ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਉੱਤਰ ਪ੍ਰਦੇਸ਼ ਤੋਂ ਬਾਅਦ ਇਸ ਰਾਜ ਵਿੱਚ ਸਭ ਤੋਂ ਵੱਧ ਕਣਕ ਦੀ ਖੇਤੀ (Wheat Crop) ਕੀਤੀ ਜਾਂਦੀ ਹੈ। ਪਰ ਹੁਣ ਇੱਥੋਂ ਦੇ ਕਿਸਾਨ ਸੇਬ ਦੀ ਖੇਤੀ ਵੀ ਕਰ ਸਕਣਗੇ। ਦਰਅਸਲ, ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ ਨੇ ਸੇਬ ਦੀ ਅਜਿਹੀ ਕਿਸਮ ਵਿਕਸਿਤ ਕੀਤੀ ਹੈ, ਜੋ ਪੰਜਾਬ ਦੇ ਮੌਸਮ ਦੇ ਅਨੁਕੂਲ ਹੈ। ਭਾਵ ਹੁਣ ਪੰਜਾਬ ਦੇ ਕਿਸਾਨ ਵੀ ਸੇਬ ਦੀ ਖੇਤੀ ਕਰਕੇ ਚੰਗੀ ਕਮਾਈ ਕਰਨਗੇ। ਖਾਸ ਗੱਲ ਇਹ ਹੈ ਕਿ ਸੇਬ ਦੀ ਇਸ ਕਿਸਮ ਦੀ ਕਾਸ਼ਤ ਦੀ ਲਾਗਤ ਵੀ ਘੱਟ ਜਾਵੇਗੀ।
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ, ਪਠਾਨਕੋਟ ਦੇ ਖੇਤੀ ਵਿਗਿਆਨ ਕੇਂਦਰ ਦੀ ਸੇਬ ‘ਤੇ ਕੀਤਾ ਗਿਆ ਟ੍ਰਾਇਲ ਸਫ਼ਲ ਹੋ ਗਿਆ ਹੈ। ਹੁਣ ਪੰਜਾਬ ਦੇ ਕਿਸਾਨ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਸੇਬ ਦੀ ਕਾਸ਼ਤ ਵੀ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਜ਼ਿਆਦਾ ਕਮਾਈ ਹੋਵੇਗੀ। ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ ਦੇ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣਾ ਚਾਹੁੰਦੀ ਹੈ, ਤਾਂ ਜੋ ਉਹ ਹੋਰ ਫ਼ਸਲਾਂ ਦੀ ਕਾਸ਼ਤ ਕਰ ਸਕਣ। ਅਜਿਹੇ ਵਿੱਚ ਸੇਬ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ।
ਹੁਣ ਗਰਮ ਖੇਤਰਾਂ ਵਿੱਚ ਵੀ ਹੋਵੇਗੀ ਸੇਬ ਦੀ ਖੇਤੀ
ਦਰਅਸਲ, ਲੋਕਾਂ ਵਿੱਚ ਅਜਿਹਾ ਵਿਸ਼ਵਾਸ ਹੈ ਕਿ ਸੇਬ ਦੀ ਕਾਸ਼ਤ ਸਿਰਫ ਠੰਡੇ ਸੂਬੇ ਵਿੱਚ ਹੀ ਕੀਤੀ ਜਾ ਸਕਦੀ ਹੈ। ਖਾਸ ਕਰਕੇ ਜਿੱਥੇ ਬਰਫਬਾਰੀ ਹੁੰਦੀ ਹੈ। ਪਰ ਹੁਣ ਇਸ ਦੀ ਕਾਸ਼ਤ ਪੰਜਾਬ ਵਰਗੇ ਗਰਮ ਖੇਤਰਾਂ ਵਿੱਚ ਵੀ ਸੰਭਵ ਹੋ ਗਈ ਹੈ। ਹੁਣ ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨਕੋਟ ਕਿਸਾਨਾਂ ਨੂੰ ਸੇਬ ਦੀ ਖੇਤੀ ਕਰਨ ਲਈ ਜਾਗਰੂਕ ਕਰੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।
ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਸਨ
ਤੁਹਾਨੂੰ ਦੱਸ ਦੇਈਏ ਕਿ ਖੇਤੀ ਲਾਗਤਾਂ ਨੂੰ ਘਟਾਉਣ ਅਤੇ ਝਾੜ ਵਧਾਉਣ ਲਈ ਦੇਸ਼ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਸਮੇਂ-ਸਮੇਂ ‘ਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਨੇ ਕਣਕ ਦੀਆਂ ਤਿੰਨ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਸਨ, ਜਿਨ੍ਹਾਂ ‘ਤੇ ਗਰਮੀ ਅਤੇ ਲੂ ਦੀ ਲਹਿਰ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਕਿਸਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਗਰਮੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੱਕ ਕੇ ਕੱਟਣ ਲਈ ਤਿਆਰ ਹੋ ਜਾਵੇਗੀ।
HD-2967 ਅਤੇ HD-3086 ਕਿਸਮਾਂ ਨਾਲੋਂ ਵੱਧ ਝਾੜ ਦੇਵੇਗੀ
ਜਾਣਕਾਰੀ ਅਨੁਸਾਰ ICAR ਦੇ ਵਿਗਿਆਨੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਕਸਤ ਕਣਕ ਦੀ ਕਿਸਮ ਦਾ ਮੁੱਖ ਮਕਸਦ ਬੀਟ-ਦ-ਹੀਟ ਸਮਾਧਾਨ ਦੇ ਤਹਿਤ ਬਿਜਾਈ ਦੇ ਸਮੇਂ ਨੂੰ ਅੱਗੇ ਵਧਾਉਣਾ ਹੈ। ਜੇਕਰ ਇਨ੍ਹਾਂ ਨਵੀਆਂ ਕਿਸਮਾਂ ਦੀ ਬਿਜਾਈ 20 ਅਕਤੂਬਰ ਦੇ ਆਸ-ਪਾਸ ਕੀਤੀ ਜਾਵੇ ਤਾਂ ਇਹ ਹੋਲੀ ਤੋਂ ਪਹਿਲਾਂ ਪੱਕ ਕੇ ਤਿਆਰ ਹੋ ਜਾਣਗੀਆਂ। ਯਾਨੀ ਗਰਮੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਕੱਟਿਆ ਜਾ ਸਕਦਾ ਹੈ। ਪਹਿਲੀ ਕਿਸਮ ਦਾ ਨਾਮ HDCSW-18 ਹੈ। ਇਹ HD-2967 ਅਤੇ HD-3086 ਨਾਲੋਂ ਵੱਧ ਕਣਕ ਦਾ ਝਾੜ ਦੇਵੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ