨ। ਅਜਿਹੀ ਸਥਿਤੀ ਵਿੱਚ ਹੌਂਡਾ ਭਾਰਤੀ ਬਾਜ਼ਾਰ ਲਈ ਨਵੇਂ SUV ਮਾਡਲਾਂ ਨੂੰ ਵਿਕਸਤ ਕਰਨ ਤੇ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਵੀਂ Honda Amaze ਲਾਂਚ ਕੀਤੀ
ਹੌਂਡਾ ਕਾਰਸ ਇੰਡੀਆ ਨੇ ਆਪਣੀ ਕੰਪੈਕਟ ਸੇਡਾਨ ਕਾਰ ਅਮੇਜ਼ ਦਾ ਤੀਜੀ ਪੀੜ੍ਹੀ ਦਾ ਮਾਡਲ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 7.99 ਲੱਖ ਰੁਪਏ ਤੋਂ 10.89 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਰੱਖੀ ਗਈ ਹੈ। ਕੰਪਨੀ ਨੇ ਇਸ ਨੂੰ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਮੋਡ ‘ਚ ਲਾਂਚ ਕੀਤਾ ਹੈ। ਬਾਜ਼ਾਰ ‘ਚ ਇਸ ਦਾ ਮੁਕਾਬਲਾ ਮਾਰੂਤੀ ਡਿਜ਼ਾਇਰ, ਹੁੰਡਈ ਔਰਾ ਅਤੇ ਟਾਟਾ ਟਿਗੋਰ ਨਾਲ ਹੋਵੇਗਾ।
ਇਹ ਵੀ ਪੜ੍ਹੋ
ਕੰਪਨੀ ਨੇ ਨਵੀਂ ਅਮੇਜ਼ ‘ਚ ADAS ਸੂਟ ਦਿੱਤਾ ਹੈ। ਇਸ ਦੇ ਨਾਲ ਹੁਣ ਇਹ ਤਕਨੀਕ ਭਾਰਤ ਵਿੱਚ ਹਰ ਹੌਂਡਾ ਕਾਰ ਵਿੱਚ ਉਪਲਬਧ ਹੋ ਗਈ ਹੈ। Honda Amaze ਨੂੰ ਪਹਿਲੀ ਵਾਰ ਸਾਲ 2013 ‘ਚ ਲਾਂਚ ਕੀਤਾ ਗਿਆ ਸੀ, ਜਦਕਿ ਇਸ ਦੀ ਦੂਜੀ ਜਨਰੇਸ਼ਨ ਨੂੰ 2018 ‘ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਹੁਣ ਤੱਕ 5.8 ਲੱਖ ਯੂਨਿਟ ਵੇਚੇ ਹਨ।