Tomato Rates Hike: ਪੰਜਾਬ ‘ਚ 100 ਰੁਪਏ ਦੇ ਪਾਰ ਪਹੁੰਚਿਆ ਟਮਾਟਰ, ਹੋਰ ਸਬਜਿਆਂ ਵੀ ਆਮ ਆਦਮੀ ਦੀ ਪਹੁੰਚ ਤੋਂ ਪਰੇ
Tomato Rates Hike: ਮਾਹਰਾਂ ਦਾ ਕਹਿਣਾ ਹੈ ਕਿ ਹਾਲੇ ਅਗਲੇ ਕੁਝ ਦਿਨਾਂ ਤੱਕ ਸਬਜੀਆਂ ਦੇ ਭਾਅ ਇੰਝ ਹੀ ਲੋਕਾਂ ਦੀ ਪਰੇਸ਼ਾਨੀ ਦਾ ਸਬਬ ਬਣਦੇ ਰਹਿਣਗੇ। ਜੁਲਾਈ ਦੇ ਆਖਰੀ ਹਫਤੇ ਤੱਕ ਇਨ੍ਹਾਂ ਦੀਆਂ ਕੀਮਤਾਂ ਚ ਕੁਝ ਰਾਹਤ ਮਿਲਣ ਦੀ ਉਮੀਦ ਹੈ।
Tomato Price Hike: ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਤਾਂ ਉੱਥੇ ਹੀ ਪੰਜਾਬ ਵਿੱਚ ਹੀ ਇਸਦੇ ਰੇਟ ਲੋਕਾਂ ਦੀ ਪਹੁੰਚ ਤੋਂ ਪਰੇ ਹੋ ਚੁਕੇ ਹਨ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲ੍ਹੇ ਟਮਾਟਰ ਦੇ ਰੇਟ 100 ਰੁਪਏ ਪ੍ਰਤੀ ਕਿੱਲੋਂ ਤੋਂ ਉੱਤੇ ਪਹੁੰਚ ਚੁੱਕੇ ਹਨ। ਟਮਾਟਰ ਤੋਂ ਇਲਾਵਾ, ਦੂਜੀਆਂ ਸਾਰੀਆਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ।
ਇੱਕ ਹਫਤੇ ਪਹਿਲਾਂ ਇਹੀ ਟਮਾਟਰ 30-40 ਰੁਪਏ ਫੀ ਕਿਲੋ ਵਿੱਕ ਰਿਹਾ ਸੀ। ਪਰ ਜਿਵੇਂ ਹੀ ਉੱਤਰ ਭਾਰਤ ਵਿੱਚ ਮਾਨਸੂਨ ਦੀ ਐਂਟਰੀ ਹੋਈ, ਉਂਵੇ ਹੀ ਸਬਜੀਆਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਉੱਤੇ ਨੂੰ ਚੜ੍ਹਣ ਲੱਗੀਆਂ। ਇਨ੍ਹਾਂ ਚੋਂ ਟਮਾਟਰ ਦੀਆਂ ਕੀਮਤਾਂ ਵਿੱਚ ਸਭ ਤੋਂ ਛੇਤੀ ਵਾਧਾ ਹੋਇਆ ਹੈ। ਜਿਸਤੋਂ ਬਾਅਦ ਹੁਣ ਇਹ 100-120 ਰੁਪਏ ਫੀ ਕਿਲੋ ਤੇ ਵਿੱਕ ਰਿਹਾ ਹੈ।
ਮਾਨਸੂਨ ਦੌਰਾਨ ਕਿਉਂ ਮਹਿੰਗਾ ਹੁੰਦਾ ਹੈ ਟਮਾਟਰ
ਮੀਂਹ ਦੇ ਮੌਸਮ ਦੌਰਾਨ ਆਖ਼ਰ ਟਮਾਟਰ ਦੀਆਂ ਕੀਮਤਾਂ ਹਰ ਸਾਲ ਕਿਉਂ ਵੱਧ ਜਾਂਦੀਆਂ ਹਨ। ਇਸ ਪਿੱਛੇ ਜੋ ਮੁੱਖ ਵਜ੍ਹਾ ਹੈ, ਉਹ ਹੈ ਆਵਾਜਾਹੀ ਦੀ ਸਮੱਸਿਆ। ਮੀਂਹ ਦੌਰਾਨ ਟਮਾਟਰਾਂ ਦੀ ਢੋਆ-ਢੁਆਹੀ ਕਰਨ ਵਾਲੇ ਵਾਹਨਾਂ ਦੀ ਰਫਤਾਰ ਮੱਠੀ ਪੈ ਜਾਂਦੀ ਹੈ। ਟਮਾਟਰ ਬਹੁਤ ਛੇਤੀ ਖਰਾਬ ਹੋਣ ਵਾਲੀ ਸਬਜ਼ੀ ਹੈ। ਇਸ ਲਈ ਮੀਂਹ ਕਾਰਨ ਰਾਹ ਬੰਦ ਹੋ ਜਾਂਦੇ ਹਨ ਅਤੇ ਵਾਹਨਾਂ ਨੂੰ ਮੰਡੀਆਂ ਵਿੱਚ ਪਹੁੰਚਣ ਤੇ ਸਮਾਂ ਲੱਗਦਾ ਹੈ। ਇਸ ਦੌਰਾਨ ਕਾਫੀ ਮਾਤਰਾ ਵਿੱਚ ਟਮਾਟਰ ਦੀ ਫਸਲ ਖਰਾਬ ਹੋਣ ਲੱਗਦੀ ਹੈ। ਮੰਗ ਜਿਆਦਾ ਅਤੇ ਸਪਲਾਈ ਘੱਟ ਹੋਣ ਕਰਕੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਲੱਗਦਾ ਹੈ।
ਬਠਿੰਡਾ ਚ ਟਮਾਟਰ ਦੀਆਂ ਕੀਮਤਾਂ ਖਿਲਾਫ ਅਣੋਖਾ ਪ੍ਰਦਰਸ਼ਨ
ਪੰਜਾਬ ਵਿੱਚ ਅਚਾਨਕ ਅਸਮਾਨੀ ਚੜ੍ਹੀਆਂ ਟਮਾਟਰਾਂ ਦੀਆਂ ਕੀਮਤਾਂ ਖਿਲਾਫ ਬਠਿੰਡਾ ਵਿੱਚ ਅਣੋਖਾ ਪ੍ਰਦਰਸ਼ ਕੀਤਾ ਗਿਆ। ਇੱਕ ਸ਼ਖਸ ਲਾੜੇ ਦੇ ਰੂਪ ਵਿੱਚ ਟਮਾਟਰਾਂ ਦਾ ਹਾਰ ਅਤੇ ਗਾਣਾ ਬੰਨ੍ਹ ਕੇ ਰੱਥ ਤੇ ਸਵਾਰ ਹੋ ਕੇ ਪ੍ਰਦਰਸ਼ਨ ਕਰਦਾ ਦਿਖਾਈ ਦਿੱਤਾ। ਉਸਨੇ ਟਮਾਟਰਾਂ ਦੀ ਰਾਖੀ ਲਈ ਆਪਣੇ ਹੱਥ ਵਿੱਚ ਪਿਸਤੌਲ ਵੀ ਫੜੀ ਹੋਈ ਹੈ।
ਇਹ ਵੀ ਪੜ੍ਹੋ
ਹੋਰਨਾਂ ਸਬਜ਼ੀਆਂ ਦੀਆਂ ਕੀਮਤਾ ਵੀ ਹੋਈਆਂ ਪਹੁੰਚ ਤੋਂ ਪਰੇ
ਟਮਾਟਰ ਤੋਂ ਇਲਾਵਾ ਬਾਕੀ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਵੀ ਇਨ੍ਹੀਂ ਦਿਨੀ ਰਸੋਈ ਦਾ ਬਜਟ ਵਿਗਾੜ ਰਹੀਆਂ ਹਨ। ਹਰ ਰਸੋਈ ਦੀ ਸ਼ਾਨ ਸਮਝੇ ਜਾਣ ਵਾਲੇ ਆਲੂ ਅਤੇ ਪਿਆਜ਼ ਵੀ 40 ਰੁਪਏ ਤੋਂ 60 ਰੁਪਏ ਦੇ ਵਿਚਕਾਰ ਵਿੱਕ ਰਹੇ ਹਨ। ਬੀਨਸ 40 ਤੋਂ 60 ਰੁਪਏ, ਬੈਂਗਨ ਦੀ 40 ਰੁਪਏ ਤੋਂ ਵਧ ਕੇ60 ਰੁਪਏ ਪ੍ਰਤੀ ਕਿਲੋ , ਤੋਰੀ 60-70 ਰੁਪਏ ਫੀ ਕਿਲੋ ਤੱਕ ਪਹੁੰਚ ਚੁੱਕੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ